ਮਿਲਾਨ/ਇਟਲੀ (ਸਾਬੀ ਚੀਨੀਆ) ਭਾਰਤੀ ਦੂਤਘਰ ਰੋਮ ਵੱਲੋਂ ਅੰਬੈਸਡਟਰ ਨੀਨਾ ਮਲਹੋਤਰਾ ਦੀ ਅਗਵਾਈ ਵਿਚ ਭਾਰਤ ਅਤੇ ਇਟਲੀ ਦੇ ਮਜ਼ਬੂਤ ਰਾਜਨੀਤਕ ਸਬੰਧਾਂ ਦੀ 75 ਸਾਲਾਂ ਵਰ੍ਹੇਗੰਢ ਨੂੰ ਯਾਦਗਾਰੀ ਬਣਾਉਣ ਲਈ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿਚ ਇਟਲੀ ਦੇ ਉੱਪ ਪ੍ਰਧਾਨ ਮੰਤਰੀ ਮੀਤੇਓ ਸਾਲਵਿਨੀ, ਕਈ ਹੋਰ ਮੰਤਰੀਆਂ ਅਤੇ ਸੰਸਦ ਮੈਂਬਰਾਂ ਵੱਲੋਂ ਸ਼ਿਰਕਤ ਕਰਕੇ ਦੋਹਾਂ ਦੇਸ਼ਾਂ ਦੇ ਰਾਜਨੀਤਕ ਸਬੰਧਾਂ ਦੀ ਮਜ਼਼ਬੂਤੀ ਬਾਰੇ ਗੱਲਬਾਤ ਕਰਦੇ ਹੋਏ 75 ਸਾਲ ਪੁਰਾਣੀ ਸਾਂਝ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਖਿਆ ਗਿਆ।


ਸਵਾਗਤੀ ਭਾਸ਼ਣ ਵਿਚ ਬੋਲਦੇ ਹੋਏ ਇਟਲੀ ਵਿਚ ਭਾਰਤੀ ਰਾਜਦੂਤ ਮੈਡਮ ਨੀਨਾ ਮਲੋਹਤਰਾ ਦੁਆਰਾ ਸਭ ਨੂੰ ਜੀ ਆਇਆ ਆਖਿਆ ਗਿਆ। ਇਸ ਮਗਰੋਂ ਭਾਰਤ ਦੀ ਸੰਸਕ੍ਰਿਤੀ ਅਤੇ ਦੂਜੇ ਦੇਸ਼ਾਂ ਨਾਲ ਮਜਬੂਤ ਸਬੰਧਾਂ ਦਾ ਜ਼ਿਕਰ ਕਰਦਿਆਂ ਹੋਇਆ ਉਹਨਾਂ ਆਖਿਆ ਕਿ ਭਾਰਤ ਇਕ ਮਜ਼ਬੂਤ ਅਰਥ ਵਿਵਸਥਾ ਵਾਲਾ ਦੇਸ਼ ਬਣਕੇ ਉਭਰਿਆ ਹੈ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਭਾਰਤ ਨਾਲ ਰਾਜਨੀਤਕ ਅਤੇ ਮਜ਼ਬੂਤ ਵਪਾਰਕ ਸਬੰਧ ਹਨ, ਜਿਹਨਾਂ ਵਿਚੋਂ ਇਟਲੀ ਇਕ ਹੈ।

ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਉੱਪ ਪ੍ਰਧਾਨ ਮੰਤਰੀ ਮੀਤੇਓ ਸਾਲਵਿਨੀ ਨੇ ਦੋਹਾਂ ਦੇਸ਼ਾਂ ਦੇ 75 ਸਾਲਾਂ ਪੁਰਾਣੇ ਸਬੰਧਾਂ ਦੀ ਗੱਲ ਕਰਦਿਆਂ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ ਆਖਿਆ, ਜਿੰਨਾਂ ਵਲੋਂ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਾਰਜ ਕੀਤੇ ਜਾ ਰਹੇ ਹਨ। ਉਹਨਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦਾ 75 ਸਾਲਾ ਵਰ੍ਹੇਗੰਢ ਮਨਾਉਣ ਲਈ ਧੰਨਵਾਦ ਵੀ ਕੀਤਾ।ਉਹਨਾਂ ਜੀ 20 ਸੰਮੇਲਨ ਲਈ ਵਧਾਈ ਅਤੇ ਸ਼ੁੱਭ ਇਛਾਵਾਂ ਵੀ ਦਿੱਤੀਆਂ ਜੋ ਇਸ ਸਾਲ ਭਾਰਤੀ ਧਰਤੀ 'ਤੇ ਹੋਣ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਅਮਰੀਕਾ ਸਬੰਧ ਓਨੇ ਮਜ਼ਬੂਤ ਨਹੀਂ ਹਨ, ਜਿੰਨੇ ਹੋਣੇ ਚਾਹੀਦੇ : ਅਮਰੀਕੀ ਕਾਂਗਰਸਮੈਨ ਥਾਣੇਦਾਰ
ਇਸ ਦੌਰਾਨ ਸੰਸਕ੍ਰਿਤੀ ਨਾਲ ਸਬੰਧਤ ਭੰਗੜਾ ਅਤੇ ਹੋਰ ਲੋਕ ਨਾਚ ਵੀ ਕਰਵਾਏ ਗਏ, ਜਿੰਨ੍ਹਾਂ ਦਾ ਆਏ ਹੋਏ ਮਹਿਮਾਨਾਂ ਨੇ ਖੂਬ ਆਨੰਦ ਮਾਣਿਆ। 75 ਸਾਲਾਂ ਦੇ ਪੁਰਾਣੇ ਰਿਸ਼ਤਿਆਂ ਨੂੰ ਇਸੇ ਤਰ੍ਹਾਂ ਮਜ਼ਬੂਤ ਬਣਾਈ ਰੱਖਣ ਲਈ ਭਾਰਤ ਦੀ ਵਿਸ਼ਾਲ ਸਭਿਆਤਾ ਦਾ ਸਬੂਤ ਪੇਸ਼ ਕਰਦੇ ਆਏ ਮਹਿਮਾਨਾਂ ਨੂੰ ਅੰਬੈਸਡਰ ਨੀਨਾ ਮਲਹੋਤਰਾ ਦੁਆਰਾ ਸ਼ੱਭ ਇੱਛਾਵਾਂ ਅਤੇ ਯਾਦਗਾਰੀ ਤੋਹਫੇ ਵੀ ਭੇਂਟ ਕੀਤੇ ਗਏ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ 'ਚ ਵਾਪਰਿਆ ਕਿਸ਼ਤੀ ਹਾਦਸਾ, 10 ਬੱਚਿਆਂ ਦੀ ਮੌਤ ਤੇ ਦਰਜਨਾਂ ਜ਼ਖ਼ਮੀ
NEXT STORY