ਵੈੱਬ ਡੈਸਕ : ਡੋਨਾਲਡ ਟਰੰਪ ਨੇ ਸੋਮਵਾਰ (20 ਜਨਵਰੀ, 2025) ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਇਸ ਦੌਰਾਨ ਅਮਰੀਕਾ ਸਣੇ ਦੁਨੀਆ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ : ਅਮਰੀਕੀ ਰਾਸ਼ਟਰਪਤੀ ਦੀ ਸਹੁੰ ਚੁੱਕਣ ਤੋਂ ਪਹਿਲਾਂ ਜੋਅ ਬਿਡੇਨ ਨੂੰ ਮਿਲੇ ਟਰੰਪ (ਤਸਵੀਰਾਂ)
ਇਸ ਦੌਰਾਨ ਸਾਬਕਾ ਰਾਸ਼ਟਰਪਤੀ, ਡੈਮੋਕ੍ਰੇਟ ਜੋਅ ਬਿਡੇਨ ਤੇ ਉਨ੍ਹਾਂ ਦੀ ਪਤਨੀ ਵੀ ਮੌਜੂਦ ਰਹੇ। ਇਸ ਦੌਰਾਨ ਸਾਰੇ ਜੀਵਤ ਸਾਬਕਾ ਰਾਸ਼ਟਰਪਤੀ - ਬਿਲ ਕਲਿੰਟਨ, ਜਾਰਜ ਡਬਲਯੂ. ਬੁਸ਼ ਅਤੇ ਬਰਾਕ ਓਬਾਮਾ-ਇਸ ਸਮਾਰੋਹ 'ਚ ਸ਼ਾਮਲ ਹੋਏ ਤੇ ਉਨ੍ਹਾਂ ਦੀਆਂ ਪਤਨੀਆਂ ਵੀ ਇਸ ਸਮਾਗਮ ਵਿਚ ਸ਼ਾਮਲ ਹੋਈਆਂ।
ਇਹ ਵੀ ਪੜ੍ਹੋ : ਕੌਣ ਚੁਕਾਉਂਦੈ ਅਮਰੀਕੀ ਰਾਸ਼ਟਰਪਤੀ ਨੂੰ ਸਹੁੰ? ਅਹੁਦੇ 'ਤੇ ਬੈਠਣ ਤੋਂ ਪਹਿਲਾਂ ਬੋਲੇ ਜਾਂਦੇ ਹਨ ਇਹ 35 ਸ਼ਬਦ
ਇਸ ਸਮਾਗਮ ਵਿਚ ਟਰੰਪ ਦੇ ਸਲਾਹਕਾਰ ਐਲੋਨ ਮਸਕ, ਟੇਸਲਾ ਅਤੇ ਸਪੇਸਐਕਸ ਦੇ ਸੀਈਓ, ਐਮਾਜ਼ਾਨ ਦੇ ਕਾਰਜਕਾਰੀ ਚੇਅਰਮੈਨ ਜੈਫ ਬੇਜੋਸ ਅਤੇ ਮੈਟਾ ਪਲੇਟਫਾਰਮਸ ਦੇ ਸੀਈਓ ਮਾਰਕ ਜ਼ੁਕਰਬਰਗ ਵੀ ਮੌਜੂਦ ਰਹੇ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਇਕ ਰੈਲੀ ਵਿਚ ਕਿਹਾ ਕਿ ਉਹ ਸੋਮਵਾਰ ਨੂੰ ਕਈ ਕਾਰਜਕਾਰੀ ਕਾਰਵਾਈਆਂ 'ਤੇ ਦਸਤਖਤ ਕਰਨਗੇ ਜਿਸ 'ਚ ਕੰਮ ਵਾਲੀ ਥਾਂ 'ਤੇ ਲਿੰਗ ਅਤੇ ਨਸਲੀ ਵਿਭਿੰਨਤਾ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਰਕਾਰੀ ਪ੍ਰੋਗਰਾਮਾਂ ਨੂੰ ਖਤਮ ਕਰਨ ਤੋਂ ਲੈ ਕੇ ਮੈਕਸੀਕੋ ਨਾਲ ਦੱਖਣੀ ਸਰਹੱਦ ਨੂੰ ਸੁਰੱਖਿਅਤ ਕਰਨ ਤੱਕ ਕਈ ਮੁੱਦਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਯੋਜਨਾਬੰਦੀ ਤੋਂ ਜਾਣੂ ਇੱਕ ਸਰੋਤ ਨੇ ਕਿਹਾ ਕਿ ਟਰੰਪ ਪਹਿਲੇ ਦਿਨ 200 ਤੋਂ ਵੱਧ ਕਾਰਜਕਾਰੀ ਕਾਰਵਾਈਆਂ 'ਤੇ ਦਸਤਖਤ ਕਰਨ ਦੀ ਤਿਆਰੀ ਕਰ ਰਹੇ ਹਨ।
PM ਮੋਦੀ ਨੇ ਟਰੰਪ ਨੂੰ ਭੇਜਿਆ ਖ਼ਾਸ ਸੰਦੇਸ਼, ਲੈਟਰ ਲੈ ਕੇ ਅਮਰੀਕਾ ਪੁੱਜੇ ਜੈਸ਼ੰਕਰ
NEXT STORY