ਸਾਲੇਮ (ਏਜੰਸੀ)- ਝੀਲ ’ਚ ਬੋਟ ਰਾਹੀਂ ਮੱਛੀਆਂ ਫੜ ਰਹੇ ਜੋੜੇ ਨੂੰ ਉਸ ਵੇਲੇ ਪਾਣੀ ਵਿਚ ਛਲਾਂਗਾਂ ਲਗਾਉਣੀਆਂ ਪੈ ਗਈਆਂ ਜਦੋਂ ਸਾਹਮਣੇ ਤੋਂ ਆ ਰਹੀ ਇਕ ਹੋਰ ਬੋਟ ਨਾਲ ਸਿੱਧੀ ਟੱਕਰ ਹੋ ਗਈ। ਹਾਦਸੇ ਵਿਚ ਇਹ ਜੋੜਾ ਅਤੇ ਇਕ ਬੋਟ ਚਾਲਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ’ਚ ਮਾਈਸ (47) ਨੇ ਦੱਸਿਆ ਕਿ ਉਹ ਇਕ ਇਕ ਪੁਲਸ ਅਫਸਰ ਹੈ ਅਤੇ ਉਹ ਛੁੱਟੀ ਦੌਰਾਨ ਮੱਛੀਆਂ ਫੜਣ ਲਈ ਝੀਲ ਵਿਚ ਜਾਂਦਾ ਰਹਿੰਦਾ ਹੈ। ਇਸ ਵਾਰ ਉਸ ਨਾਲ ਕ੍ਰਿਸਟੋਫਰ ਮੈਕਮੋਹਨ (46) ਅਤੇ ਰੋਨੀ ਦੁਰਹਮ (57) ਸਨ, ਜੋ ਕਿ ਝੀਲ ਵਿਚੋਂ ਮੱਛੀਆਂ ਫੜ ਰਹੇ ਸਨ। ਇੰਨੇ ਨੂੰ ਸਾਹਮਣੇ ਤੋਂ ਆ ਰਹੀ ਇਕ ਹੋਰ 31 ਫੁੱਟ ਦੀ ਬੋਟ ਜਿਸ ਨੂੰ ਲਾਰਸਨ ਚਲਾ ਰਿਹਾ ਸੀ, ਸਿੱਧੀ ਉਨ੍ਹਾਂ ਦੀ ਵੱਲ ਲਿਆ ਰਿਹਾ ਸੀ। ਲਾਰਸਨ ਨੂੰ ਕਈ ਆਵਾਜ਼ਾਂ ਲਗਾਈਆਂ ਗਈਆਂ ਪਰ ਉਸ ਨੇ ਸਾਡੀ ਆਵਾਜ਼ ਨਾ ਸੁਣੀ। ਅਸੀਂ ਸਾਰਿਆਂ ਨੇ ਟੱਕਰ ਤੋਂ ਪਹਿਲਾਂ ਝੀਲ ਦੇ ਠੰਡੇ ਪਾਣੀ ਵਿਚ ਛਲਾਂਗਾਂ ਮਾਰ ਦਿੱਤੀਆਂ। ਲਾਰਸਨ ਦੀ ਬੋਟ ਸਿੱਧੀ ਸਾਡੀ ਬੋਟ ਵਿਚ ਵੱਜੀ, ਜਿਸ ਕਾਰਨ ਉਨ੍ਹਾਂ ਦੀ ਬੋਟ ਪੂਰੀ ਤਰ੍ਹਾਂ ਤਬਾਹ ਹੋ ਗਈ। ਮਾਈਸ ਨੇ ਦੱਸਿਆ ਕਿ ਹਾਦਸੇ ਵਿਚ ਉਨ੍ਹਾਂ ਦੇ ਗੋਢੇ ’ਤੇ ਮਾਮੂਲੀ ਜਿਹੀ ਸੱਟ ਲੱਗੀ ਹੈ ਅਤੇ ਮੈਕਮੋਹਨ (46) ਅਤੇ ਦਰਹਮ (57) ਵੀ ਜ਼ਖਮੀ ਹੋਏ ਹਨ। ਇਹ ਘਟਨਾ ਅਮਰੀਕੀ ਸੂਬੇ ਓਰੇਗਨ ਦੀ ਹੈ।
ਇਹ ਸਾਰੀ ਘਟਨਾ ਮਾਈਸ ਦੀ ਬੋਟ ਵਿਚ ਲੱਗੇ ਕੈਮਰੇ ਵਿਚ ਕੈਦ ਹੋ ਗਈ। ਲਾਰਸਨ (75) ਜੋ ਕਿ ਵੱਡੀ ਬੋਟ ਚਲਾ ਰਿਹਾ ਸੀ ਨੇ ਦੱਸਿਆ ਕਿ ਉਸ ਨੂੰ ਹਾਦਸੇ ਸਮੇਂ ਦੂਜੀ ਬੋਟ ਨਜ਼ਰ ਹੀ ਨਹੀਂ ਆਈ। ਪਰ ਮਾਈਸ ਨੇ ਕਿਹਾ ਕਿ ਲਾਰਸਨ ਬੋਟ ਚਲਾਉਂਦੇ ਹੋਏ ਫੋਨ ਦੀ ਵਰਤੋਂ ਕਰ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਹੋਇਆ ਹੈ। ਮਾਈਸ ਨੇ ਲਾਰਸਨ ਖਿਲਾਫ 3,72,500 ਡਾਲਰ ਦਾ ਮੁਕੱਦਮਾ ਦਰਜ ਕਰਵਾਇਆ ਹੈ।
ਸਿੱਖੀ ਪ੍ਰਚਾਰ ਲਈ ਇਟਲੀ ਪੁੱਜੇ ਬਾਬਾ ਬੰਤਾ ਸਿੰਘ ਦਾ ਨਿੱਘਾ ਸਵਾਗਤ
NEXT STORY