ਅੰਕਾਰਾ (ਬਿਊਰੋ): ਤੁਰਕੀ ਦੇ ਰਹਿਣ ਵਾਲੇ 71 ਸਾਲਾ ਮੇਹਮੇਤ ਓਜ਼ੀਯੁਰੇਕ ਦਾ 'ਨੱਕ' ਦੁਨੀਆ ਵਿਚ ਸਭ ਤੋਂ ਵੱਡਾ ਹੈ ਅਤੇ ਇਹ ਲਗਾਤਾਰ ਲੰਬਾ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੇਹਮੇਤ ਦਾ ਨੱਕ ਕਰੀਬ 3.5 ਇੰਚ ਜਾਂ 8.8 ਸੈਂਟੀਮੀਟਰ ਲੰਬਾ ਹੈ। ਗਿਨੀਜ਼ ਵਰਲਡ ਰਿਕਾਰਡ ਨੇ ਕਰੀਬ 11 ਸਾਲ ਪਹਿਲਾਂ ਉਹਨਾਂ ਨੂੰ ਸਭ ਤੋਂ ਲੰਬੇ ਨੱਕ ਵਾਲੇ ਸ਼ਖਸ ਦਾ ਖਿਤਾਬ ਦਿੱਤ ਸੀ। ਹੁਣ ਕੰਪਨੀ ਨੇ ਇੰਨੇ ਸਾਲ ਬਾਅਦ ਇਕ ਵਾਰ ਫਿਰ ਐਲਾਨ ਕੀਤਾ ਹੈ ਕਿ ਮੇਹਮੇਤ ਦਾ ਨੱਕ ਦੁਨੀਆ ਵਿਚ ਸਭ ਤੋਂ ਲੰਬਾ ਬਣਿਆ ਹੋਇਆ ਹੈ।
'ਦੀ ਮਿਰਰ' ਦੀ ਰਿਪੋਰਟ ਮੁਤਾਬਕ ਦੁਨੀਆ ਵਿਚ ਇਸ ਸਮੇਂ ਇੰਨਾ ਵੱਡਾ ਨੱਕ ਕਿਸੇ ਹੋਰ ਜ਼ਿੰਦਾ ਸ਼ਖਸ ਦਾ ਨਹੀਂ ਹੈ। ਗਿਨੀਜ਼ ਵਰਲਡ ਰਿਕਾਰਡ ਨੇ ਟਵੀਟ ਕਰ ਕੇ ਕਿਹਾ ਕਿ ਅੱਜ ਦੇ ਦਿਨ ਸਾਲ 2010 ਵਿਚ ਤੁਰਕੀ ਦੇ ਰਹਿਣ ਵਾਲੇ ਮੇਹਮੇਤ ਨੂੰ ਅਧਿਕਾਰਤ ਤੌਰ 'ਤੇ ਧਰਤੀ 'ਤੇ ਜ਼ਿੰਦਾ ਵਿਅਕਤੀਆਂ ਵਿਚ ਸਭ ਤੋਂ ਵੱਡੇ ਨੱਕ ਵਾਲੇ ਸ਼ਖਸ ਦਾ ਖਿਤਾਬ ਦਿੱਤਾ ਗਿਆ ਸੀ। ਭਾਵੇਂਕਿ ਮੇਹਮੇਤ ਇਤਿਹਾਸ ਵਿਚ ਸਭ ਤੋਂ ਲੰਬੇ ਨੱਕ ਵਾਲੇ ਇਨਸਾਨ ਨਹੀਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਉਪਲਬਧੀ : ਭਾਰਤੀ ਮੂਲ ਦੀ 6 ਸਾਲ ਦੀ ਬੱਚੀ ਨੂੰ ਮਿਲਿਆ ਬ੍ਰਿਟਿਸ਼ ਪੀ.ਐੱਮ. ਐਵਾਰਡ
7.5 ਇੰਚ ਲੰਬਾ ਸੀ ਟੌਮਸ ਵੇਡਰਸ ਦਾ ਨੱਕ
ਇਤਿਹਾਸ ਵਿਚ ਸਭ ਤੋਂ ਲੰਬੇ ਨੱਕ ਵਾਲੇ ਸ਼ਖਸ ਦਾ ਖਿਤਾਬ ਬ੍ਰਿਟੇਨ ਦੇ ਟਾਮਸ ਵੇਡਰਸ ਦੇ ਨਾਮ ਹੈ। 18ਵੀਂ ਸਦੀ ਵਿਚ ਯਾਰਕਸ਼ਾਇਰ ਇਲਾਕੇ ਦੇ ਰਹਿਣ ਵਾਲੇ ਟੌਮਸ ਵੇਡਰਸ ਦਾ ਨੱਕ ਅਵਿਸ਼ਵਾਸ਼ਯੋਗ ਢੰਗ ਨਾਲ 7.5 ਇੰਚ ਜਾਂ 19 ਸੈਂਟੀਮੀਟਰ ਦਾ ਸੀ। ਵੇਡਰਸ ਲਗਾਤਾਰ ਯਾਤਰਾ ਕਰਨ ਵਾਲੇ ਇਕ ਸਰਕਸ ਦਾ ਹਿੱਸਾ ਸਨ, ਜਿੱਥੇ ਉਹ ਆਪਣੇ ਲੰਬੇ ਨੱਕ ਨੂੰ ਦਿਖਾਉਂਦੇ ਸਨ। ਇਹ ਸਰਕਸ ਪੂਰੇ ਯਾਰਕਸ਼ਾਇਰ ਇਲਾਕੇ ਵਿਚ ਘੁੰਮਦਾ ਰਹਿੰਦਾ ਸੀ। ਟੌਮਸ ਦੇ ਲੰਬੀ ਨੱਕ ਨੂੰ ਮੋਮ ਮੂਰਤੀ ਬਣਾ ਕੇ ਦੁਨੀਆ ਦੇ ਕਈ ਮਿਊਜ਼ੀਅਮ ਵਿਚ ਦਿਖਾਇਆ ਗਿਆ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ’ਚ 3 ਮਹੀਨੇ ਬਾਅਦ 1000 ਤੋਂ ਹੇਠਾਂ ਆਏ ਕੋਰੋਨਾ ਦੇ ਨਵੇਂ ਮਾਮਲੇ
NEXT STORY