ਲੰਡਨ (ਬਿਊਰੋ): ਇਕ ਦਿਵਿਆਂਗ ਮਾਂ ਪਿਛਲੇ 9 ਸਾਲਾਂ ਤੋਂ ਆਪਣੇ ਘਰ ਵਿਚ ਹੀ ਕੈਦ ਹੈ ਅਤੇ ਹੁਣ ਘਰ ਦੇ ਬਾਹਰ ਰੈਂਪ ਨਾ ਬਣਾਉਣ ਲਈ ਰੱਖ-ਰਖਾਅ ਵਾਲੀ ਕੰਪਨੀ 'ਤੇ ਮੁਕੱਦਮਾ ਕਰਨ ਦੀ ਤਿਆਰੀ ਕਰ ਰਹੀ ਹੈ। 58 ਸਾਲਾ ਡੌਨ ਸਟੀਲ ਗੋਡੇ ਦੇ ਆਪਰੇਸ਼ਨ ਤੋਂ ਬਾਅਦ 2013 ਤੋਂ ਵ੍ਹੀਲਚੇਅਰ ਦੀ ਵਰਤੋਂ ਕਰ ਰਹੀ ਹੈ। ਬਰਮਿੰਘਮ ਦੇ ਸੋਲੀਹੁਲ ਵਿੱਚ ਘਰ ਸ਼ਿਫਟ ਕਰਨ ਤੋਂ ਕੁਝ ਦਿਨ ਬਾਅਦ ਹੀ ਡੌਨ ਵ੍ਹੀਲਚੇਅਰ 'ਤੇ ਆ ਗਈ ਸੀ ਅਤੇ ਉਦੋਂ ਤੋਂ ਉਹ ਆਪਣਾ ਘਰ ਛੱਡਣ ਦੇ ਯੋਗ ਨਹੀਂ ਸੀ। ਇਸ ਮਾਮਲੇ ਨੂੰ ਲੈ ਕੇ ਉਸ ਦਾ ਅਤੇ ਜਾਇਦਾਦ ਦੀ ਸਾਂਭ-ਸੰਭਾਲ ਕਰਨ ਵਾਲੀ ਕੰਪਨੀ ਵਿਚਕਾਰ ਵਿਵਾਦ ਚੱਲ ਰਿਹਾ ਹੈ।
ਸਾਮਾਨ ਖਰੀਦਣ ਲਈ ਡੌਨ ਹੋਮ ਡਿਲੀਵਰੀ ਦੀ ਸਹੂਲਤ 'ਤੇ ਅਤੇ ਹਸਪਤਾਲ ਜਾਣ ਲਈ ਐਂਬੂਲੈਂਸ ਸੇਵਾ 'ਤੇ ਨਿਰਭਰ ਹੈ। ਡੌਨ ਨੇ ਆਪਣੇ ਘਰ ਦੇ ਬਾਹਰ ਵ੍ਹੀਲਚੇਅਰ ਰੈਂਪ ਬਣਾਉਣ ਲਈ ਕਿਹਾ ਸੀ ਤਾਂ ਜੋ ਉਹ ਖੁਦ ਅੰਦਰ ਅਤੇ ਬਾਹਰ ਆ ਸਕੇ। ਉਹ ਇਮਾਰਤ ਦੀ ਦੇਖ-ਰੇਖ ਕਰਨ ਵਾਲੀ ਕੰਪਨੀ ਨੂੰ ਹਰ ਸਾਲ 2000 ਪੌਂਡ ਅਦਾ ਕਰਦੀ ਹੈ। ਉਸ ਨੇ ਕੰਪਨੀ 'ਤੇ ਇਸ ਦੇ ਨਿਰਮਾਣ 'ਚ ਦੇਰੀ ਕਰਨ ਦਾ ਦੋਸ਼ ਲਗਾਇਆ ਹੈ। ਕੰਪਨੀ ਦੀ ਲਾਪਰਵਾਹੀ ਕਾਰਨ ਹੁਣ ਉਹ 24 ਘੰਟੇ ਘਰ ਦੇ ਅੰਦਰ ਹੀ ਰਹਿਣ ਲਈ ਮਜਬੂਰ ਹੈ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਵਿਅਕਤੀ ਨੇ 4 ਸਾਲ ਦੀ ਬੱਚੀ ਨੂੰ ਅਗਵਾ ਕਰਨ ਦਾ ਦੋਸ਼ ਕੀਤਾ ਸਵੀਕਾਰ
ਘਰ ਵਿਚ ਹੋਈ ਕੈਦ
