ਕਾਬੁਲ- ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਹੀ ਉੱਥੇ ਦੀ ਸਥਿਤੀ ਬੇਹੱਦ ਚਿੰਤਾਜਨਕ ਬਣੀ ਹੋਈ ਹੈ। ਅਕਸਰ ਅਫ਼ਗਾਨ ਲੋਕਾਂ 'ਤੇ ਹੋ ਰਹੇ ਜ਼ੁਲਮਾਂ ਦੇ ਵੀਡੀਓ ਸਾਹਮਣੇ ਆ ਰਹੇ ਹਨ ਪਰ ਇਸ ਦਰਮਿਆਨ ਅਫ਼ਗਾਨਿਸਤਾਨ ਦੇ ਆਜ਼ਾਦ ਪੱਤਰਕਾਰ ਹਿਜ਼ਬੁਲ੍ਹਾ ਖ਼ਾਨ ਨੇ ਇਕ ਵੀਡੀਓ ਟਵੀਟ ਕੀਤਾ ਹੈ, ਜਿਸ 'ਚ ਤਾਲਿਬਾਨੀ ਲੜਾਕੇ ਘਰ-ਘਰ ਜਾ ਕੇ ਪਿਛਲੀ ਸਰਕਾਰ ਦੇ ਅਧਿਕਾਰੀਆਂ ਤੇ ਫ਼ੌਜੀਆਂ ਨੂੰ ਫੜ ਰਹੇ ਹਨ।
ਇਹ ਵੀ ਪੜ੍ਹੋ : ਅਫਗਾਨਿਸਤਾਨ : ਮਸਜਿਦ 'ਚ ਧਮਾਕਾ, ਦਰਜਨਾਂ ਲੋਕਾਂ ਦੀ ਮੌਤ
ਪਿਛਲੀ ਅਫ਼ਗਾਨ ਸਰਕਾਰ ਦੇ ਫ਼ੌਜੀਆਂ ਨੂੰ ਫੜਨ ਲਈ ਤਾਲਿਬਾਨ ਦਾ ਡੋਰ-ਟੂ ਡੋਰ ਆਪਰੇਸ਼ਨ
ਪੱਤਰਕਾਰ ਹਿਜ਼ਬੁੱਲ੍ਹਾ ਖ਼ਾਨ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਪਿਛਲੀ ਸਰਕਾਰ ਦੇ ਅਧਿਕਾਰੀਆਂ ਤੇ ਅਫ਼ਗਾਨ ਫ਼ੌਜੀਆਂ ਨੂੰ ਫੜਨ ਲਈ ਤਾਲਿਬਾਨ ਡੋਰ-ਟੂ-ਡੋਰ ਆਪਰੇਸ਼ਨ ਕਰ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿਵੇਂ ਖ਼ੁੱਲ੍ਹੀਆਂ ਗੱਡੀਆਂ 'ਚ ਕੁਝ ਹਥਿਆਰਬੰਦ ਤਾਲਿਬਾਨ ਲੜਾਕੇ ਸ਼ਰੇਆਮ ਘੁੰਮ ਰਹੇ ਹਨ। ਵੀਡੀਓ 'ਚ ਦੋ ਲੋਕ ਹੱਥ ਬੰਨ੍ਹ ਕੇ ਗ੍ਰਿਫ਼ਤਾਰ ਦਿਖਾਈ ਦੇ ਰਹੇ ਹਨ। ਗੱਡੀ ਦੇ ਪਿੱਛੇ ਸਫ਼ੈਦ ਰੰਗ ਦੀ ਇਕ ਹੋਰ ਗੱਡੀ ਹੈ ਜੋ ਨਾਲ ਜਾ ਰਹੀ ਹੈ।
ਇਹ ਵੀ ਪੜ੍ਹੋ : ਤਾਲਿਬਾਨ ਵੱਲੋਂ ਜ਼ਬਤ ਕੀਤੇ ਗਏ ਅਮਰੀਕੀ ਹਥਿਆਰ ਵੇਚ ਰਹੇ ਹਨ ਅਫਗਾਨ ਬੰਦੂਕ ਡੀਲਰ
ਹਿਜ਼ਬੁੱਲ੍ਹਾ ਖ਼ਾਨ ਦੇਸ਼ ਦੇ ਤਾਜ਼ਾ ਹਾਲਾਤ ਬਾਰੇ ਦੁਨੀਆ ਨੂੰ ਕਰਾਉਂਦੇ ਹਨ ਜਾਣੂ
ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਦੇ ਆਜ਼ਾਦ ਪੱਤਰਕਾਰ ਹਿਜ਼ਬੁਲ੍ਹਾ ਖ਼ਾਨ ਨੇ ਆਪਣੇ ਟਵੀਟ ਦੇ ਜ਼ਰੀਏ ਦੇਸ਼ ਦੇ ਤਾਜ਼ਾ ਹਾਲਾਤ ਦੇ ਬਾਰੇ ਦੁਨੀਆ ਨੂੰ ਰੂ-ਬ-ਰੂ ਕਰਾਉਂਦੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਦੇ ਗਲੋ:ਬਲ ਅਖ਼ਬਾਰਾਂ ਜਿਵੇਂ ਯੇਰੁਸ਼ਲਮ ਪੋਸਟ, ਦਿ ਇੰਡੀਪੈਂਟੇਂਟ, ਦਿ ਗਲੋਬ ਪੋਸਟ, ਡਿ ਡਿਪਲੋਮੇਟ 'ਚ ਆਰਟੀਕਲ ਛਪੇ ਹੋਏ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆ ਵੱਲੋਂ ਭਾਰਤੀ ਮੂਲ ਦੇ ਪ੍ਰਵਾਸੀਆਂ ਬਾਰੇ ਵਿਸ਼ੇਸ਼ ‘ਸਰਵੇਖਣ’ ਸ਼ੁਰੂ
NEXT STORY