ਨਵੀਂ ਦਿੱਲੀ - ਦੁਨੀਆ ਦੀਆਂ ਦਿੱਗਜ ਕੰਪਨੀਆਂ ਖਾਸ ਕਰ ਕੇ ਟੈੱਕ ਸੈਕਟਰ ਦੀਆਂ ਕੰਪਨੀਆਂ ’ਚ ਛਾਂਟੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।
ਇਹ ਵੀ ਪੜ੍ਹੋ : ਇਸ ਦੇਸ਼ ਦੇ ਵਿਜ਼ੀਟਰਜ਼ ਨੂੰ ਮਿਲੇਗੀ 10 GB ਮੁਫਤ ਡਾਟੇ ਨਾਲ ਇੰਸਟੈਂਟ E-SIM
ਸਮਾਰਟਫੋਨ ਚਿਪ ਬਣਾਉਣ ਵਾਲੀਆਂ ਸਭ ਤੋਂ ਪ੍ਰਮੁੱਖ ਕੰਪਨੀਆਂ ’ਚੋਂ ਇਕ ਕਵਾਲਕਾਮ ਛਾਂਟੀ ਕਰਨ ਜਾ ਰਹੀ ਹੈ। ਛਾਂਟੀ ਦੀ ਗਾਜ ਕੰਪਨੀ ਦੇ 226 ਕਰਮਚਾਰੀਆਂ ’ਤੇ ਡਿੱਗਣ ਵਾਲੀ ਹੈ। ਕੰਪਨੀ ਨੇ ਇਸ ਦੀ ਸੂਚਨਾ ਕੈਲੀਫੋਰਨੀਆ ਵਾਰਨ (ਵਰਕਰ ਐਡਜਸਟਮੈਂਟ ਐਂਡ ਰੀਟ੍ਰੇਨਿੰਗ ਨੋਟੀਫਿਕੇਸ਼ਨ) ਐਕਟ ਦੇ ਤਹਿਤ ਦਿੱਤੀ ਹੈ। ਇਸ ਹਫ਼ਤੇ ਦਿੱਤੀ ਗਈ ਜਾਣਕਾਰੀ ਮੁਤਾਬਿਕ ਛਾਂਟੀ 12 ਨਵੰਬਰ ਤੋਂ ਸ਼ੁਰੂ ਹੋ ਰਹੇ ਹਫ਼ਤੇ ’ਚ ਲਾਗੂ ਹੋਣ ਵਾਲੀ ਹੈ।
ਇਹ ਵੀ ਪੜ੍ਹੋ : ਅਮਰੀਕਾ ਦੌਰੇ 'ਤੇ ਗਏ PM ਮੋਦੀ ਨੂੰ ਪੰਨੂ ਨੇ ਦਿੱਤੀ ਧਮਕੀ, ਵਧਾਈ ਗਈ ਸੁਰੱਖ਼ਿਆ(Video)
ਕਵਾਲਕਾਮ ਇਹ ਛਾਂਟੀ ਸੈਨ ਡਿਏਗੋ ’ਚ ਸਥਿਤ ਆਪਣੀਆਂ 16 ਫੈਸਿਲਿਟੀਜ਼ ਤੋਂ ਕਰਨ ਵਾਲੀ ਹੈ। ਛਾਂਟੀ ਦਾ ਅਸਰ ਕੰਪਨੀ ਦੇ ਹੈੱਡਕੁਆਰਟਰ ’ਚ ਕੰਮ ਕਰ ਰਹੇ ਕਰਮਚਾਰੀਆਂ ’ਤੇ ਵੀ ਪੈਣ ਵਾਲਾ ਹੈ।
ਕੰਪਨੀ ਦੇ ਹੈੱਡਕੁਆਰਟਰ ’ਚ ਸਾਈਬਰ ਸਕਿਓਰਿਟੀ ਟੀਮ ਵੀ ਕੰਮ ਕਰਦੀ ਹੈ ਪਰ ਅਜੇ ਕੰਪਨੀ ਨੇ ਇਸ ਬਾਰੇ ਕੋਈ ਡਿਟੇਲ ਨਹੀਂ ਦਿੱਤੀ ਹੈ ਕਿ ਕੀ ਛਾਂਟੀ ਦਾ ਅਸਰ ਇਸ ਟੀਮ ’ਤੇ ਵੀ ਹੋਵੇਗਾ ਕਿ ਨਹੀਂ।
ਕੰਪਨੀ ਨੇ ਦੱਸਿਆ ਛਾਂਟੀ ਦਾ ਇਹ ਕਾਰਨ
ਟੈੱਕ ਕਰੰਚ ਦੀ ਇਕ ਰਿਪੋਰਟ ’ਚ ਕੰਪਨੀ ਦੇ ਇਕ ਬੁਲਾਰੇ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਛਾਂਟੀ ਕਾਰੋਬਾਰ ਕਰਨ ਦੀ ਰਣਨੀਤੀ ’ਚ ਬਦਲਾਅ ਕਾਰਨ ਕੀਤੀ ਜਾ ਰਹੀ ਹੈ। ਬੁਲਾਰੇ ਦਾ ਕਹਿਣਾ ਹੈ ਕਿ ਬਿਜ਼ਨੈੱਸ ਦੀ ਆਮ ਪ੍ਰਕਿਰਿਆ ਦੇ ਤਹਿਤ ਅਸੀਂ ਆਪਣੇ ਨਿਵੇਸ਼, ਸਰੋਤ ਅਤੇ ਹੁਨਰ ਨੂੰ ਇਸ ਤਰ੍ਹਾਂ ਤਰਤੀਬਵਾਰ ਕਰਨ ਨੂੰ ਤਰਜੀਹ ਦਿੰਦੇ ਹਾਂ ਕਿ ਅਸੀਂ ਵਿਭਿੰਨਤਾ ਦੇ ਉਮੀਦ ਤੋਂ ਬਾਹਰੀ ਮੌਕਿਆਂ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕੀਏ।
ਇਹ ਵੀ ਪੜ੍ਹੋ : ਪੰਜ ਸਾਲਾਂ 'ਚ ਇਟਲੀ ਦੀ ਨਾਗਰਿਕਤਾ, ਰਾਇਸ਼ੁਮਾਰੀ ਨੇ ਜਗਾਈ ਨਵੀਂ ਆਸ
ਇਹ ਵੀ ਪੜ੍ਹੋ : ਟਰੰਪ ਦੀ ਚੋਣ ਮੁਹਿੰਮ 'ਚ ਵੱਜਦੇ ਨੇ 'ਚੋਰੀ ਦੇ ਗਾਣੇ', ਕਈ ਪਰਚੇ ਦਰਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਚਾਂਦੀ ਦੀ ਟ੍ਰੇਨ ਦਾ ਮਾਡਲ ਤੋਹਫ਼ੇ ਵਜੋਂ ਦਿੱਤਾ
NEXT STORY