ਵੈਨਕੂਵਰ, (ਮਲਕੀਤ ਸਿੰਘ) – ਕੈਨੇਡਾ ਦੇ ਓਂਟਾਰੀਓ ਸੂਬੇ ਦੇ ਵਾਕਰਟਨ ਇਲਾਕੇ ਵਿੱਚ ਪਿਛਲੇ ਸਾਲ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਮਾਰੀਆਂ ਗਈਆਂ ਚਾਰ ਵਿਦਿਆਰਥਣਾਂ ਅਤੇ ਇੱਕ ਅਧਿਆਪਕ ਦੀ ਯਾਦ ਵਿੱਚ ਇਸ ਹਫ਼ਤੇ ਅੰਤ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ, ਦੋਸਤਾਂ, ਸਾਥੀ ਖਿਡਾਰੀਆਂ ਅਤੇ ਸਕੂਲੀ ਸਾਥੀਆਂ ਵੱਲੋਂ ਇਕੱਠੇ ਹੋ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਇਹ ਭਿਆਨਕ ਹਾਦਸਾ ਪਿਛਲੇ ਸਾਲ ਵਾਪਰਿਆ ਸੀ, ਜਿਸ ਨੇ ਪੂਰੇ ਵਾਕਰਟਨ ਭਾਈਚਾਰੇ ਨੂੰ ਗਹਿਰੇ ਸਦਮੇ ਵਿੱਚ ਧੱਕ ਦਿੱਤਾ ਸੀ। ਹਾਦਸੇ ਵਿੱਚ ਜਾਨ ਗੁਆਉਣ ਵਾਲੇ ਸਥਾਨਕ ਖੇਡਾਂ ਅਤੇ ਸਕੂਲੀ ਗਤੀਵਿਧੀਆਂ ਨਾਲ ਜੁੜੇ ਹੋਏ ਸਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਇਸ ਦੁੱਖਦਾਈ ਘਟਨਾ ਦੀਆਂ ਯਾਦਾਂ ਅਜੇ ਵੀ ਲੋਕਾਂ ਦੇ ਦਿਲਾਂ ਵਿੱਚ ਤਾਜ਼ਾ ਹਨ। ਸਮਾਗਮ ਦੌਰਾਨ ਮੋਮਬੱਤੀਆਂ ਜਗਾ ਕੇ, ਫੁੱਲ ਭੇਟ ਕਰਕੇ ਅਤੇ ਖਾਮੋਸ਼ੀ ਧਾਰਨ ਕਰਕੇ ਮ੍ਰਿਤਕਾਂ ਨੂੰ ਯਾਦ ਕੀਤਾ ਜਾਵੇਗਾ।
ਪਰਿਵਾਰਾਂ ਵੱਲੋਂ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਹੈ ਕਿ ਪਿਛਲੇ ਇੱਕ ਸਾਲ ਦੌਰਾਨ ਲੋਕਾਂ ਵੱਲੋਂ ਦਿੱਤਾ ਗਿਆ ਸਹਿਯੋਗ ਉਨ੍ਹਾਂ ਲਈ ਵੱਡਾ ਸਹਾਰਾ ਬਣਿਆ। ਇਸ ਸਮਾਗਮ ਰਾਹੀਂ ਹਾਦਸੇ ਵਿੱਚ ਮਾਰੀਆ ਗਈਆ ਵਿਦਿਆਰਥਣਾ ਅਤੇ ਅਧਿਆਪਕ ਦੀ ਯਾਦ ਨੂੰ ਸਦਾ ਲਈ ਜਿਉਂਦਾ ਰੱਖਣ ਦਾ ਸੰਦੇਸ਼ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਭਾਰਤ ਸਾਡੇ ਲਈ ਬਹੁਤ ਖਾਸ, PM ਮੋਦੀ ਤੇ ਟਰੰਪ ਵਿਚਾਲੇ ਲਾਂਗ ਟਰਮ ਕਨੈਕਸ਼ਨ : ਰੂਬੀਓ
NEXT STORY