ਵੈੱਬ ਡੈਸਕ- ਗੋਵਰਧਨ ਪੂਜਾ, ਜਿਸ ਨੂੰ ਅੰਨਕੂਟ ਉਤਸਵ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਹਿੰਦੂ ਧਰਮ ਦੇ ਮਹੱਤਵਪੂਰਨ ਤਿਉਹਾਰਾਂ 'ਚੋਂ ਇਕ ਹੈ। ਇਹ ਤਿਉਹਾਰ ਭਗਵਾਨ ਸ਼੍ਰੀਕ੍ਰਿਸ਼ਨ ਵੱਲੋਂ ਗੋਵਰਧਨ ਪਹਾੜ ਨੂੰ ਆਪਣੀ ਕਨਿਸ਼ਠਾ ਉਂਗਲੀ ’ਤੇ ਚੁੱਕ ਕੇ ਬ੍ਰਜਵਾਸੀਆਂ ਨੂੰ ਦੇਵਰਾਜ ਇੰਦਰ ਦੇ ਗੁੱਸੇ ਤੋਂ ਬਚਾਉਣ ਦੀ ਯਾਦ 'ਚ ਮਨਾਇਆ ਜਾਂਦਾ ਹੈ।
ਤਿਉਹਾਰ ਦਾ ਮਹੱਤਵ
ਗੋਵਰਧਨ ਪੂਜਾ ਕੁਦਰਤੀ, ਗਊ-ਵੰਸ਼ ਅਤੇ ਅੰਨ ਦੇ ਪ੍ਰਤੀ ਆਭਾਰ ਪ੍ਰਗਟ ਕਰਨ ਦਾ ਤਿਉਹਾਰ ਹੈ। ਇਸ ਦਿਨ ਲੋਕ ਮਿੱਟੀ ਦੇ ਗੋਵਰਧਨ ਪਹਾੜ ਦਾ ਪ੍ਰਤੀਕ ਬਣਾਉਂਦੇ ਹਨ, ਉਸ ਦੀ ਪੂਜਾ ਕਰਦੇ ਹਨ ਅਤੇ ਭਗਵਾਨ ਕ੍ਰਿਸ਼ਨ ਨੂੰ ਭੋਗ ਲਗਾਉਂਦੇ ਹਨ। ਇਹ ਤਿਉਹਾਰ ਦੀਵਾਲੀ ਦੇ ਅਗਲੇ ਦਿਨ ਮਨਾਇਆ ਜਾਂਦਾ ਹੈ।
ਗੋਵਰਧਨ ਪੂਜਾ ਕਦੋਂ ਹੈ?
ਇਸ ਸਾਲ ਕਾਰਤਿਕ ਸ਼ੁਕਲ ਪੱਖ ਦੀ ਪ੍ਰਤਿਪਦਾ ਤਿਥੀ ਦੀ ਸ਼ੁਰੂਆਤ 21 ਅਕਤੂਬਰ 2025 ਦੀ ਸ਼ਾਮ ਤੋਂ ਹੋ ਰਹੀ ਹੈ। ਪਰ ਸ਼ਾਸਤਰੀ ਅਨੁਸਾਰ ਉਦਯ ਤਿਥੀ 22 ਅਕਤੂਬਰ 2025 ਨੂੰ ਆਉਂਦੀ ਹੈ, ਇਸ ਲਈ ਗੋਵਰਧਨ ਪੂਜਾ 22 ਅਕਤੂਬਰ (ਬੁੱਧਵਾਰ) ਨੂੰ ਮਨਾਉਣਾ ਸਭ ਤੋਂ ਸ਼ੁੱਭ ਤੇ ਉਚਿਤ ਮੰਨਿਆ ਗਿਆ ਹੈ।
ਗੋਵਰਧਨ ਪੂਜਾ ਦੇ ਸ਼ੁੱਭ ਮੁਹੂਰਤ (Govardhan Puja Muhurat 2025)
ਸਵੇਰ ਦਾ ਮੁਹੂਰਤ: ਸਵੇਰੇ 06:26 ਵਜੇ ਤੋਂ ਸਵੇਰੇ 08:42 ਵਜੇ ਤੱਕ
ਸ਼ਾਮ ਦਾ ਮੁਹੂਰਤ: ਦੁਪਹਿਰ 03:29 ਵਜੇ ਤੋਂ ਸ਼ਾਮ 05:44 ਵਜੇ ਤੱਕ
ਗੋਵਰਧਨ ਪੂਜਾ ਵਿਧੀ
