ਵਾਸ਼ਿੰਗਟਨ— ਬੀਤੇ ਦੋ ਦਹਾਕਿਆਂ ਤੋਂ ਹਰ ਸਾਲ ਰਮਜ਼ਾਨ ਦੇ ਮੌਕੇ 'ਤੇ ਅਮਰੀਕਾ ਦੇ ਰਾਸ਼ਟਰਪਤੀ ਮਹਿਲ ਵਾਈਟ ਹਾਊਸ 'ਚ ਇਫ਼ਤਾਰ ਪਾਰਟੀ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੈ। ਇਕ ਅਮਰੀਕੀ ਨਿਊਜ਼ ਚੈਨਲ ਮੁਤਾਬਕ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਪਰੰਪਰਾ ਨੂੰ ਤੋੜ ਦਿੱਤਾ ਹੈ। ਰਮਜ਼ਾਨ ਦੇ ਇਸ ਮੌਕੇ 'ਤੇ ਇਸ ਵਾਰੀ ਵਾਈਟ ਹਾਊਸ 'ਚ ਡਿਨਰ ਦਾ ਆਯੋਜਨ ਨਹੀਂ ਕੀਤਾ ਜਾਵੇਗਾ। ਹਾਲਾਂਕਿ ਰਾਸ਼ਟਰਪਤੀ ਟਰੰਪ ਅਤੇ ਅਮਰੀਕਾ ਦੀ ਪਹਿਲੀ ਔਰਤ ਮੇਲਾਨਿਯਾ ਨੇ ਸ਼ਨੀਵਾਰ ਨੂੰ ਇਕ ਪ੍ਰੈੱਸ ਜ਼ਾਰੀ ਕਰ ਈਦ ਦੀ ਵਧਾਈ ਦਿੱਤੀ ਹੈ।
ਇਸ ਡਿਨਰ ਪਾਰਟੀ 'ਚ ਅਮਰੀਕੀ ਮੁਸਲਿਮ ਭਾਈਚਾਰੇ ਦੇ ਖਾਸ ਲੋਕ ਸ਼ਾਮਲ ਹੁੰਦੇ ਸਨ। ਇਸ ਦੇ ਨਾਲ ਹੀ ਇਸ 'ਚ ਕਾਂਗਰਸ ਅਤੇ ਮੁਸਲਿਮ ਦੇਸ਼ਾਂ ਦੇ ਡਿਪਲੋਮੈਟ ਵੀ ਸ਼ਾਮਲ ਹੁੰਦੇ ਸਨ।
ਅਮਰੀਕੀ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੇ ਵੀ ਦਹਾਕਿਆਂ ਪੁਰਾਣੀ ਇਕ ਪਰੰਪਰਾ ਤੋੜ ਦਿੱਤੀ ਹੈ। ਅਮਰੀਕਾ ਦੀ ਇਕ ਸਮਾਚਾਰ ਏਜੰਸੀ ਮੁਤਾਬਕ ਈਦ ਦੇ ਮੌਕੇ 'ਤੇ ਸਟੇਟ ਡਿਪਾਰਟਮੈਂਟ ਦਫਤਰ ਆਫ ਰਿਲੀਜਨ ਅਤੇ ਗਲੋਬਲ ਅਫੇਅਰਸ ਨੇ ਇਕ ਪਾਰਟੀ ਆਯੋਜਿਤ ਕਰਨ ਦੀ ਬੇਨਤੀ ਕੀਤੀ ਸੀ। ਪਰ ਇਸ ਬੇਨਤੀ ਨੂੰ ਅਮਰੀਕੀ ਵਿਦੇਸ਼ੀ ਮੰਤਰਾਲੇ ਨੇ ਖ਼ਾਰਜ ਕਰ ਦਿੱਤਾ।
ਟਰੰਪ ਨੇ ਰਾਸ਼ਟਰਪਤੀ ਬਨਣ ਮਗਰੋਂ ਕਈ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਆਉਣ 'ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਟਰੰਪ ਨੇ ਆਪਣੇ ਪਹਿਲੇ ਵਿਦੇਸ਼ੀ ਦੌਰੇ 'ਚ ਸਾਊਦੀ ਅਰਬ ਦੀ ਯਾਤਰਾ ਕਰ ਆਪਣਾ ਅਕਸ ਬਦਲਣ ਦੀ ਕੋਸ਼ਿਸ਼ ਕੀਤੀ ਸੀ। ਇਸ ਯਾਤਰਾ 'ਚ ਉਨ੍ਹਾਂ ਨੇ 55 ਮੁਸਲਿਮ ਦੇਸ਼ਾਂ ਸਾਹਮਣੇ ਅੱਤਵਾਦ ਵਿਰੁੱਧ ਸਾਥ ਦੇਣ ਦੀ ਅਪੀਲ ਕੀਤੀ ਸੀ।
ਜਹਾਜ਼ 'ਚ 'ਸਿੱਖ' ਨੂੰ ਦੇਖ ਯਾਤਰੀ ਨੇ ਕੀਤੀ ਘਟੀਆ ਹਰਕਤ, ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ
NEXT STORY