ਵਾਸ਼ਿੰਗਟਨ-ਯੂ.ਐੱਸ. ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀ.ਡੀ.ਸੀ.) ਨੇ ਦੱਸਿਆ ਕਿ ਹਵਾ ਕਾਰਣ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਹੀ ਹੈ। ਲੰਬੇ ਸਮੇਂ ਤੱਕ ਘਰੋਂ ਬਾਹਰ ਰਹਿਣ ਵਾਲੇ ਲੋਕਾਂ 'ਤੇ ਇਹ ਸਿੱਧਾ ਅਸਰ ਕਰਦੀ ਹੈ। ਯੂ.ਕੇ., ਯੂ.ਐੱਸ. ਅਤੇ ਕੈਨੇਡਾ ਦੀ 6 ਮੈਂਬਰੀ ਐਕਸਪਰਟ ਦੀਆਂ ਟੀਮਾਂ ਨੇ ਅਧਿਐਨ 'ਚ ਪਾਇਆ ਕਿ ਇਹ ਏਅਰਬਾਰਨ ਹੈ ਪਰ ਭਾਰਤ ਸਰਕਾਰ ਦੇ ਸਿਹਤ ਮੰਤਰਾਲਾ ਇਸ ਤੋਂ ਇਨਕਾਰ ਕਰਦਾ ਹੈ। ਸਿਹਤ ਮੰਤਰਾਲਾ ਮੁਤਾਬਕ ਇਹ ਹਵਾ ਰਾਹੀਂ ਨਹੀਂ ਫੈਲਦਾ। ਵਾਇਰਸ ਵਿਅਕਤੀ ਤੋਂ ਵਿਅਕਤੀ ਰਾਹੀਂ ਫੈਲਦਾ ਹੈ।
ਇਹ ਵੀ ਪੜ੍ਹੋ-ਹੁਣ ਇਸ ਦੇਸ਼ 'ਚ ਵੀ ਸਾਹਮਣੇ ਆਇਆ ਭਾਰਤੀ ਵੈਰੀਐਂਟ ਦਾ ਪਹਿਲਾਂ ਮਾਮਲਾ
ਸੀ.ਡੀ.ਸੀ. ਨੇ ਇਹ ਵੀ ਸਵੀਕਾਰ ਕੀਤਾ ਹੈ ਕਿ ਕੋਵਿਡ-19 ਕਾਰਣ SARS-CoV-2 ਬਣਦਾ ਹੈ। ਸੀ.ਡੀ.ਸੀ. ਮੁਤਾਬਕ ਹਵਾਰਹਿਤ ਵਾਇਰਸ ਸਾਹ ਲੈਣ ਦੌਰਾਨ ਨਿਕਲਣ ਵਾਲੀਆਂ ਬਰੀਕ ਬੂੰਦਾਂ 'ਤੇ ਤੌਰ 'ਤੇ ਇਕ ਵਿਅਕਤੀ ਤੋਂ ਦੂਜੇ ਵਿਅਕਤੀ 'ਚ ਦਾਖਲ ਹੁੰਦਾ ਹੈ। ਇਹ ਵਾਇਰਸ ਕਈ ਵਾਰ ਖੁਦ ਨੂੰ ਪਰਿਵਰਤਿਤ ਕਰਦਾ ਹੈ, ਵਾਇਰਸ ਦਾ ਪ੍ਰੋਟੀਨ ਇੰਨਾ ਤਾਕਤਵਾਰ ਹੈ ਕਿ ਮਨੁੱਖੀ ਸੈੱਲਾਂ 'ਚ ਦਾਖਲ ਕਰਨ ਦੀ ਸਮਰਥਾ ਰੱਖਦਾ ਹੈ। ਇਕ ਵਾਰ ਜਦ ਇਹ ਸਰੀਰ ਦੇ ਅੰਦਰ ਦਾਖਲ ਹੋ ਜਾਂਦਾ ਹੈ ਤਾਂ ਉਥੇ ਇਨਫੈਕਸ਼ਨ ਫੈਲਣਾ ਸ਼ੁਰੂ ਕਰ ਦਿੰਦਾ ਹੈ।
ਇਹ ਵੀ ਪੜ੍ਹੋ-ਪਾਕਿ 'ਚ ਕੋਰੋਨਾ ਦੇ ਨਿਯਮਾਂ ਦੀਆਂ ਜਮ ਕੇ ਉਡੀਆਂ ਧੱਜੀਆਂ, ਸਰਕਾਰ ਨੇ 10 ਦਿਨਾਂ ਲਈ ਲਾਇਆ ਲਾਕਡਾਊਨ
ਸੀ.ਡੀ.ਸੀ. ਦੇ ਅਧਿਐਨ 'ਚ ਖੁਲਾਸਾ
ਅਮਰੀਕੀ ਮੈਡੀਕਲ ਸੰਸਥਾ ਨੇ ਵਾਇਰਸ ਨੂੰ ਹਵਾ 'ਚ ਹੋਣ ਦੀ ਸੰਭਾਵਨਾ ਨੂੰ SARS-CoV-2 ਟ੍ਰਾਂਸਮਿਸ਼ਨ 'ਤੇ ਫੋਕਸ ਕੀਤਾ। ਅਮਰੀਕੀ ਸੀ.ਡੀ.ਸੀ. ਦੀ ਵੈੱਬਸਾਈਟ 'ਤੇ ਅਪਡੇਟ ਕੀਤੇ ਗਏ ਦਿਸ਼ਾ-ਨਿਰਦੇਸ਼ਾਂ 'ਚ ਦੱਸਿਆ ਗਿਆ ਹੈ ਕਿ ਲੋਕ ਸਾਹ ਛੱਡਦੇ ਹਨ ਜਾਂ ਕਿਸੇ ਨਾਲ ਗੱਲ ਕਰਦੇ ਜਾਂ ਕੁਝ ਬੋਲਦੇ ਹਨ ਤਾਂ ਉਸ ਸਮੇਂ ਆਲੇ-ਦੁਆਲੇ ਦੀ ਸਤ੍ਹਾ 'ਤੇ ਜਾਂ ਹਵਾ 'ਚ ਵਾਇਰਸ ਦੇ ਕੰਨ ਮਿਲਦੇ ਹਨ ਅਤੇ ਲੰਬੇ ਸਮੇਂ ਤੱਕ ਸਰਗਰਮ ਰਹਿੰਦੇ ਹਨ। ਗੱਲਬਾਤ ਦੌਰਾਨ ਮੂੰਹ ਤੋਂ ਨਿਕਲਣ ਵਾਲੀ ਲਾਰ ਦੀ ਵੱਡੀਆਂ ਜਾਂ ਛੋਟੀਆਂ ਬੂੰਦਾਂ ਘੰਟਿਆਂ ਤੱਕ ਹਵਾ 'ਚ ਮੌਜੂਦ ਰਹਿੰਦੀਆਂ ਹਨ।
ਇਹ ਵੀ ਪੜ੍ਹੋ-ਪਾਕਿਸਤਾਨ 'ਚ ਡਿੱਗੀ ਪਾਣੀ ਵਾਲੀ ਟੈਂਕੀ, 7 ਬੱਚਿਆਂ ਦੀ ਮੌਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਅਮਰੀਕਾ : ਪਾਰਟੀ ਆਦਿ 'ਚ ਜਾਣ ਲਈ 'ਵੈਕਸੀਨ ਪਾਸਪੋਰਟ' ਕੀਤੇ ਗਏ ਜ਼ਰੂਰੀ
NEXT STORY