ਗੋਵਰਧਨ ਪੂਜਾ ਵਾਲੇ ਦਿਨ ਸਵੇਰੇ ਉੱਠ ਕੇ ਆਪਣੇ ਸਰੀਰ ਨੂੰ ਤੇਲ ਨਾਲ ਮਾਲਿਸ਼ ਕਰੋ ਅਤੇ ਫਿਰ ਇਸ਼ਨਾਨ ਕਰੋ ਅਤੇ ਸਾਫ਼ ਕੱਪੜੇ ਪਾਓ। ਇਸ ਤੋਂ ਬਾਅਦ ਘਰ ਦੇ ਮੁੱਖ ਦੁਆਰ 'ਤੇ ਗਾਂ ਦੇ ਗੋਬਰ ਨਾਲ ਗੋਵਰਧਨ ਪਹਾੜ ਦਾ ਆਕਾਰ ਬਣਾਓ। ਇਸ ਦੇ ਆਲੇ-ਦੁਆਲੇ ਗਵਾਲਪਾਲ, ਰੁੱਖ ਅਤੇ ਪੌਦਿਆਂ ਦੇ ਆਕ੍ਰਿਤੀ ਬਣਾਓ। ਫਿਰ ਗੋਵਰਧਨ ਪਰਬਤ ਦੇ ਕੇਂਦਰ 'ਚ ਭਗਵਾਨ ਕ੍ਰਿਸ਼ਨ ਦੀ ਮੂਰਤੀ ਜਾਂ ਤਸਵੀਰ ਰੱਖੋ। ਇਸ ਤੋਂ ਬਾਅਦ ਰੀਤੀ-ਰਿਵਾਜਾਂ ਅਨੁਸਾਰ ਗੋਵਰਧਨ ਪਰਬਤ ਅਤੇ ਭਗਵਾਨ ਕ੍ਰਿਸ਼ਨ ਦੀ ਪੂਜਾ ਕਰੋ। ਉਨ੍ਹਾਂ ਨੂੰ ਪੰਚਾਮ੍ਰਿਤ ਅਤੇ 56 ਭੋਗ ਲਗਾਓ। ਫਿਰ ਆਪਣੀ ਇੱਛਾ ਭਗਵਾਨ ਕ੍ਰਿਸ਼ਨ ਨੂੰ ਦੱਸੋ ਅਤੇ ਇਸ ਨੂੰ ਪੂਰਾ ਕਰਨ ਲਈ ਪ੍ਰਾਰਥਨਾ ਕਰੋ। ਗੋਵਰਧਨ ਪੂਜਾ ਵਾਲੇ ਦਿਨ ਭਗਵਾਨ ਨੂੰ 56 ਭੋਗ ਲਗਾਉਣ ਦੀ ਪਰੰਪਰਾ ਹੈ, ਜਿਸ ਨੂੰ ਅੰਨਕੂਟ ਕਿਹਾ ਜਾਂਦਾ ਹੈ। ਇਸ ਦਿਨ ਕ੍ਰਿਸ਼ਨ ਮੰਦਿਰਾਂ ਵਿੱਚ ਅੰਨਕੂਟ ਦਾ ਵਿਸ਼ਾਲ ਉਤਸਵ ਮਨਾਇਆ ਜਾਂਦਾ ਹੈ।
ਗੋਵਰਧਨ ਪੂਜਾ ਦੀ ਕਥਾ
ਮਿਥਿਹਾਸ ਦੇ ਅਨੁਸਾਰ, ਭਗਵਾਨ ਸ਼੍ਰੀ ਕ੍ਰਿਸ਼ਨ ਨੇ ਦੇਵਰਾਜ ਇੰਦਰ ਦੇ ਹੰਕਾਰ ਨੂੰ ਤੋੜਨ ਲਈ ਇੱਕ ਲੀਲਾ ਰਚੀ ਸੀ। ਭਗਵਾਨ ਕ੍ਰਿਸ਼ਨ ਨੇ ਗੋਕੁਲ ਦੇ ਲੋਕਾਂ ਨੂੰ ਬਚਾਉਣ ਲਈ ਆਪਣੀ ਛੋਟੀ ਉਂਗਲ ਨਾਲ ਗੋਵਰਧਨ ਪਰਬਤ ਨੂੰ ਉੱਚਾ ਕੀਤਾ ਸੀ ਜੋ ਇੰਦਰ ਦੁਆਰਾ ਭਾਰੀ ਵਰਖਾ ਕਾਰਨ ਡੁੱਬ ਗਏ ਸਨ ਅਤੇ ਗੋਕੁਲ ਦੇ ਸਾਰੇ ਲੋਕ ਪਹਾੜ ਦੇ ਹੇਠਾਂ ਲੁਕ ਗਏ ਸਨ। ਉਦੋਂ ਤੋਂ ਪੂਰੇ ਬ੍ਰਜ ਮੰਡਲ 'ਚ ਕਾਰਤਿਕ ਸ਼ੁਕਲ ਪ੍ਰਤਿਪਦਾ ਦੇ ਦਿਨ ਭਗਵਾਨ ਕ੍ਰਿਸ਼ਨ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਣੋ ਕਦੋਂ ਮਨਾਇਆ ਜਾਵੇਗਾ Bhai Dooj , ਨੋਟ ਕਰ ਲਵੋ ਟਿੱਕੇ ਦਾ ਸ਼ੁੱਭ ਮਹੂਰਤ
NEXT STORY