ਮਨੀਲਾ (ਵਾਰਤਾ)- ਫਿਲੀਪੀਨਜ਼ ‘ਚ ਆਏ ਵਿਨਾਸ਼ਕਾਰੀ ਤੂਫ਼ਾਨ ‘ਰਾਈ’ ਕਾਰਨ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 300 ਦੇ ਪਾਰ ਪਹੁੰਚ ਗਿਆ ਹੈ। ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਕੌਂਸਲ (ਐੱਨ.ਡੀ.ਆਰ.ਆਰ.ਐੱਮ.ਸੀ.) ਨੇ ਇਹ ਜਾਣਕਾਰੀ ਦਿੱਤੀ ਹੈ।
ਕੌਂਸਲ ਦਾ ਹਵਾਲਾ ਦਿੰਦੇ ਹੋਏ ਸੀ.ਐੱਨ.ਐੱਨ. ਫਿਲੀਪੀਨਜ਼ ਦੇ ਪ੍ਰਸਾਰਕ ਨੇ ਦੱਸਿਆ, 'ਕ੍ਰਿਸਮਸ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਐੱਨ.ਡੀ.ਆਰ.ਆਰ.ਐੱਮ.ਸੀ. ਨੇ ਦੱਸਿਆ ਕਿ ਤੂਫ਼ਾਨ ਵਿਚ ਮਰਨ ਵਾਲਿਆਂ ਦੀ ਗਿਣਤੀ 326 ਤੱਕ ਪਹੁੰਚ ਗਈ ਹੈ। ਇਸ ਵਿਚ ਹੋਰ 661 ਲੋਕ ਜ਼ਖ਼ਮੀ ਹੋਏ ਹਨ ਅਤੇ 58 ਲੋਕ ਲਾਪਤਾ ਹਨ।' ਕੌਂਸਲ ਮੁਤਾਬਕ 16 ਦਸੰਬਰ ਨੂੰ ਆਏ ਤੂਫ਼ਾਨ ਤੋਂ ਬਾਅਦ ਹੁਣ ਤੱਕ 332,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।
ਪਾਕਿ : ਅੱਤਵਾਦੀਆਂ ਨੇ ਚੈਕ ਪੋਸਟ 'ਤੇ ਕੀਤਾ ਹਮਲਾ, ਮਾਰੇ ਗਏ 2 ਸੈਨਿਕ
NEXT STORY