ਕਾਠਮੰਡੂ : ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆ ਦੇ ਸਿਖ਼ਰ ਪਰਬਤਾਂ ਵਿਚੋਂ ਇਕ ਮਾਊਂਟ ਐਵਰੈਸਟ ’ਤੇ ਵੀ ਪਹੁੰਚ ਗਿਆ ਹੈ। ਹਾਲ ਹੀ ਵਿਚ ਇਕ ਪਰਬਤਾਰੋਹੀ ਅਰਲੈਂਡ ਨੇਸ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਖ਼ਬਰ ਦੇ ਬਾਅਦ ਹੀ ਨੇਪਾਲ ਦੀ ਬੰਪਰ ਪਰਬਤਾਰੋਹੀਆਂ ਦੇ ਆਉਣ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ। ਨੇਪਾਲ ਨੇ ਇਲਾਜ ਦੀਆਂ ਮੁਸ਼ਕਲਾਂ ਦੇ ਬਾਵਜੂਦ ਜ਼ਿਆਦਾ ਤੋਂ ਜ਼ਿਆਦਾ ਪਰਬਤਾਰੋਹੀਆਂ ਨੂੰ ਆਕਰਸ਼ਿਤ ਕਰਨ ਲਈ ਇਕਾਂਤਵਾਸ ਨਿਯਮਾਂ ਵਿਚ ਢਿੱਲ ਦਿੱਤੀ ਸੀ।
ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਭਾਰਤ ਦੀ ਦਰਿਆਦਿਲੀ, ਨੇਪਾਲ ਨੂੰ ਤੋਹਫ਼ੇ ’ਚ ਦਿੱਤੀਆਂ 39 ਐਂਬੂਲੈਂਸ ਅਤੇ 6 ਸਕੂਲੀ ਬੱਸਾਂ
ਨੇਸ ਐਵਰੈਸਟ ਬੇਸ ਕੈਂਪ ’ਤੇ ਮੌਜੂਦ ਸਨ, ਉਦੋਂ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਸੀ। ਇਸ ਦੇ ਬਾਅਦ ਉਨ੍ਹਾਂ ਨੂੰ ਚੱਟਾਨਾਂ ਤੋਂ ਹੈਲੀਕਾਪਟਰ ਦੀ ਮਦਦ ਨਾਲ ਉਥੋਂ ਸੁਰੱਖਿਅਤ ਕੱਢਿਆ ਗਿਆ ਹੈ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਹਸਪਤਾਲ ਵਿਚ ਲਿਜਾਇਆ ਗਿਆ। ਨੇਸ ਦਾ ਇੰਟਰਵਿਊ ਕਰਨ ਵਾਲੇ ਨਾਰਵੇਜੀਅਨ ਬ੍ਰਾਡਕਾਸਟਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਦਲ ਵਿਚ ਸ਼ਾਮਲ ਸ਼ੇਰਪਾ ਵੀ ਪੀੜਤ ਪਾਇਆ ਗਿਆ ਹੈ। ਉਨ੍ਹਾਂ ਕਿਹਾ, ‘ਮੈਂ ਉਮੀਦ ਕਰਦਾ ਹਾਂ ਕਿ ਪਹਾੜ ਦੀ ਉਚਾਈ ’ਤੇ ਕੋਈ ਹੋਰ ਇੰਫੈਕਟਡ ਨਾ ਹੋਵੇ, ਕਿਉਂਕਿ ਜਦੋਂ ਲੋਕ 8 ਹਜ਼ਾਰ ਮੀਟਰ ਤੋਂ ਜ਼ਿਆਦਾ ਦੀ ਉਚਾਈ ’ਤੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਕੱਢਣਾ ਅਸੰਭਵ ਹੋ ਜਾਂਦਾ ਹੈ।’
