ਇੰਟਰਨੈਸ਼ਨਲ ਡੈਸਕ : ਮਿਆਂਮਾਰ ਤੇ ਥਾਈਲੈਂਡ ਵਿੱਚ ਆਏ ਜ਼ਬਰਦਸਤ ਭੂਚਾਲ ਕਾਰਨ ਹੁਣ ਤਕ 1700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਜ਼ਾਰਾਂ ਹੀ ਲੋਕ ਫਟੜ੍ਹ ਹਾਲਤ ਵਿੱਚ ਹਸਪਤਾਲਾਂ ਵਿੱਚ ਇਲਾਜ ਅਧੀਨ ਹੈ। ਹੁਣ ਤਕ ਰੁਕ-ਰੁਕ ਕੇ ਕਈ ਵਾਰ ਭੂਚਾਲ ਦੇ ਝਟਕੇ ਲੱਗ ਚੁੱਕੇ ਹਨ। ਭੂਚਾਲ ਪ੍ਰਭਾਵਿਤ ਖੇਤਰ ਦੇ ਬਹੁੱਤੇ ਇਲਾਕਿਆਂ ਵਿੱਚ ਤਾਂ ਲੋਕ ਆਪਣੇ ਘਰਾਂ ਅੰਦਰ ਜਾਣ ਤੋਂ ਵੀ ਡਰ ਰਹੇ ਹਨ। ਕਈ ਇਮਾਰਾਤਾਂ ਸਿਰਫ਼ ਮਿੱਟੀ ਦੀ ਢੇਰੀ ਬਣ ਕੇ ਰਹਿ ਗਈਆਂ ਹਨ।
ਜਪਾਨ 'ਚ ਮਾਰੇ ਜਾ ਸਕਦੇ ਹਨ ਲੱਖਾਂ ਲੋਕ
ਇਸੇ ਦੌਰਾਨ ਵਿਗਿਆਨੀਆਂ ਨੇ ਦੁਨੀਆ ਦੇ ਇੱਕ ਹਿੱਸੇ ਵਿੱਚ ਵੱਡਾ ਭੂਚਾਲ ਆਉਣ ਦਾ ਦਾਅਵਾ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਭੂਚਾਲ ਨਹੀਂ ਸਗੋਂ ਇਸਤਾਂਬੁਲ ਮਹਾਂ ਭੂਚਾਲ ਆਉਣ ਵਾਲਾ ਹੈ, ਜਿਸ ਕਾਰਨ ਵਿੱਚ ਲੱਖਾਂ ਲੋਕ ਮਾਰੇ ਜਾ ਸਕਦੇ ਹਨ।ਇਨ੍ਹਾਂ ਹੀ ਨਹੀਂ ਅਜਿਹਾ ਹੀ ਦਾਅਵਾ ਜਾਪਾਨ ਬਾਰੇ ਵੀ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਜਾਪਾਨ ਦੇ ਪ੍ਰਸ਼ਾਂਤ ਤਟ ਉੱਤੇ ਵੱਡਾ ਭੂਚਾਲ ਆਉਂਦਾ ਹੈ ਤਾਂ ਦੇਸ਼ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਸਰਕਾਰ ਦੀ ਨਵੀਂ ਰਿਪੋਰਟ ਮੁਤਾਬਕ ਇਹ ਭੂਚਾਲ 1.81 ਟ੍ਰਿਲਿਅਨ ਡਾਲਰ ਤਕ ਦਾ ਨੁਕਸਾਨ ਕਰ ਸਕਦਾ ਹੈ, ਜੋ ਜਾਪਾਨ ਦੀ ਕੁਝ ਜੀਡੀਪੀ ਤੋਂ ਲਗਭਗ ਅੱਧਾ ਹੈ।
ਦੁਨੀਆਂ ਭਰ ਅੰਦਰ ਸਭ ਤੋਂ ਵੱਧ ਭੂਚਾਲ ਜਾਪਾਨ ਵਿੱਚ ਹੀ ਆਉਂਦੇ ਹਨ। ਸਰਕਾਰ ਦੇ ਅਨੁਸਾਰ, ਅਗਲੇ ਕੁਝ ਸਾਲਾਂ ਵਿੱਚ ਨਨਕਾਈ ਟ੍ਰਾਫ ਨਾਮਕ ਭੂਚਾਲ ਵਾਲੇ ਖੇਤਰ ਵਿੱਚ 8 ਤੋਂ 9 ਤੀਬਰਤਾ ਦੇ ਭੂਚਾਲ ਦੀ ਸੰਭਾਵਨਾ 80% ਹੈ। ਕੈਬਨਿਟ ਦਫ਼ਤਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਨਵਾਂ ਅਨੁਮਾਨ ਪਹਿਲਾਂ ਦੇ ਅਨੁਮਾਨਿਤ 214.2 ਟ੍ਰਿਲੀਅਨ ਯੇਨ ਨਾਲੋਂ ਬਹੁਤ ਜ਼ਿਆਦਾ ਹੈ। ਇਸ ਲਈ ਵਧਦੀ ਮਹਿੰਗਾਈ, ਅੱਪਡੇਟ ਕੀਤਾ ਭੂ-ਡਾਟਾ ਅਤੇ ਵਧੇ ਹੋਏ ਹੜ੍ਹ ਖੇਤਰਾਂ ਨੂੰ ਸ਼ਾਮਲ ਕਰਨ ਵਰਗੇ ਕਾਰਕ ਜ਼ਿੰਮੇਵਾਰ ਹਨ।
ਰਿਪੋਰਟ ਦੇ ਅਨੁਸਾਰ, ਜੇਕਰ ਇਸ ਖੇਤਰ ਵਿੱਚ 9 ਤੀਬਰਤਾ ਨਾਲ ਭੂਚਾਲ ਆਉਂਦਾ ਹੈ, ਤਾਂ ਲਗਭਗ 12.3 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਣਾ ਪੈ ਸਕਦਾ ਹੈ। ਜੇਕਰ ਇਹ ਭੂਚਾਲ ਸਰਦੀਆਂ ਦੀ ਰਾਤ ਨੂੰ ਆਉਂਦਾ ਹੈ, ਤਾਂ ਸੁਨਾਮੀ ਅਤੇ ਇਮਾਰਤਾਂ ਦੇ ਢਹਿ ਜਾਣ ਕਾਰਨ ਲਗਭਗ 2.98 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਨਾਨਕਾਈ ਟ੍ਰਾਫ ਜਾਪਾਨ ਦੇ ਦੱਖਣ-ਪੱਛਮੀ ਪ੍ਰਸ਼ਾਂਤ ਤੱਟ 'ਤੇ ਸਥਿਤ ਇੱਕ 900 ਕਿਲੋਮੀਟਰ ਲੰਬਾ ਖੇਤਰ ਹੈ, ਜਿੱਥੇ ਫਿਲੀਪੀਨ ਸਮੁੰਦਰੀ ਪਲੇਟ ਯੂਰੇਸ਼ੀਅਨ ਪਲੇਟ ਦੇ ਹੇਠਾਂ ਖਿਸਕ ਰਹੀ ਹੈ। ਵਿਗਿਆਨੀਆਂ ਅਨੁਸਾਰ, ਇਸ ਖੇਤਰ ਵਿੱਚ ਹਰ 100 ਤੋਂ 150 ਸਾਲਾਂ ਵਿੱਚ ਇੱਕ ਵਾਰ ਇੱਕ ਵੱਡਾ ਭੂਚਾਲ ਆਉਂਦਾ ਹੈ, ਜੋ ਭਾਰੀ ਤਬਾਹੀ ਮਚਾ ਸਕਦਾ ਹੈ।
ਪਿਛਲੇ ਸਾਲ, ਜਾਪਾਨ ਨੇ ਆਪਣੇ ਪਹਿਲੇ ਮਹਾਭੂਚਾਲ ਦੀ ਚੇਤਾਵਨੀ ਜਾਰੀ ਕੀਤੀ ਸੀ, ਜਦੋਂ ਖੇਤਰ ਦੇ ਤੱਟ 'ਤੇ 7.1 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੀ। ਇਹ ਇਸ ਗੱਲ ਦਾ ਸੰਕੇਤ ਸੀ ਕਿ ਨਨਕਾਈ ਟ੍ਰਾਫ ਵਿੱਚ 9 ਤੀਬਰਤਾ ਦੇ ਭੂਚਾਲ ਦੀ ਸੰਭਾਵਨਾ ਵੱਧ ਰਹੀ ਸੀ।
ਇਸਤਾਂਬੁਲ ਵਿੱਚ ਭੂਚਾਲ ਨਾਲ ਹੋ ਸਕਦਾ ਮਹਾਵਿਨਾਸ਼
ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸ ਦੇ ਇੱਕ ਵਿਗਿਆਨੀ ਮਾਰਕੋ ਬੋਹਨਹੋਫ ਦੇ ਅਨੁਸਾਰ, ਭੂਚਾਲ ਦੇ ਰਿਕਾਰਡ ਦਰਸਾਉਂਦੇ ਹਨ ਕਿ ਇਸਤਾਂਬੁਲ ਵਿੱਚ ਲਗਭਗ ਹਰ 250 ਸਾਲਾਂ ਵਿੱਚ ਵੱਡੇ ਭੂਚਾਲ ਆਉਂਦੇ ਹਨ। ਪਿਛਲੀ ਵਾਰ 1766 ਵਿੱਚ ਇੱਕ ਵਿਨਾਸ਼ਕਾਰੀ ਭੂਚਾਲ ਆਇਆ ਸੀ, ਭਾਵ ਖੇਤਰ ਪਹਿਲਾਂ ਹੀ ਇੱਕ ਹੋਰ ਸ਼ਕਤੀਸ਼ਾਲੀ ਭੁਚਾਲ ਲਈ ਸੰਭਾਵਿਤ ਸਮਾਂ ਸੀਮਾ ਨੂੰ ਪਾਰ ਕਰ ਚੁੱਕਾ ਹੈ। "ਅਗਲੇ ਕੁਝ ਦਹਾਕਿਆਂ ਵਿੱਚ ਇੱਕ ਵੱਡੇ ਭੂਚਾਲ ਦੀ ਸੰਭਾਵਨਾ 80 ਫੀਸਦ ਤੱਕ ਹੈ," ਬੋਹਨਹੋਫ ਨੇ ਕਈ ਭੂ-ਵਿਗਿਆਨਕ ਮਾਡਲਾਂ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ।
ਭੂਚਾਲ ਵਿਗਿਆਨੀ ਨਸੀ ਗੋਰੂਰ ਨੇ ਵੀ ਇਹ ਚਿੰਤਾਵਾਂ ਸਾਂਝੀਆਂ ਕਰਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਇਸਤਾਂਬੁਲ ਵਿੱਚ 100,000 ਇਮਾਰਤਾਂ ਇੱਕ ਵੱਡੇ ਭੂਚਾਲ ਵਿੱਚ ਢਹਿ ਜਾਣ ਦਾ ਵੱਡਾ ਖਤਰਾ ਹੈ। ਗੋਰੂਰ ਨੇ ਕਿਹਾ, "ਲੱਖਾਂ ਲੋਕ ਮਾਰੇ ਜਾਣਗੇ। ਵੱਡੀ ਤਬਾਹੀ ਆਉਣ ਵਾਲੀ ਹੈ।" ਉਸਨੇ ਜ਼ੋਰ ਦੇ ਕੇ ਕਿਹਾ ਕਿ ਨਾ ਤਾਂ ਸਥਾਨਕ ਸਰਕਾਰ ਅਤੇ ਨਾ ਹੀ ਵਸਨੀਕ ਖ਼ਤਰੇ ਦੀ ਤੀਬਰਤਾ ਨੂੰ ਸਮਝਦੇ ਹਨ।
ਯਿਲਦੀਜ਼ ਟੈਕਨੀਕਲ ਯੂਨੀਵਰਸਿਟੀ ਦੇ ਭੂ-ਵਿਗਿਆਨ ਦੇ ਪ੍ਰੋਫੈਸਰ ਸੁਕਰੂ ਏਰਸੇ ਨੇ ਚਿਤਾਵਨੀ ਦਿੱਤੀ ਹੈ ਕਿ ਇਸਤਾਂਬੁਲ ਇੰਨੇ ਵੱਡੇ ਭੂਚਾਲ ਲਈ ਤਿਆਰ ਨਹੀਂ ਹੈ। ਸ਼ਹਿਰ ਦੀ ਆਬਾਦੀ ਸੰਘਣੀ ਹੋਣ ਕਾਰਨ ਨੁਕਸਾਨ ਨੂੰ ਘੱਟ ਕਰਨਾ ਔਖਾ ਹੈ। ਤੁਰਕੀਏ ਦੇ ਸ਼ਹਿਰੀ ਵਿਕਾਸ ਮੰਤਰੀ ਮੂਰਤ ਕੁਰਮ ਵੀ ਸਵੀਕਾਰ ਕਰ ਚੁੱਕੇ ਹਨ ਕਿ ਇਸਤਾਂਬੁਲ ਦਾ ਬੁਨਿਆਦੀ ਢਾਂਚਾ ਇੱਕ ਸ਼ਕਤੀਸ਼ਾਲੀ ਭੂਚਾਲ ਦਾ ਸਾਹਮਣਾ ਕਰਨ ਲਈ ਸੰਘਰਸ਼ ਕਰੇਗਾ।
ਪਾਕਿਸਤਾਨ ਦਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ
NEXT STORY