ਲੰਡਨ (ਬਿਊਰੋ)— ਇੰਗਲੈਂਡ ਦੀ ਰਹਿਣ ਵਾਲੀ ਵਿਲਕਿਨਸਨ ਉਸ ਸਮੇਂ ਹੈਰਾਨ ਰਹਿ ਗਈ, ਜਦੋਂ ਉਸ ਨੇ ਆਪਣੇ ਬਗੀਚੇ ਵਿਚ ਅਜੀਬ ਆਕਾਰ ਦੀ ਗਾਜਰ ਦੇਖੀ। ਬੀਤੇ ਬੁੱਧਵਾਰ ਲਿਨੇ ਵਿਲਕਿਨਸਨ ਆਪਣੇ ਬਗੀਚੇ ਵਿਚੋਂ ਕੁਝ ਸਬਜੀਆਂ ਲੈਣ ਗਈ ਅਤੇ ਹੈਰਾਨ ਰਹਿ ਗਈ। ਅਸਲ ਵਿਚ ਵਿਲਕਿਨਸਨ ਦੇ ