ਸਿਡਨੀ, (ਭਾਸ਼ਾ)— ਉੱਤਰੀ ਆਸਟ੍ਰੇਲੀਆ ਦੇ ਤਟ 'ਤੇ ਸ਼ਨੀਵਾਰ ਨੂੰ ਆਏ ਸ਼ਕਤੀਸ਼ਾਲੀ ਚੱਕਰਵਾਤੀ ਤੂਫਾਨ ਕਾਰਨ ਮੋਹਲੇਧਾਰ ਮੀਂਹ ਪੈ ਰਿਹਾ ਹੈ। ਇੱਥੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ ਹੈ। ਸ਼੍ਰੇਣੀ ਚਾਰ ਦੇ ਚੱਕਰਵਾਤੀ ਤੂਫਾਨ ਟਰੇਵਰ ਨੇ ਕਾਰਪੇਂਟੇਰਿਆ ਖਾੜੀ ਤਟ 'ਤੇ ਸਵੇਰੇ 9 :50 'ਤੇ ਦਸਤਕ ਦਿੱਤੀ। ਜ਼ਿਆਦਾਤਰ ਖੇਤਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ 2000 ਤੋਂ ਜ਼ਿਆਦਾ ਲੋਕਾਂ ਨੂੰ ਡਾਰਵਿਨ ਅਤੇ ਕੈਥਰੀਨ 'ਚ ਅਸਥਾਈ ਘਰਾਂ 'ਚ ਰੱਖਿਆ ਗਿਆ ਹੈ। ਘਰੋਂ-ਬੇਘਰ ਹੋਏ ਲੋਕ ਸਹਿਮੇ ਹੋਏ ਹਨ।

ਇੱਥੇ 250 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ ਅਤੇ ਲਗਾਤਾਰ ਮੀਂਹ ਪੈ ਰਿਹਾ ਹੈ। ਉੱਥੇ ਹੀ ਸ਼੍ਰੇਣੀ ਚਾਰ ਦਾ ਇਕ ਹੋਰ ਚੱਕਰਵਾਤੀ ਤੂਫਾਨ ਵੇਰੋਨਿਕਾ ਵੀ ਪੱਛਮੀ-ਉੱਤਰੀ ਆਸਟ੍ਰੇਲੀਆ ਦੇ ਤਟ ਨੂੰ ਸ਼ਨੀਵਾਰ ਦੇਰ ਰਾਤ ਨੂੰ ਪਾਰ ਕਰੇਗਾ। ਇਸ ਕਾਰਨ ਲੋਕਾਂ ਨੂੰ ਆਵਾਜਾਈ ਦੌਰਾਨ ਵਧੇਰੇ ਸੁਰੱਖਿਆ ਰੱਖਣ ਦੀ ਅਪੀਲ ਕੀਤੀ ਗਈ ਹੈ। ਲਗਭਗ ਪਿਛਲੇ ਹਫਤੇ ਤੋਂ ਮੌਸਮ ਖਰਾਬ ਹੈ ਅਤੇ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ।
ਪੁਲਸ ਨੇ ਵਾਂਟੇਡ ਪੋਸਟਰ 'ਚ ਲਗਾਈ ਦੋਸ਼ੀ ਦੀ ਅਜਿਹੀ ਤਸਵੀਰ, ਦੇਖ ਕੇ ਨਹੀਂ ਰੁਕੇਗਾ ਹਾਸਾ
NEXT STORY