ਪਰਥ (ਏਜੰਸੀ): ਆਸਟ੍ਰੇਲੀਆ ਦੇ ਇਕ ਵਿਅਕਤੀ ਨੇ ਪਿਛਲੇ ਸਾਲ ਦੇਸ਼ ਦੇ ਪੱਛਮੀ ਤੱਟ 'ਤੇ ਇਕ ਪਰਿਵਾਰਕ ਤੰਬੂ ਤੋਂ ਚਾਰ ਸਾਲਾ ਬੱਚੀ ਨੂੰ ਅਗਵਾ ਕਰਨ ਦਾ ਦੋਸ਼ ਅੱਜ ਭਾਵ ਸੋਮਵਾਰ ਨੂੰ ਮੰਨ ਲਿਆ। ਕਲੀਓ ਸਮਿਥ ਪਿਛਲੇ ਸਾਲ ਅਕਤੂਬਰ ਵਿੱਚ ਲਾਪਤਾ ਹੋਣ ਤੋਂ 18 ਦਿਨ ਬਾਅਦ ਕਾਰਨਰਵੋਨ ਪਿੰਡ ਵਿੱਚ ਇੱਕ ਘਰ ਵਿੱਚ ਇਕੱਲੀ ਮਿਲੀ ਸੀ।
ਪੜ੍ਹੋ ਇਹ ਅਹਿਮ ਖ਼ਬਰ - ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦੇ WeChat ਖਾਤੇ 'ਚ ਚੀਨ ਵੱਲੋਂ ਦਖਲ ਅੰਦਾਜ਼ੀ
ਪੁਲਸ ਨੇ ਦੱਸਿਆ ਕਿ ਕਲੀਓ ਨੂੰ ਬਚਾਏ ਜਾਣ ਤੋਂ ਤੁਰੰਤ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਬੱਚੀ ਅਤੇ ਉਸ ਦੇ ਪਰਿਵਾਰ ਨੂੰ ਪਹਿਲਾਂ ਤੋਂ ਨਹੀਂ ਜਾਣਦਾ ਸੀ। ਟੈਰੇਂਸ ਡੇਰੇਲ ਕੈਲੀ (36) ਨੇ ਪਰਥ ਦੀ ਜੇਲ੍ਹ ਤੋਂ ਵੀਡੀਓ ਲਿੰਕ ਰਾਹੀਂ ਕਾਰਨਰਵੋਨ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਅਗਵਾ ਕਰਨ ਦੀ ਗੱਲ ਕਬੂਲ ਕੀਤੀ। ਉਸ ਨੂੰ 16 ਸਾਲ ਤੋਂ ਘੱਟ ਉਮਰ ਦੀ ਬੱਚੀ ਨੂੰ ਅਗਵਾ ਕਰਨ ਲਈ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਕੋਵਿਡ: ਬੀਜਿੰਗ 'ਚ 20 ਲੱਖ ਲੋਕਾਂ ਦੀ ਕੋਰੋਨਾ ਜਾਂਚ, 1 ਮਹੀਨੇ ਬਾਅਦ ਚੀਨ ਦੇ ਸ਼ਿਆਨ ਤੋਂ ਹਟਾਈ ਗਈ ਤਾਲਾਬੰਦੀ
NEXT STORY