ਇੰਟਰਨੈਸ਼ਨਲ ਡੈਸਕ- ਦੁਨੀਆ ਦੇ ਸਭ ਤੋਂ ਲੰਬੀ 'ਕਿੱਸ' ਦਾ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਬਣਾਉਣ ਵਾਲੇ ਜੋੜੇ ਨੇ ਹੁਣ ਇੱਕ ਅਜਿਹਾ ਫੈਸਲਾ ਲਿਆ ਹੈ ਜੋ ਦੁਨੀਆ ਨੂੰ ਹੈਰਾਨ ਕਰ ਦੇਵੇਗਾ। ਇਸ ਥਾਈ ਜੋੜੇ ਏਕਾਚਾਈ ਅਤੇ ਲਕਸਾਨਾ ਤਿਰਾਨਾਰਤ ਨੇ 2013 ਵਿੱਚ 58 ਘੰਟੇ 35 ਮਿੰਟ ਅਤੇ 58 ਸਕਿੰਟ ਤੱਕ ਸਭ ਤੋਂ ਲੰਬੀ ਕਿੱਸ ਦਾ ਗਿਨੀਜ਼ ਵਰਲਡ ਰਿਕਾਰਡ ਬਣਾਇਆ ਸੀ। ਇਸ ਜੋੜੇ ਨੇ ਹੁਣ ਆਪਣੇ ਬ੍ਰੇਕਅੱਪ ਦਾ ਐਲਾਨ ਕਰ ਦਿੱਤਾ ਹੈ। ਵੱਖ ਹੋਣ ਦੇ ਬਾਵਜੂਦ, ਏਕਾਚਾਈ ਨੇ ਆਪਣੀ ਸਾਂਝੀ ਪ੍ਰਾਪਤੀ 'ਤੇ ਮਾਣ ਪ੍ਰਗਟ ਕੀਤਾ। ਉਸਨੇ ਇਸਨੂੰ ਜ਼ਿੰਦਗੀ ਭਰ ਵਿਚ ਇੱਕ ਵਾਰ ਹੋਣ ਵਾਲੇ ਤਜਰਬੇ ਵਜੋਂ ਯਾਦ ਕੀਤਾ। ਇਸ ਥਾਈ ਜੋੜੇ ਨੇ ਪਹਿਲਾਂ 2011 ਵਿੱਚ 46 ਘੰਟੇ 24 ਮਿੰਟ ਤੱਕ ਚੱਲੀ ਕਿੱਸ ਨਾਲ ਇਹ ਰਿਕਾਰਡ ਬਣਾਇਆ ਸੀ ਅਤੇ 2013 ਵਿੱਚ ਇਸਨੂੰ ਤੋੜਿਆ ਸੀ।
ਇਹ ਵੀ ਪੜ੍ਹੋ: ਅਮਰੀਕੀ ਹਸਪਤਾਲ 'ਚ ਮਰੀਜ਼ ਵਲੋਂ ਭਾਰਤੀ ਮੂਲ ਦੀ ਨਰਸ 'ਤੇ ਹਮਲਾ, ਚਿਹਰੇ ਦਾ ਕੀਤਾ ਬੁਰਾ ਹਾਲ
ਉਨ੍ਹਾਂ ਦਾ ਰਿਕਾਰਡ ਅਜੇਤੂ ਹੈ, ਕਿਉਂਕਿ ਗਿਨੀਜ਼ ਵਰਲਡ ਰਿਕਾਰਡਸ ਨੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਸਭ ਤੋਂ ਲੰਬੀ ਕਿੱਸ ਦੀ ਸ਼੍ਰੇਣੀ ਨੂੰ ਖਤਮ ਕਰ ਦਿੱਤਾ ਹੈ। ਇਹ ਰਿਕਾਰਡ ਥਾਈਲੈਂਡ ਦੇ ਏਕਾਚਾਈ ਅਤੇ ਲਕਸਾਨਾ ਤਿਰਾਨਾਰਤ ਨੇ 2013 ਵਿੱਚ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਥਾਈਲੈਂਡ ਦੇ ਪੱਟਾਇਆ ਸ਼ਹਿਰ ਵਿੱਚ ਆਯੋਜਿਤ ਇੱਕ ਮੁਕਾਬਲੇ ਵਿੱਚ ਬਣਾਇਆ ਸੀ। ਇਸ ਸਮਾਗਮ ਵਿੱਚ ਬਹੁਤ ਸਾਰੇ ਜੋੜਿਆਂ ਨੇ ਹਿੱਸਾ ਲਿਆ ਪਰ ਅੰਤ ਵਿੱਚ ਜੋੜੇ ਨੇ ਸਭ ਤੋਂ ਲੰਬੇ ਸਮੇਂ ਤੱਕ ਕਿੱਸ ਕਰਕੇ ਜਿੱਤ ਪ੍ਰਾਪਤ ਕੀਤੀ। ਇਹ ਰਿਕਾਰਡ ਬਣਾਉਣਾ ਆਸਾਨ ਨਹੀਂ ਸੀ। ਇਸ ਵਿਚ ਭਾਗੀਦਾਰੇ ਬੁੱਲ੍ਹ ਕਿਸੇ ਵੀ ਹਾਲਤ ਵਿੱਚ ਵੱਖ ਨਹੀਂ ਹੋਣੇ ਚਾਹੀਦੇ ਸਨ। ਮੁਕਾਬਲੇ ਦੌਰਾਨ, ਕੁਝ ਜੋੜੇ ਥਕਾਵਟ ਅਤੇ ਬੇਅਰਾਮੀ ਕਾਰਨ ਬਾਹਰ ਹੋ ਗਏ, ਪਰ ਏਕਾਚਾਈ ਅਤੇ ਲਕਸਾਨਾ ਦੇ ਦ੍ਰਿੜ ਇਰਾਦੇ ਅਤੇ ਪਿਆਰ ਨੇ ਉਨ੍ਹਾਂ ਨੂੰ ਜੇਤੂ ਬਣਾਇਆ।
ਇਹ ਵੀ ਪੜ੍ਹੋ: ਟਰੰਪ ਨਾਲ ਵਿਵਾਦ ਦੇ ਬਾਵਜੂਦ ਸਮਝੌਤੇ ਲਈ ਤਿਆਰ ਜ਼ੇਲੇਂਸਕੀ, ਕਿਹਾ-ਅਮਰੀਕਾ ਬੁਲਾਏਗਾ ਤਾਂ ਮੁੜ ਜਾਵਾਂਗਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਜ਼ਰਾਈਲ : ਚਾਕੂ ਨਾਲ ਹਮਲੇ ’ਚ 1 ਵਿਅਕਤੀ ਦੀ ਮੌਤ ਤੇ 4 ਜ਼ਖਮੀ
NEXT STORY