ਮਨੀਲਾ - ਫਿਲੀਪੀਂਸ ਵਿਚ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਜੇਲਾਂ ਵਿਚ ਕੈਦੀਆਂ ਦੀ ਭੀੜ ਘੱਟ ਕਰਨ ਦੇ ਉਦੇਸ਼ ਨਾਲ 9731 ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਸਹਾਇਕ ਜੱਜ ਮਾਰੀਓ ਵਿਕਟਰ ਲਿਓਨੇਨ ਨੇ ਆਨਲਾਈਨ ਮੀਡੀਆ ਫੋਰਮ 'ਤੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਇਸ ਕਦਮ ਤੋਂ ਬਾਅਦ ਹੇਠਲੀਆਂ ਅਦਾਲਤਾਂ ਨੂੰ ਉਂਝ ਕੈਦੀਆਂ ਨੂੰ ਰਿਹਾਅ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ, ਜਿਨ੍ਹਾਂ ਦੀ ਸੁਣਵਾਈ ਲੰਬਿਤ ਹੈ ਅਤੇ ਜਿਹੜੇ ਜ਼ਮਾਨਤ ਮਨਜ਼ੂਰ ਨਹੀਂ ਕਰਵਾ ਸਕਦੇ।

ਲਿਓਨੇਨ ਨੇ ਦੱਸਿਆ ਕਿ ਮੁੱਖ ਜੱਜ ਨੇ ਰਿਪੋਰਟ ਦਿੱਤੀ ਹੈ ਕਿ 15 ਮਾਰਚ ਤੋਂ 29 ਅਪ੍ਰੈਲ ਵਿਚਾਲੇ 9731 ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਅਸੀਂ ਹੁਣ ਤੱਕ ਉਸ ਪਟੀਸ਼ਨ 'ਤੇ ਕਾਰਵਾਈ ਨਹੀਂ ਕੀਤੀ ਹੈ ਜੋ ਸੁਪਰੀਮ ਕੋਰਟ ਵਿਚ ਦਾਇਰ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਅਸੀਂ ਜੇਲਾਂ ਦੀ ਭੀੜ ਨੂੰ ਰੋਕਣਾ ਜਾਂ ਘੱਟ ਕਰਨ ਲਈ ਕੁਝ ਲੋਕਾਂ ਨੂੰ ਰਿਹਾਅ ਕਰਨ ਲਈ ਅਸੀਂ ਕੁਝ ਪ੍ਰਤੀਕਿਰਿਆਵਾਂ ਨੂੰ ਵਿਵਸਥਿਤ ਕੀਤਾ ਹੈ। ਜ਼ਿਕਰਯੋਗ ਹੈ ਕਿ ਫਿਲੀਪੀਂਸ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ ਕਰੀਬ 9 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 603 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਬਿ੍ਰਟੇਨ ਦੇ PM ਨੇ ਆਪਣੇ ਦਾਦਾ ਤੇ ਡਾਕਟਰਾਂ ਦੇ ਨਾਂ 'ਤੇ ਰੱਖਿਆ ਪੁੱਤਰ ਦਾ ਨਾਮ
NEXT STORY