ਵਾਸ਼ਿੰਗਟਨ - ਡਾਰਕਨੈੱਟ 'ਤੇ ਕੋਵਿਡ-19 ਦੀ ਵੈਕਸੀਨ, ਵੈਕਸੀਨ ਪਾਸਪੋਰਟ ਅਤੇ ਕੋਵਿਡ-19 ਟੈਸਟ ਦੀਆਂ ਫਰਜ਼ੀ ਨੈਗੇਟਿਵ ਰਿਪੋਰਟ ਵੇਚੀਆਂ ਜਾ ਰਹੀਆਂ ਹਨ। ਇਥੇ ਐਸਟ੍ਰਾਜ਼ੈਨੇਕਾ, ਸਪੁਤਨਿਕ, ਸਾਇਨੋਫਾਰ ਜਾਂ ਜਾਨਸਨ ਐਂਡ ਜਾਨਸਨ ਦੀ ਕੋਰੋਨਾ ਵੈਕਸੀਨ ਦੀ ਡੋਜ਼ ਲਈ 500 ਡਾਲਰ ਤੋਂ 750 ਡਾਲਰ ਦੀ ਮੰਗ ਕੀਤੀ ਜਾ ਰਹੀ ਹੈ।
ਕੁਝ ਅਣਪਛਾਤੇ ਲੋਕ 150 ਡਾਲਰ ਤੱਕ ਵਿਚ ਕੋਰੋਨਾ ਦਾ ਟੀਕਾ ਲਗਾਏ ਜਾਣ ਦੇ ਫਰਜ਼ੀ ਸਰਟੀਫਿਕੇਟ ਵਿਚ ਵੇਚ ਰਹੇ ਹਨ। ਖੋਜਕਾਰਾਂ ਦਾ ਆਖਣਾ ਹੈ ਕਿ ਡਾਰਕਨੈੱਟ 'ਤੇ ਵੱਡੀ ਗਿਣਤੀ ਵਿਚ ਕੋਰੋਨਾ ਵੈਕਸੀਨ ਨਾਲ ਜੁੜੇ ਇਸ਼ਤਿਹਾਰ ਦੇਖੇ ਜਾ ਰਹੇ ਹਨ। ਹਾਲਾਂਕਿ ਨਿਊਜ਼ ਏਜੰਸੀਆਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਪਾਈਆਂ ਕਿ ਇਥੇ ਜਿਹੜੀ ਵੈਕਸੀਨ ਵੇਚੀ ਜਾ ਰਹੀ ਹੈ ਉਹ ਅਸਲੀ ਜਾਂ ਨਹੀਂ।
ਇਹ ਵੀ ਪੜੋ - ਬ੍ਰਾਜ਼ੀਲ 'ਚ ਨੌਜਵਾਨਾਂ 'ਤੇ ਭਾਰੂ ਪੈ ਰਿਹੈ ਕੋਰੋਨਾ, ਹੁਣ ਤੱਕ 27 ਫੀਸਦੀ ਤੱਕ ਦੀ ਮੌਤ
ਡਾਰਕਨੈੱਟ ਨੂੰ ਡਾਰਕ-ਵੈੱਬ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਅਤੇ ਕੁਝ ਖਾਸ ਬ੍ਰਾਊਜ਼ਰ ਰਾਹੀਂ ਇੰਟਰਨੈੱਟ ਦੇ ਇਸ ਹਿੱਸੇ ਤੱਕ ਪਹੁੰਚਿਆ ਜਾਂਦਾ ਹੈ। ਸਾਈਬਰ ਸਕਿਓਰਿਟੀ ਕੰਪਨੀ ਚੈੱਕ ਪੁਆਇੰਟ ਦੇ ਖੋਜਕਾਰ ਇਸ ਸਾਲ ਜਨਵਰੀ ਤੋਂ ਡਾਰਕਨੈੱਟ 'ਤੇ ਹੈਕਿੰਗ ਫੋਰਮਸ ਅਤੇ ਦੂਜੇ ਮਾਰਕਿਟ ਪਲੇਸ 'ਤੇ ਨਿਗਰਾਨੀ ਰੱਖ ਰਹੇ ਹਨ। ਇਹੀ ਉਹ ਵੇਲਾ ਹੈ ਜਦ ਕੋਰੋਨਾ ਦੀ ਵੈਕਸੀਨ ਨਾਲ ਜੁੜੇ ਇਸ਼ਤਿਹਾਰ ਪਹਿਲੀ ਵਾਰ ਇਥੇ ਦੇਖੇ ਗਏ ਸਨ। ਖੋਜਕਾਰਾਂ ਦਾ ਆਖਣਾ ਹੈ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਇਸ਼ਤਿਹਾਰਾਂ ਦੀ ਗਿਣਤੀ ਵਿਚ 3 ਗੁਣਾ ਵਾਧਾ ਹੋਇਆ ਹੈ ਅਤੇ ਇਨ੍ਹਾਂ ਦੀ ਗਿਣਤੀ ਕਰੀਬ 1,200 ਹੋ ਗਈ ਹੈ।
ਇਹ ਵੀ ਪੜੋ - ਕੋਰੋਨਾ ਕਾਲ 'ਚ ਕੈਨੇਡਾ ਇਨ੍ਹਾਂ ਮੁਲਕਾਂ ਲਈ ਸ਼ੁਰੂ ਕਰਨ ਜਾ ਰਿਹੈ ਫਲਾਈਟਾਂ, ਏਅਰ ਕੈਨੇਡਾ ਤਿਆਰੀ 'ਚ
ਉਨ੍ਹਾਂ ਅੱਗੇ ਆਖਿਆ ਕਿ ਅਜਿਹਾ ਲੱਗਦਾ ਹੈ ਕਿ ਇਥੇ ਵੈਕਸੀਨ ਵੇਚਣ ਵਾਲੇ ਅਮਰੀਕਾ, ਸਪੇਨ, ਜਰਮਨੀ, ਫਰਾਂਸ ਅਤੇ ਰੂਸ ਤੋਂ ਹਨ। ਟੀਮ ਨੂੰ ਕਈ ਅਜਿਹੇ ਇਸ਼ਤਿਹਾਰ ਮਿਲੇ ਜਿਹੜੇ ਰੂਸੀ ਜਾਂ ਫਿਰ ਅੰਗ੍ਰੇਜ਼ੀ ਭਾਸ਼ਾ ਵਿਚ ਹਨ। ਇਨ੍ਹਾਂ ਇਸ਼ਤਿਹਾਰਾਂ ਵਿਚ ਆਕਸਫੋਰਡ ਅਤੇ ਐਸਟ੍ਰਾਜ਼ੈਨੇਕਾ ਦੀ ਬਣਾਈ ਕੋਰੋਨਾ ਵੈਕਸੀਨ ਦੀ ਕੀਮਤ 500 ਡਾਲਰ, ਜਾਨਸਨ ਐਂਡ ਜਾਨਸਨ ਅਤੇ ਸਪੁਤਨਿਕ ਦੀ 600 ਡਾਲਰ ਅਤੇ ਚੀਨ ਦੇ ਸਾਇਨੋਫਾਰਮ ਦੀ ਬਣਾਈ ਵੈਕਸੀਨ ਦੀ 750 ਡਾਲਰ ਕੀਮਤ ਦੱਸੀ ਗਈ ਹੈ। ਇਹ ਵੈਕਸੀਨ ਵੇਚਣ ਵਾਲੇ ਨੇ ਆਪਣੇ ਇਸ਼ਤਿਹਾਰ ਵਿਚ ਇਥੋਂ ਤੱਕ ਦਾਅਵਾ ਕੀਤਾ ਹੈ ਕਿ ਤੁਰੰਤ ਜਾਂ ਅਗਲੇ ਦਿਨ ਵੈਕਸੀਨ ਚਾਹੀਦੀ ਹੈ ਤਾਂ ਸਾਨੂੰ ਮੈਸੇਜ ਕਰੋ।
ਇਹ ਵੀ ਪੜੋ - ਜ਼ਰਾ ਬਚ ਕੇ! ਕੋਰੋਨਾ ਦੌਰਾਨ ਵਰਤੇ ਗਏ ਹੈਂਡ ਸੈਨੇਟਾਈਜ਼ਰਾਂ 'ਚ ਮਿਲਿਆ 'ਕੈਂਸਰ' ਪੈਦਾ ਕਰਨ ਵਾਲਾ ਕੈਮੀਕਲ
2 ਖਰੀਦਣ 'ਤੇ 1 ਮੁਫਤ ਪਾਓ...
