ਵਾਸ਼ਿੰਗਟਨ- ਬੀਮਾਰੀਆਂ ਸਬੰਧੀ ਅਧਿਐਨ ਕਰਨ ਵਾਲੇ ਮਾਹਰਾਂ ਦੀ ਇਕ ਟੀਮ ਨੇ ਆਪਰੇਸ਼ਨ ਦੌਰਾਨ ਮਰੀਜ਼ਾਂ ਦੇ ਨੱਕ 'ਚੋਂ ਕੱਢੇ ਗਏ ਟਿਸ਼ੂ ਦਾ ਅਧਿਐਨ ਕਰਨ ਦੇ ਬਾਅਦ ਦੇਖਿਆ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਵਾਲੇ ਮਰੀਜ਼ ਦੀ ਸੁੰਘਣ ਦੀ ਸਮਰੱਥਾ ਕਿਉਂ ਖਤਮ ਹੋ ਜਾਂਦੀ ਹੈ। ਭਾਵੇਂ ਕਿ ਉਨ੍ਹਾਂ ਵਿਚ ਕੋਈ ਹੋਰ ਲੱਛਣ ਨਾ ਵੀ ਹੋਣ। ਆਪਣੇ ਪ੍ਰਯੋਗਾਂ ਵਿਚ ਸੋਧਕਾਰਾਂ ਨੇ ਪਾਇਆ ਕਿ ਨੱਕ ਦਾ ਜੋ ਹਿੱਸਾ ਸੁੰਘਣ ਵਿਚ ਮਦਦ ਕਰਦਾ ਹੈ, ਉੱਥੇ ਐਨਗੀਓਟਨਸਿਨ ਕਨਵਰਟਿੰਗ ਐਨਜ਼ਾਇਮ 2 (ਏ. ਸੀ. ਈ.-2) ਦਾ ਪੱਧਰ ਕਾਫੀ ਜ਼ਿਆਦਾ ਹੁੰਦਾ ਹੈ। ਇਸੇ ਨੂੰ ਕੋਰੋਨਾ ਵਾਇਰਸ ਲਈ ਪ੍ਰਵੇਸ਼ ਬਿੰਦੂ ਮੰਨਿਆ ਜਾਂਦਾ ਹੈ, ਜਿੱਥੋਂ ਇਹ ਸਾਹ ਰਾਹੀਂ ਦਾਖਲ ਹੋ ਕੇ ਸਰੀਰ ਦੀਆਂ ਕੋਸ਼ਿਕਾਵਾਂ ਵਿਚ ਦਾਖਲ ਹੁੰਦਾ ਹੈ ਤੇ ਵਾਇਰਸ ਫੈਲਾਉਂਦਾ ਹੈ।
ਸੋਧਕਾਰਾਂ ਦਾ ਕਹਿਣਾ ਹੈ ਕਿ ਯੂਰਪੀ ਰੈਸਪੀਰੇਟਰੀ ਜਨਰਲ ਵਿਚ ਪ੍ਰਕਾਸ਼ਿਤ ਉਨ੍ਹਾਂ ਦਾ ਅਧਿਐਨ ਦੱਸਦਾ ਹੈ ਕਿ ਕੋਰੋਨਾ ਵਾਇਰਸ ਇੰਨਾ ਸੰਕਰਮਿਤ ਕਿਉਂ ਹੈ। ਇਸ ਦੇ ਨਾਲ ਹੀ ਸੁਝਾਅ ਦਿੱਤਾ ਗਿਆ ਹੈ ਕਿ ਵਾਇਰਸ ਤੋਂ ਬਚਾਅ ਦੇ ਹੋਰ ਤਰੀਕੇ ਵੀ ਲੱਭਣੇ ਚਾਹੀਦੇ ਹਨ। ਇਹ ਅਧਿਐਨ ਪ੍ਰੋਫੈਸਰ ਐਂਡਰੀਊ ਪੀ ਲੇਨ ਅਤੇ ਡਾ. ਮੈਂਗਫੀ ਚੇਨ ਵਲੋਂ ਕੀਤਾ ਗਿਆ ਹੈ।
ਪ੍ਰੋਫੈਸਰ ਨੇ ਦੱਸਿਆ ਕਿ ਉਹ ਨੱਕ ਅਤੇ ਸਾਈਨਸ ਦੀ ਸਮੱਸਿਆ ਦੇ ਮਾਹਰ ਹਨ। ਇਸ ਲਈ ਕੋਰੋਨਾ ਕਾਰਨ ਸੁੰਘਣ ਸ਼ਕਤੀ ਨਾ ਰਹਿਣਾ ਉਨ੍ਹਾਂ ਦੇ ਅਧਿਐਨ ਦਾ ਹਿੱਸਾ ਬਣਿਆ। ਉਨ੍ਹਾਂ ਕਿਹਾ ਕਿ ਹੋਰ ਵਾਇਰਸ ਕਾਰਨ ਮਰੀਜ਼ ਨੂੰ ਸਾਹ ਲੈਣ ਵਿਚ ਸਮੱਸਿਆ ਆਉਂਦੀ ਹੈ ਪਰ ਕੋਵਿਡ ਕਾਰਨ ਵਿਅਕਤੀ ਸੁੰਘ ਹੀ ਨਹੀਂ ਪਾਉਂਦਾ।
ਟੀਮ ਨੇ 23 ਰੋਗੀਆਂ ਦੇ ਨੱਕ ਦੇ ਟਿਸ਼ੂ ਦੇ ਸੈਂਪਲ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ 7 ਰੋਗੀਆਂ ਦੇ ਵਿੰਡਪਾਈਪ (ਸਾਹ ਨਲੀ) ਦਾ ਵੀ ਅਧਿਐਨ ਕੀਤਾ ਗਿਆ। ਇਨ੍ਹਾਂ ਵਿਚੋਂ ਕੋਈ ਵੀ ਮਰੀਜ਼ ਕੋਰੋਨਾ ਵਾਇਰਸ ਨਾਲ ਪੀੜਤ ਨਹੀਂ ਸੀ।
24 ਘੰਟਿਆਂ 'ਚ ਹੀ ਆਪਣੇ ਬਿਆਨ ਤੋਂ ਪਲਟਿਆ ਪਾਕਿ, ਕਿਹਾ- ਸਾਡੀ ਧਰਤੀ 'ਤੇ ਨਹੀਂ ਦਾਊਦ
NEXT STORY