ਇਹ ਵੀ ਪੜ੍ਹੋ : ਰੇਪ ਦਾ ਦੋਸ਼ੀ ਨਿਤਯਾਨੰਦ ਮੁੜ ਚਰਚਾ 'ਚ, ਆਪਣੇ ਦੇਸ਼ 'ਕੈਲਾਸਾ' ’ਚ ਭਾਰਤੀਆਂ ਦੀ ਐਂਟਰੀ ’ਤੇ ਲਾਈ ਪਾਬੰਦੀ
ਕਾਠਮੰਡੂ ਦੇ ਇਕ ਹਸਪਤਾਲ ਨੇ ਐਵਰੈਸਟ ਤੋਂ ਮਰੀਜ਼ਾਂ ਦੇ ਆਉਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਕਿਸੇ ਅੰਕੜੇ ਦੀ ਜਾਣਕਾਰੀ ਨਹੀਂ ਦਿੱਤੀ। ਏ.ਐਫ.ਪੀ. ਨਾਲ ਗੱਲਬਾਤ ਵਿਚ ਹਸਪਤਾਲ ਦੀ ਮੈਡੀਕਲ ਡਾਇਰੈਕਟਰ ਪ੍ਰਤਿਭਾ ਪਾਂਡੇ ਲੇ ਕਿਹਾ ‘ਮੈਂ ਜਾਣਕਾਰੀ ਸਾਂਝੀ ਨਹੀਂ ਕਰ ਸਕਦੀ ਪਰ ਐਵਰੈਸਟ ਤੋਂ ਕੱਢੇ ਗਏ ਕੁੱਝ ਲੋਕ ਪਾਜ਼ੇਟਿਵ ਆਏ ਹਨ।’ ਉਥੇ ਹੀ ਨੇਪਾਲ ਦੇ ਸੈਰ-ਸਪਾਟਾ ਵਿਭਾਗ ਦੀ ਮਹਿਲਾ ਬੁਲਾਰਾ ਮੀਰਾ ਅਚਾਰਿਆ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਕਿਸੇ ਪਰਬਤਾਰੋਹੀ ਵਿਚ ਕੋਵਿਡ-19 ਦੀ ਰਿਪੋਰਟ ਨਹੀਂ ਮਿਲੀ ਹੈ। ਉਨ੍ਹਾਂ ਕਿਹਾ, ‘ਇਕ ਵਿਅਕਤੀ ਨੂੰ 15 ਅਪ੍ਰੈਲ ਨੂੰ ਕੱਢਿਆ ਗਿਆ ਸੀ ਪਰ ਸਾਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਉਹ ਨਿਮੋਨੀਆ ਨਾਲ ਜੂਝ ਰਿਹਾ ਹੈ ਅਤੇ ਆਈਸੋਲੇਸ਼ਨ ਵਿਚ ਇਲਾਜ ਜਾਰੀ ਹੈ। ਸਾਨੂੰ ਕੁੱਲ ਮਿਲਾ ਕੇ ਇਹ ਜਾਣਕਾਰੀ ਮਿਲੀ ਹੈ।’ ਨੇਪਾਲ ਨੇ ਇਸ ਸਾਲ ਪਹਾੜ ਚੜ੍ਹਨ ਲਈ 337 ਪਰਮਿਟ ਜਾਰੀ ਕੀਤੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਅੰਕੜਾ 2019 ਵਿਚ ਜਾਰੀ ਹੋਏ 381 ਪਰਮਿਟ ਦੇ ਅੰਕੜੇ ਨੂੰ ਪਾਰ ਕਰ ਜਾਏਗਾ।
ਇਹ ਵੀ ਪੜ੍ਹੋ : ...ਜਦੋਂ ਕੋਰੋਨਾ ਵੈਕਸੀਨ ਦੇ ਨਾਮ ’ਤੇ ਲੋਕਾਂ ਨੂੰ ਲਗਾ ਦਿੱਤਾ ਕੁੱਤਿਆਂ ਦਾ ਟੀਕਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆ : ਟੀਕਾਕਰਨ ਦੇ ਬਾਅਦ ਖੂਨ ਦੇ ਥੱਕੇ ਜੰਮਣ ਦੇ ਹੋਰ ਮਾਮਲੇ ਆਏ ਸਾਹਮਣੇ
NEXT STORY