ਲੰਡਨ— ਭਾਰਤ ਨਾਲ ਧੋਖਾਧੜੀ ਮਾਮਲੇ ਤੇ ਮਨੀ ਲਾਂਡਰਿੰਗ ਮਾਮਲੇ 'ਚ ਲੋੜਿੰਦਾ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਹੁਣ 18,000 ਪੌਂਡ ਤੋਂ ਜ਼ਿਆਦਾ ਦਾ ਹਫਤਾਵਰ ਭੱਤਾ ਮਿਲੇਗਾ। ਬ੍ਰਿਟੇਨ ਦੀ ਇਕ ਅਦਾਲਤ ਨੇ ਹਾਲ ਹੀ 'ਚ ਮਾਲਿਆ ਦੇ ਭੱਤੇ 'ਚ ਤਿੰਨ ਗੁਣਾ ਵਾਧਾ ਕਰਨ ਦੀ ਮਨਜ਼ੂਰੀ ਦਿੱਤੀ ਹੈ। ਮਾਲਿਆ ਦੇ ਵਕੀਲ ਨੇ ਅਦਾਲਤ 'ਚ ਉਨ੍ਹਾਂ ਦੇ ਰਹਿਣ ਸਹਿਣ ਲਈ ਹੋਰ ਖਰਚ ਦੀ ਮਨਜ਼ੂਰੀ ਦੀ ਅਪੀਲ ਕੀਤੀ ਸੀ।
ਪਿਛਲੇ ਸਾਲ ਇਸ 62 ਸਾਲਾਂ ਕਾਰੋਬਾਰੀ ਖਿਲਾਫ ਗਲੋਬਲ ਪੱਧਰ 'ਤੇ ਉਨ੍ਹਾਂ ਦੀ 1.5 ਅਰਬ ਡਾਲਰ ਦੀ ਜਾਇਦਾਦ ਨੂੰ ਕੁਰਕ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਜੱਜ ਰਾਬਿਨਸ ਨਾਉਲੇਸ ਨੇ 30 ਜਨਵਰੀ ਨੂੰ ਆਦੇਸ਼ ਜਾਰੀ ਕਰ ਮਾਲਿਆ ਦੇ ਆਮ ਰਹਿਣ ਸਹਿਣ ਦੇ ਖਰਚ ਲਈ ਜ਼ਿਆਦਾਤਰ 18,325.31 ਪੌਂਡ ਦੇ ਬੱਤੇ ਦੀ ਮਨਜ਼ੂਰੀ ਦਿੱਤੀ ਸੀ। ਇਸ ਤੋਂ ਪਹਿਲ ਅਦਾਲਤ ਨੇ ਕਰਨਾਟਕ ਦੇ ਕਰਜ ਵਸੂਲੀ ਟ੍ਰਿਬਿਊਨਲ ਦੇ ਫੈਸਲੇ ਦੇ ਬਾਅਦ ਮਾਲਿਆ ਨੂੰ ਹਫਤੇ ਦੇ ਆਧਾਰ 'ਤੇ 5 ਹਜ਼ਾਰ ਪੌਂਡ ਦੇ ਭੱਤੇ ਦੀ ਮਨਜ਼ੂਰੀ ਦਿੱਤੀ ਸੀ।
ਕਸੂਰ ਬਾਲ ਹਿੰਸਾ ਮਾਮਲੇ 'ਚ ਤਿੰਨ ਦੋਸ਼ੀਆਂ ਨੂੰ ਉਮਰਕੈਦ
NEXT STORY