ਵਾਸ਼ਿੰਗਟਨ— ਪਰਮਾਣੂ ਹਥਿਆਰ ਕਾਰਜਕ੍ਰਮ ਵਾਪਸ ਲੈਣ ਦੇ ਸੰਬੰਧ ਵਿਚ ਪਿਯੋਂਗਯਾਂਗ ਦੇ ਇਨਕਾਰ ਕਰਨ ਮਗਰੋਂ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ ਵਾਸ਼ਿੰਗਟਨ ਅਤੇ ਅੰਤਰ ਰਾਸ਼ਟਰੀ ਸਮੁਦਾਇ ਉੇੱਤਰੀ ਕੋਰੀਆ ਤੋਂ ਡਰਨ ਵਾਲਾ ਨਹੀਂ ਹੈ। ਹੈਲੀ ਨੇ ਇਕ ਬਿਆਨ ਵਿਚ ਕਿਹਾ,'' ਹਾਲੇ ਜੋ ਵੀ ਹੋ ਰਿਹਾ ਹੈ, ਸਾਨੂੰ ਸਾਰਿਆਂ ਨੂੰ ਉਸ ਲਈ ਫਿਕਰਮੰਦ ਹੋਣਾ ਚਾਹੀਦਾ ਹੈ। ਹੁਣ ਉਹ (ਉੱਤਰੀ ਕੋਰੀਆ) ਦੇਖ ਸਕਦਾ ਹੈ ਕਿ ਅੰਤਰ ਰਾਸ਼ਟਰੀ ਸਮੁਦਾਇ ਇਕਜੁੱਟ ਹਨ।''
ਉਨ੍ਹਾਂ ਨੇ ਕਿਹਾ,'' ਚੀਨ ਅਤੇ ਰੂਸ ਸਾਡੇ ਨਾਲ ਹਨ। ਸੁਰੱਖਿਆ ਪ੍ਰੀਸ਼ਦ ਦੇ ਸਾਰੇ ਮੈਂਬਰ ਅਤੇ ਅੰਤਰ ਰਾਸ਼ਟਰੀ ਸਮੁਦਾਇ ਦਾ ਇਹ ਕਹਿਣਾ ਹੈ ਕਿ ਹੁਣ ਬਹੁਤ ਹੋਇਆ। ਉੱਤਰੀ ਕੋਰੀਆ ਨੂੰ ਇਹ ਰੋਕਣਾ ਹੀ ਹੋਵੇਗਾ।'' ਉਨ੍ਹਾਂ ਨੇ ਕਿਹਾ,'' ਇਹ ਲਾਪਰਵਾਹੀ ਹੈ। ਅੰਤਰ ਰਾਸ਼ਟਰੀ ਸਮੁਦਾਇ ਇਹ ਕਹਿਣ ਲਈ ਜ਼ਮੀਨੀ ਕਾਰਵਾਈ ਕਰ ਰਿਹਾ ਹੈ ਕਿ ਅਸੀਂ ਹੁਣ ਉੱਤਰੀ ਕੋਰੀਆ ਨੂੰ ਅਜਿਹਾ ਕਰਦੇ ਹੋਰ ਨਹੀਂ ਦੇਖਾਂਗੇ। ਹੁਣ ਉੱਤਰੀ ਕੋਰੀਆ ਨੂੰ ਜਵਾਬ ਦੇਣਾ ਹੀ ਹੋਵੇਗਾ। ਹਾਂ, ਉਹ ਸਾਨੂੰ ਡਰਾਉਣਾ ਚਾਹੁੰਦੇ ਹਨ ਪਰ ਅਸੀਂ ਉਨ੍ਹਾਂ ਤੋਂ ਡਰਨ ਵਾਲੇ ਨਹੀਂ ਹਾਂ।'' ਹੈਲੀ ਨੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਵਿਚ ਉੱਤਰੀ ਕੋਰੀਆ 'ਤੇ ਪਾਬੰਦੀ ਲਗਾਏ ਜਾਣ ਸੰਬੰਧੀ ਪ੍ਰਸਤਾਵ ਦੇ ਸਮਰਥਨ ਵਿਚ ਵੋਟ ਦੇਣ ਲਈ ਰੂਸ ਅਤੇ ਚੀਨ ਦੀ ਪ੍ਰੰਸ਼ਸਾ ਕੀਤੀ।
ਵੈਨਜ਼ੁਏਲਾ ਵਿਚ ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ
NEXT STORY