ਇਕ ਹੈਂਕਿੰਗ ਫੋਰਮ ਵਿਚ ਇਕ ਵੈਕਸੀਨ ਵੇਚਣ ਵਾਲੇ ਨੇ ਲਿਖਿਆ ਹੈ ਕਿ ਉਹ ਕੋਵਿਡ-19 ਟੈਸਟ ਦੀ ਫਰਜ਼ੀ ਰਿਪੋਰਟ ਦੇ ਸਕਦੇ ਹਨ। ਉਨ੍ਹਾਂ ਲਿਖਿਆ ਕਿ ਵਿਦੇਸ਼ ਜਾਣ ਵਾਲਿਆਂ ਲਈ ਜਾਂ ਨੌਕਰੀ ਲਈ ਅਪਲਾਈ ਕਰਨ ਵਾਲਿਆਂ ਲਈ ਅਸੀਂ ਨੈਗੇਟਿਵ ਕੋਵਿਡ ਟੈਸਟ ਦੀ ਰਿਪੋਰਟ ਦਿੰਦੇ ਹਾਂ। 2 ਨੈਗੇਟਿਵ ਰਿਪੋਰਟਾਂ ਖਰੀਦਣ 'ਤੇ ਇਕ ਰਿਪੋਰਟ ਮੁਫਤ ਪਾਓ। ਕੁਝ ਹਾਲੀਡੇ ਆਪਰੇਟਰਸ (ਛੁੱਟੀਆਂ ਦੌਰਾਨ ਯਾਤਰਾ ਦੀ ਵਿਵਸਥਾ ਕਰਨ ਵਾਲੀਆਂ ਕੰਪਨੀਆਂ) ਆਪਣੇ ਯਾਤਰੀਆਂ ਤੋਂ ਕੋਵਿਡ-19 ਦੀ ਨੈਗੇਟਿਵ ਰਿਪੋਰਟ ਮੰਗਦੇ ਹਨ। ਬ੍ਰਿਟੇਨ ਇਕ ਤਰੀਕੇ ਨਾਲ ਕੋਰੋਨਾ ਵੈਕਸੀਨ ਪਾਸਪੋਰਟ ਵਾਲੀ ਵਿਵਸਥਾ ਲਾਗੂ ਕਰਨ 'ਤੇ ਵਿਚਾਰ ਕਰ ਰਿਹਾ ਹੈ ਤਾਂ ਜੋ ਸੈਲਾਨੀਆਂ ਨੂੰ ਬਾਰ, ਸਪੋਰਟਸ ਸਟੇਡੀਅਮ ਜਿਹੀਆਂ ਥਾਵਾਂ 'ਤੇ ਜਾਣ ਦੀ ਇਜਾਜ਼ਤ ਦਿੱਤੀ ਜਾ ਸਕੇ।
ਇਹ ਵੀ ਪੜ੍ਹੋ - ਮਿਆਂਮਾਰ ਫੌਜ ਦੀ ਬੇਰਹਿਮੀ : ਪਿਤਾ ਦੀ ਗੋਦ 'ਚ ਬੈਠੀ 7 ਸਾਲਾਂ ਬੱਚੀ ਨੂੰ ਮਾਰੀ ਗੋਲੀ, ਹੁਣ ਤੱਕ 20 ਬੱਚਿਆਂ ਦੀ ਮੌਤ
ਯੂਰਪੀ ਅਧਿਕਾਰੀਆਂ ਨੇ ਗ੍ਰੀਨ ਡਿਜੀਟਲ ਸਰਟੀਫਿਕੇਟ ਲਾਗੂ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਸਰਟੀਫਿਕੇਟ ਨਾਲ ਉਨ੍ਹਾਂ ਲੋਕਾਂ ਨੂੰ ਯੂਰਪੀ ਸੰਘ ਦੇ ਦੇਸ਼ਾਂ ਵਿਚ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਨ੍ਹਾਂ ਨੇ ਕੋਰੋਨਾ ਦਾ ਟੀਕਾ ਲਗਵਾਇਆ ਹੋਵੇ ਜਾਂ ਜਿਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੋਵੇ ਜਾਂ ਫਿਰ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਕੋਵਿਡ-19 ਨੂੰ ਮਾਤ ਦੇ ਚੁੱਕੇ ਹੋਣ। ਅਜਿਹੇ ਵਿਚ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਡਾਰਕਨੈੱਟ 'ਤੇ ਇਸ ਨਾਲ ਜੁੜੇ ਕਾਗਜ਼ ਵਿੱਕ ਰਹੇ ਹਨ। ਦੂਜੇ ਪਾਸੇ ਚੈੱਕ ਪੁਆਇੰਟ ਦੇ ਖੋਜਕਾਰਾਂ ਨੇ ਪਾਇਆ ਕਿ ਕਈ ਵੈਕਸੀਨ ਵੇਚਣ ਵਾਲੇ ਬਿੱਟਕੁਆਇਨ ਕ੍ਰਿਪਟੋਕਰੰਸੀ ਦੇ ਬਦਲੇ ਹੀ ਡਾਰਕਨੈੱਟ 'ਤੇ ਫਰਜ਼ੀ ਰਿਪੋਰਟ ਵੇਚ ਰਹੇ ਹਨ। ਕ੍ਰਿਪਟੋਕਰੰਸੀ ਰਾਹੀਂ ਹੋਏ ਲੈਣ-ਦੇਣ ਦਾ ਪਤਾ ਲਾ ਪਾਉਣਾ ਮੁਸ਼ਕਿਲ ਹੁੰਦਾ ਹੈ।
ਇਹ ਵੀ ਪੜ੍ਹੋ - ਕੋਰੋਨਾ ਦਾ ਇਲਾਜ ਲੱਭਣ ਵਾਲੇ ਸਾਇੰਸਦਾਨਾਂ ਨੇ ਕੱਢਿਆ 'ਕੈਂਸਰ' ਦਾ ਤੋੜ, 2 ਸਾਲ 'ਚ ਮਿਲੇਗਾ ਟੀਕਾ
ਬ੍ਰਾਜ਼ੀਲ 'ਚ ਨੌਜਵਾਨਾਂ 'ਤੇ ਭਾਰੂ ਪੈ ਰਿਹੈ ਕੋਰੋਨਾ, ਹੁਣ ਤੱਕ 27 ਫੀਸਦੀ ਤੱਕ ਦੀ ਮੌਤ
NEXT STORY