ਚੀਨ—ਚੋਰਾਂ ਜਾਂ ਦੋਸ਼ੀਆਂ ਦੀ ਤਲਾਸ਼ 'ਚ ਲਗਾਏ ਜਾਣ ਵਾਲੇ ਵਾਂਟੇਡ ਪੋਸਟਰ ਤਾਂ ਦੇਖੇ ਹੋਣਗੇ ਜਿਸ 'ਚ ਪੁਲਸ ਦੋਸ਼ੀ ਦੀ ਅਜਿਹੀ ਤਸਵੀਰ ਲਗਾਉਂਦੀ ਹੈ ਜਿਸ ਨਾਲ ਉਹ ਆਸਾਨੀ ਨਾਲ ਫੜਿਆ ਜਾ ਸਕੇ। ਪਰ ਚੀਨ ਦੀ ਪੁਲਸ ਨੇ ਇਕ ਕ੍ਰਿਮਿਨਲ ਦਾ ਅਜਿਹਾ ਵਾਂਟੇਡ ਪੋਸਟਰ ਲਗਾਇਆ, ਜਿਸ ਨੇ ਵੀ ਦੇਖਿਆ ਉਹ ਆਪਣਾ ਹਾਸਾ ਨਹੀਂ ਰੋਕ ਪਾਇਆ। ਸੋਸ਼ਲ ਮੀਡੀਆ 'ਤੇ ਇਸ ਪੋਸਟਰ ਨੂੰ ਲੈ ਕੇ ਪੁਲਸ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ।
ਜੀ ਹਾਂ ਇਸ ਪੋਸਟਰ 'ਤੇ ਚਾਈਨਾ ਪੁਲਸ ਨੇ ਜੀ ਕਿਨਗਈ ਨਾਂ ਦੇ ਦੋਸ਼ੀ ਦੀ ਬਚਪਨ ਦੀ ਤਸਵੀਰ ਲਗਾ ਦਿੱਤੀ। ਇਹ ਮਾਮਲਾ ਚੀਨ ਦੇ ਜੇਨ ਸ਼ਿਯਾਂਗ ਸ਼ਹਿਰ ਦਾ ਹੈ ਜਿਥੇ ਭੀੜ 'ਚ ਗੁੰਡਾਗਰਦੀ ਮਚਾਉਣ ਦੇ ਦੋਸ਼ 'ਚ ਇਕ ਸ਼ਖਸ ਦੇ ਖਿਲਾਫ ਵਾਂਟੇਡ ਪੋਸਟਰ ਕੱਢਿਆ ਗਿਆ। ਮੌਕੇ 'ਤੇ ਇਸ ਸ਼ਖਸ ਦੀ ਸਾਫ ਤਸਵੀਰ ਨਹੀਂ ਮਿਲ ਪਾਈ। ਇਸ ਵਜ੍ਹਾ ਨਾਲ ਪੁਲਸ ਨੇ ਉਸ ਦੀ ਬਚਪਨ ਦੀ ਤਸਵੀਰ ਲਗਾ ਦਿੱਤੀ। ਇਸ ਤਸਵੀਰ 'ਚ ਪ੍ਰਾਈਮਰੀ ਸਕੂਲ ਦੀ ਉਮਰ ਵਾਲੇ ਬੱਚੇ ਨੇ ਨੀਲੇ ਰੰਗ ਦੀ ਸ਼ਰਟ ਪਹਿਨੀ ਹੋਈ ਹੈ। ਇਸ ਪੋਸਟਰ 'ਚ ਬੱਚੇ ਦੀ ਤਸਵੀਰ ਦੇ ਨਾਲ ਦੋਸ਼ੀ ਦਾ ਆਈ.ਡੀ. ਨੰਬਰ ਵੀ ਲਿਖਿਆ ਗਿਆ।
ਪੁਲਸ ਦੇ ਇਕ ਅਧਿਕਾਰੀ ਮਿਸਟਰ ਲੁਈ ਦਾ ਇਸ ਮਾਮਲੇ 'ਤੇ ਕਹਿਣਾ ਹੈ ਕਿ ਇਸ ਪੋਸਟਰ ਲਈ ਹਾਲੀਆ ਤਸਵੀਰ ਮੌਜੂਦ ਨਹੀਂ ਸੀ ਇਸ ਵਜ੍ਹਾ ਨਾਲ ਚੋਰ ਦੀ ਬਚਪਨ ਦੀ ਤਸਵੀਰ ਲਗਾ ਦਿੱਤੀ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦੋਸ਼ੀ ਦੇ ਫੀਚਰ ਬਿਲਕੁੱਲ ਨਹੀਂ ਬਦਲੇ ਹਨ, ਅੱਜ ਵੀ ਇਸ ਦੀ ਨੱਕ, ਅੱਖ, ਕੰਨ, ਮੂੰਹ ਅਤੇ ਆਈਬਰੋ ਬਚਪਨ ਵਰਗੇ ਹੀ ਹਨ। ਅੱਜ ਵੀ ਉਹ ਅਜਿਹਾ ਹੀ ਦਿੱਸਦਾ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਮਜ਼ਾਕ ਉਡਾਉਣ ਦੇ ਬਾਅਦ ਪੁਲਸ ਨੇ ਦੋਸ਼ੀ ਦੇ ਬਚਪਨ ਦੀ ਤਸਵੀਰ ਹਟਾ ਦਿੱਤੀ ਅਤੇ ਮੁਆਫੀ ਵੀ ਮੰਗੀ।
ਪਾਕਿ ਨੇ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਸਾਦਮਾਨ ਚੌਕ ਦਾ ਨਾਂ
NEXT STORY