ਰੋਮ - ਕੋਰੋਨਾਵਾਇਰਸ ਫੈਲਣ ਤੋਂ ਬਾਅਦ ਯੂਰਪ ਦੇ ਲੋਕ ਇਸ ਤੋਂ ਕਾਫੀ ਪ੍ਰਭਾਵਿਤ ਹੋ ਰਹੇ ਹਨ ਅਤੇ ਡਾਕਟਰ ਇਸ ਵਾਇਰਸ ਤੋਂ ਲੋਕਾਂ ਦੀ ਜਾਨ ਬਚਾਉਣ ਲਈ ਅਥਾਹ ਕੋਸ਼ਿਸ਼ਾਂ ਕਰ ਰਹੇ ਹਨ ਪਰ ਰੁਜ਼ਾਨਾ ਵੱਡੀ ਗਿਣਤੀ ਵਿਚ ਲੋਕਾਂ ਦੇ ਇਨਫੈਕਟਡ ਹੋਣ ਅਤੇ ਮੌਤਾਂ ਦੀ ਅੰਕਡ਼ਾ ਸਾਹਮਣੇ ਆ ਰਿਹਾ ਹੈ। ਉਥੇ ਹੀ ਅੱਜ 683 ਮੌਤਾਂ ਹੋਣ ਨਾਲ, ਇਟਲੀ ਵਿਚ ਮੌਤਾਂ ਦਾ ਅੰਕਡ਼ਾ 7500 ਤੋਂ ਪਾਰ ਪਹੁੰਚ ਗਿਆ ਹੈ ਅਤੇ 5210 ਇਨਫੈਕਟਡ ਨਵੇਂ ਮਾਮਲੇ ਸਾਹਮਣੇ ਆਉਣ 'ਤੇ ਇਹ ਅੰਕਡ਼ਾ 74000 ਪਾਰ ਕਰ ਗਿਆ ਹੈ। ਦੱਸ ਦਈਏ ਕਿ ਬੀਤੇ ਹਫਤੇ ਕਿਊਬਾ ਤੋਂ 52 ਮੈਂਬਰੀ ਮੈਡੀਕਲ ਟੀਮ ਇਟਲੀ ਪਹੁੰਚੀ ਹੈ, ਜਿਹਡ਼ੀ ਇਟਲੀ ਦੇ ਡਾਕਟਰਾ ਦੀ ਕੋਰੋਨਾਵਾਇਰਸ ਨਾਲ ਜੰਗ ਲੱਡ਼ਣ ਵਿਚ ਮਦਦ ਕਰੇਗੀ।
ਦੱਸ ਦਈਏ ਕਿ ਵੱਡੀ ਗਿਣਤੀ ਵਿਚ ਇਨਫੈਕਟਡ ਲੋਕਾਂ ਦੇ ਮਾਮਲੇ ਵੱਧਦੇ ਜਾ ਰਹੇ ਹਨ ਅਤੇ ਉਥੇ ਹੀ ਹਸਪਤਾਲ ਵਿਚ ਇਨ੍ਹਾਂ ਲੋਕਾਂ ਨੂੰ ਦਾਖਲ ਕਰਨ ਲਈ ਥਾਂ ਨਹੀਂ ਬਚੀ, ਜਿਸ ਕਾਰਨ ਡਾਕਟਰਾਂ ਨੂੰ ਹਸਪਤਾਲ ਬਾਹਰ ਬੈੱਡ ਲਾ ਮਰੀਜ਼ਾਂ ਦਾ ਇਲਾਜ ਕਰਨ ਨੂੰ ਮਜ਼ਬੂਰ ਹਨ। ਇਸ ਤੋਂ ਇਲਾਵਾ ਯੂਰਪ ਦੇ ਦੂਜੇ ਦੇਸ਼ ਵਿਚ ਇਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 3434 ਹੋ ਗਈ ਹੈ ਅਤੇ 47610 ਲੋਕ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ, ਜਿਨ੍ਹਾਂ ਵਿਚੋ 5367 ਲੋਕਾਂ ਨੂੰ ਰੀ-ਕਵਰ ਕੀਤਾ ਗਿਆ ਹੈ। ਕੋਰੋਨਾਵਾਇਰਸ ਕਾਰਨ ਪੂਰੀ ਵਿਸ਼ਵ ਵਿਚ ਮੌਤਾਂ ਦਾ ਅੰਕਡ਼ਾ 20494 ਤੱਕ ਪਹੁੰਚ ਗਿਆ ਹੈ ਅਤੇ ਪ੍ਰਭਾਵਿਤ ਲੋਕਾਂ ਦੀ ਗਿਣਤੀ 4,52,157 ਹੋ ਗਈ ਹੈ, ਜਿਨ੍ਹਾਂ ਵਿਚੋਂ 1,13,120 ਲੋਕਾਂ ਨੂੰ ਰੀ-ਕਵਰ ਵੀ ਕੀਤਾ ਗਿਆ ਹੈ।
ਕੋਰੋਨਾ : ਇਸ ਦੇਸ਼ ਦੇ ਰਾਸ਼ਟਰਪਤੀ ਨੇ ਲੋਕਾਂ ਨੂੰ ਕੰਮ 'ਤੇ ਆਉਣ ਲਈ ਕਿਹਾ
NEXT STORY