ਡੌਨ ਨੇ ਕਿਹਾ ਕਿ ਮੈਂ ਆਪਣੇ ਹੀ ਮੈਂ ਘਰ ਵਿਚ ਇਕੱਲਤਾ ਮਹਿਸੂਸ ਕਰਦੀ ਹਾਂ। ਲੋਕ ਕੋਵਿਡ ਕਾਰਨ ਇੱਕ ਜਾਂ ਦੋ ਮਹੀਨੇ ਘਰ ਦੇ ਅੰਦਰ ਰਹਿਣ ਦੀ ਸ਼ਿਕਾਇਤ ਕਰਦੇ ਹਨ ਪਰ ਕਿਸੇ ਨੂੰ ਦੇਖੇ ਬਿਨਾਂ 9 ਸਾਲ ਇੱਕ ਘਰ ਵਿੱਚ ਰਹਿਣ ਦੀ ਕੋਸ਼ਿਸ਼ ਕਰ ਕੇ ਦੇਖੋ। ਉਸ ਨੇ ਕਿਹਾ ਕਿ ਇਹ ਕਿਹੋ ਜਿਹੀ ਜ਼ਿੰਦਗੀ ਹੈ? ਡੌਨ ਆਪਣੇ ਹਾਲਾਤ ਤੋਂ ਇੰਨਾ ਪਰੇਸ਼ਾਨ ਹੋ ਗਈ ਹੈ ਕਿ ਉਹ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੀ ਹੈ ਅਤੇ ਵਕੀਲ ਦੀ ਫੀਸ ਲਈ ਕ੍ਰਾਊਡਫੰਡਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 20 ਭਾਰਤੀ ਮਛੇਰਿਆਂ ਨੂੰ ਕਰੇਗਾ ਰਿਹਾਅ
ਡੌਨ ਨੇ ਕਹੀ ਇਹ ਗੱਲ
ਡੌਨ ਨੂੰ ਆਸ ਹੈ ਕਿ ਉਹ ਫੀਸ ਲਈ 1500 ਪੌਂਡ ਇਕੱਠਾ ਕਰ ਲਵੇਗੀ ਅਤੇ ਉਸਦਾ ਕੇਸ ਇਸੇ ਤਰ੍ਹਾਂ ਦੀ ਸਥਿਤੀ ਵਿੱਚ ਫਸੇ ਦੂਜਿਆਂ ਦੀ ਮਦਦ ਕਰ ਸਕਦਾ ਹੈ। ਉਸਨੇ ਕਿਹਾ ਕਿ ਮੈਂ ਸਿਰਫ ਇੱਕ ਕਦਮ ਅੱਗੇ ਅਤੇ ਦੋ ਕਦਮ ਪਿੱਛੇ ਜਾ ਸਕਦੀ ਹਾਂ। ਡੌਨ ਨੇ ਕਿਹਾ ਕਿ ਬਾਕੀ ਸਾਰੇ ਬਾਹਰ ਆ ਸਕਦੇ ਹਨ। ਮੈਂ ਸਰੀਰਕ ਅਤੇ ਭਾਵਨਾਤਮਕ ਤੌਰ 'ਤੇ ਸਿਰਫ ਇੱਕ ਮਲਬਾ ਹਾਂ। ਉਸਦੀ ਧੀ ਲੌਰਾ ਦਾ ਮੰਨਣਾ ਹੈ ਕਿ ਇਸ ਕੇਸ ਨੇ ਉਸ ਦੀ ਮਾਂ 'ਤੇ ਡੂੰਘਾ ਭਾਵਨਾਤਮਕ ਪ੍ਰਭਾਵ ਛੱਡਿਆ ਹੈ, ਜੋ ਮਹਿਸੂਸ ਕਰਦੀ ਹੈ ਕਿ ਉਹ "ਫਸ ਗਈ" ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ’ਚ ਬਿਲਾਵਲ ਭੁੱਟੋ ਨੇ ਕਿਸਾਨਾਂ ਦੇ ਹੱਕ ’ਚ ਇਮਰਾਨ ਸਰਕਾਰ ਖ਼ਿਲਾਫ਼ ਕੱਢਿਆ ਟਰੈਕਟਰ ਮਾਰਚ
NEXT STORY