ਜਲੰਧਰ (ਇੰਟ): ਕੈਨੇਡਾ-ਭਾਰਤ ਵਿਚਾਲੇ ਚੱਲ ਰਹੇ ਤਣਾਅ ਕਾਰਨ ਉੱਥੇ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਗਿਣਤੀ ਵਿਚ ਕਮੀ ਆਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਰਿਸ਼ਤੇ ਨਾ ਸੁਧਰੇ ਤਾਂ ਇਸ ਦਾ ਸਿੱਧਾ ਅਸਰ 2025 ਦੇ ਸਰਦ ਰੁੱਖ ਸੈਸ਼ਨ ’ਤੇ ਪਵੇਗਾ। ਵਿਦਿਆਰਥੀਆਂ ਦੀ ਦਿਲਚਸਪੀ ਵਿਚ 50-60 ਫੀਸਦੀ ਦੀ ਗਿਰਾਵਟ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗਿਰਾਵਟ ਸਿਰਫ਼ ਕੂਟਨੀਤਕ ਸਬੰਧਾਂ ਕਾਰਨ ਹੀ ਨਹੀਂ ਹੈ, ਰਹਿਣ-ਸਹਿਣ ਦੀਆਂ ਵਧਦੀਆਂ ਕੀਮਤਾਂ, ਰਿਹਾਇਸ਼ੀ ਸੰਕਟ ਤੇ ਰੋਜ਼ਗਾਰ ਬਾਜ਼ਾਰ ਵਿਚ ਮੰਦੀ ਵੀ ਇਸ ਲਈ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ: ਵਿਰੋਧੀ ਧਿਰ ਦੇ ਨੇਤਾ ਦਾ ਦੋਸ਼; ਟਰੂਡੋ ਧਿਆਨ ਭਟਕਾਉਣ ਲਈ ਨਿੱਝਰ ਦੇ ਕਤਲ ਦੀ ਕਰ ਰਹੇ ਹਨ ਵਰਤੋਂ
ਵਿਦਿਆਰਥੀ ਪਰਮਿਟ ਅਰਜ਼ੀਆਂ ’ਚ ਕਟੌਤੀ ਕਾਰਨ ਵੀ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਘਟੀ
ਕਾਲਜੀਫਾਈ ਦੇ ਸੀ. ਈ. ਓ. ਆਦਰਸ਼ ਖੰਡੇਲਵਾਲ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਸੀਂ ਸਰਦ ਰੁੱਤ ਸੈਸ਼ਨ 2025 ਲਈ 50-60 ਫੀਸਦੀ ਘੱਟ ਅਰਜ਼ੀਆਂ ਦੀ ਪ੍ਰਕਿਰਿਆ ਕਰ ਰਹੇ ਹਾਂ ਅਤੇ ਇਹ ਸਮੁੱਚੇ ਬਾਜ਼ਾਰ ਦੇ ਰੁਝਾਨ ਨੂੰ ਦਰਸਾਉਂਦਾ ਹੈ। ਸਾਡੇ ਲਈ ਯੂ. ਜੀ. (ਅੰਡਰ ਗ੍ਰੈਜੂਏਟ) ਅਰਜ਼ੀਆਂ ਆਮ ਤੌਰ ’ਤੇ ਇਕ-ਚੌਥਾਈ ਹਨ। ਖੰਡੇਲਵਾਲ ਨੇ ਕਿਹਾ ਕਿ ਸਥਿਤੀ 2021-2023 ਤੋਂ ਬਹੁਤ ਵੱਖਰੀ ਹੈ, ਜਦੋਂ ਕੈਨੇਡਾ ਭਾਰਤੀ ਵਿਦਿਆਰਥੀਆਂ ਲਈ ਸਭ ਤੋਂ ਪ੍ਰਸਿੱਧ ਥਾਵਾਂ ਵਿਚੋਂ ਇਕ ਸੀ। ਸਤੰਬਰ 2023 ਤੋਂ ਹਾਲਾਤ ਵਿਗੜਨੇ ਸ਼ੁਰੂ ਹੋ ਗਏ, ਜਦੋਂ ਕੈਨੇਡਾ ਸਰਕਾਰ ਨੇ 2024 ਲਈ ਵਿਦਿਆਰਥੀ ਪਰਮਿਟ ਅਰਜ਼ੀਆਂ ਵਿਚ 35 ਫੀਸਦੀ ਦੀ ਕਟੌਤੀ ਕੀਤੀ। ਇਸ ਨੇ 2025 ਅਕਾਦਮਿਕ ਸਾਲ ਲਈ ਸਟੱਡੀ ਪਰਮਿਟਾਂ ਲਈ 10 ਫੀਸਦੀ ਦੀ ਕਟੌਤੀ ਦਾ ਵੀ ਐਲਾਨ ਕੀਤਾ।
ਇਹ ਵੀ ਪੜ੍ਹੋ: ਸ਼ਾਹਬਾਜ਼ ਸ਼ਰੀਫ਼ ਨੇ ਬਾਈਡੇਨ ਨੂੰ ਲਿਖੀ ਚਿੱਠੀ, ਜੇਲ੍ਹ 'ਚ ਬੰਦ ਪਾਕਿ ਔਰਤ ਨੂੰ ਰਿਹਾਅ ਕਰਨ ਦੀ ਕੀਤੀ ਅਪੀਲ
