ਕਾਬੁਲ (ਏ.ਐੱਨ.ਆਈ.): ਉੱਤਰੀ ਅਫਗਾਨਿਸਤਾਨ ਦੀ ਇਕ ਮਸਜਿਦ ਵਿਚ ਸ਼ੁੱਕਰਵਾਰ ਨੂੰ ਨਮਾਜ਼ ਦੇ ਬਾਅਦ ਭਿਆਨਕ ਧਮਾਕਾ ਹੋਣ ਦੀ ਖ਼ਬਰ ਹੈ। ਸ਼ੀਆ ਮਸਜਿਦ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ ਵਿਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ 70 ਹੋਰ ਜ਼ਖਮੀ ਹੋ ਗਏ। ਸਪੁਤਨਿਕ ਨੇ ਇਕ ਚਸ਼ਮਦੀਦ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ। ਏਸ਼ੀਆ ਟੁਡੇ ਮੁਤਾਬਕ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਧਮਾਕੇ ਵਿਚ ਦਰਜਨਾਂ ਲੋਕ ਮਾਰੇ ਗਏ ਹਨ। ਸਥਾਨਕ ਅਧਿਕਾਰੀਆਂ ਨੇ ਧਮਾਕੇ ਦੀ ਪੁਸ਼ਟੀ ਕੀਤੀ ਹੈ ਪਰ ਜ਼ਖਮੀਆਂ ਦਾ ਵੇਰਵਾ ਨਹੀਂ ਦਿੱਤਾ ਹੈ।
ਹਫ਼ਤਾਵਾਰੀ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਕੁੰਦੁਜ਼ ਸੂਬੇ ਵਿਚ ਇਕ ਸ਼ੀਆ ਮਸਜਿਦ ਵਿਚ ਧਮਾਕਾ ਹੋਇਆ। ਚਸ਼ਮਦੀਦਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਧਮਾਕੇ ਦੀ ਆਵਾਜ਼ ਸੁਣੀ ਉਦੋਂ ਉਹ ਨਮਾਜ਼ ਅਦਾ ਕਰ ਰਹੇ ਸਨ।ਰੂਸ ਟੁਡੇ ਨੇ ਕਿਹਾ ਕਿ ਅਫਗਾਨਿਸਤਾਨ ਦੇ ਉੱਤਰੀ ਕੁੰਦੁਜ਼ ਸੂਬੇ ਦੀ ਸਯਦ ਅਬਾਦ ਮਸਜਿਦ ਵਿੱਚ ਧਮਾਕਾ ਹੋਇਆ ਜਦੋਂ ਸਥਾਨਕ ਨਿਵਾਸੀ ਸ਼ੁੱਕਰਵਾਰ ਦੀ ਨਮਾਜ਼ ਲਈ ਮਸਜਿਦ ਵਿੱਚ ਸ਼ਾਮਲ ਹੋਏ। ਅਜੇ ਤੱਕ ਕਿਸੇ ਸਮੂਹ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਵੱਲੋਂ ਜ਼ਬਤ ਕੀਤੇ ਗਏ ਅਮਰੀਕੀ ਹਥਿਆਰ ਵੇਚ ਰਹੇ ਹਨ ਅਫਗਾਨ ਬੰਦੂਕ ਡੀਲਰ
ਅਗਸਤ ਦੇ ਅੱਧ ਵਿੱਚ ਤਾਲਿਬਾਨ ਦੇ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਦੇ ਬਾਅਦ ਤੋਂ, ISIL ਨਾਲ ਜੁੜੇ ਅੱਤਵਾਦੀਆਂ ਦੇ ਹਮਲੇ ਵਧੇ ਹਨ। ਅੱਤਵਾਦੀ ਹਮਲਿਆਂ 'ਚ ਵਾਧੇ ਨੇ ਦੋਹਾਂ ਸਮੂਹਾਂ ਵਿਚਕਾਰ ਵਿਆਪਕ ਟਕਰਾਅ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ।ਇਸ ਤੋਂ ਪਹਿਲਾਂ ਐਤਵਾਰ ਨੂੰ ਕਾਬੁਲ ਦੀ ਇੱਕ ਮਸਜਿਦ ਵਿੱਚ ਹੋਏ ਧਮਾਕੇ ਵਿੱਚ ਘੱਟੋ ਘੱਟ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ 32 ਹੋਰ ਜ਼ਖਮੀ ਹੋਏ ਸਨ। ਇਹ ਘਟਨਾ ਕਾਬੁਲ ਦੀ ਈਦ ਗਾਹ ਮਸਜਿਦ ਵਿੱਚ ਭੀੜ ਵਾਲੀ ਜਗ੍ਹਾ ਵਿੱਚ ਵਾਪਰੀ।
ਦੁਨੀਆ 'ਚ ਸਭ ਤੋਂ ਲੰਬਾ ਹੈ ਇਸ ਸ਼ਖਸ ਦਾ 'ਨੱਕ', ਲਗਾਤਾਰ ਹੋ ਰਿਹਾ ਵੱਡਾ
NEXT STORY