ਕੈਨੇਡਾ ਨੂੰ ਸੁਰੱਖਿਅਤ ਨਹੀਂ ਮੰਨ ਰਹੇ ਮਾਪੇ
ਭਾਰਤੀ ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਚਿੰਤਾਵਾਂ ਵਿਚ ਇਹ ਡਰ ਵੀ ਸ਼ਾਮਲ ਹੈ ਕਿ ਮੌਜੂਦਾ ਸਥਿਤੀ ਕਾਰਨ ਵੀਜ਼ਾ ਪ੍ਰਵਾਨਗੀਆਂ ਵਿਚ ਦੇਰੀ ਹੋਵੇਗੀ, ਇਸ ਦੇ ਨਾਲ ਹੀ ਕੰਮ ਮਿਲਣਾ ਇਕ ਹੋਰ ਮਾਮਲਾ ਹੈ। ਵਿਦੇਸ਼ ਵਿਚ ਸਟੱਡੀ ਕਰੀਅਰ ਕੰਸਲਟਿੰਗ ਦੇ ਸੰਸਥਾਪਕ ਕਰਨ ਗੁਪਤਾ ਨੇ ਕਿਹਾ ਕਿ ਇੱਥੇ ਕਾਫ਼ੀ ਨੌਕਰੀਆਂ ਨਹੀਂ ਹਨ। ਪਿਛਲੇ ਸਾਲ ਦੀ ਸਿਆਸੀ ਬਿਆਨਬਾਜ਼ੀ ਨੇ ਵੀ ਵਿਦਿਆਰਥੀਆਂ ਦੇ ਸੁਰੱਖਿਆ ਪਹਿਲੂ ’ਤੇ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਕਿਹਾ ਕਿ ਕੈਨੇਡਾ ਵਿਚ 2025 ਦੇ ਸੈਸ਼ਨ ਸਬੰਧੀ ਅਰਜ਼ੀਆਂ ਵਿਚ ਲੱਗਭਗ 80 ਫੀਸਦੀ ਦੀ ਕਮੀ ਆਈ ਹੈ। ਮਾਪੇ ਆਪਣੇ ਬੱਚਿਆਂ ਲਈ ਸੁਰੱਖਿਅਤ ਥਾਵਾਂ ਸਬੰਧੀ ਬਹੁਤ ਸਪੱਸ਼ਟ ਹਨ ਅਤੇ ਕੈਨੇਡਾ ਨੂੰ ਸੁਰੱਖਿਅਤ ਨਹੀਂ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: ਇੰਗਲਿਸ਼ ਚੈਨਲ 'ਚ ਡੁੱਬੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ, ਡੌਂਕੀ ਲਗਾ ਬ੍ਰਿਟੇਨ ਜਾਣ ਦੀ ਕਰ ਰਹੇ ਸਨ ਕੋਸ਼ਿਸ਼
ਐਜੂਕੇਸ਼ਨ ਕੰਸਲਟੈਂਸੀ ਏਜੰਸੀ ਕਰੀਅਰ ਮੋਜ਼ੇਕ ਦੇ ਸੰਸਥਾਪਕ ਅਭਿਜੀਤ ਜ਼ਵੇਰੀ ਨੇ ਕਿਹਾ ਕਿ 2021 ਵਿਚ ਉਨ੍ਹਾਂ ਨੇ ਕੈਨੇਡਾ ਵਿਚ 1,000 ਵਿਦਿਆਰਥੀ ਦਾਖਲ ਕੀਤੇ ਪਰ 2024 ਵਿਚ ਇਹ ਅੰਕੜਾ 300 ਰਹਿ ਗਿਆ। ਉਨ੍ਹਾਂ ਕਿਹਾ ਕਿ ਇਸ ਦੇ ਕਾਰਨ ਰਿਹਾਇਸ਼ੀ ਸੰਕਟ, ਵੀਜ਼ਾ ਪ੍ਰੋਸੈਸਿੰਗ ਵਿਚ ਦੇਰੀ, ਇਮੀਗ੍ਰੇਸ਼ਨ ਨੀਤੀ ਵਿਚ ਬਦਲਾਅ ਅਤੇ ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਕ ਸਬੰਧ ਹਨ।
ਇਹ ਵੀ ਪੜ੍ਹੋ: ਕੀ ਸੁਧਰ ਜਾਣਗੇ ਭਾਰਤ-ਪਾਕਿ ਸਬੰਧ; ਬੋਲੇ ਨਵਾਜ਼ ਸ਼ਰੀਫ - ਅਤੀਤ ਨੂੰ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਤੋਂ ਲੰਡਨ ਜਾ ਰਹੀ ਫ਼ਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਕੀਤੀ ਗਈ ਡਾਈਵਰਟ
NEXT STORY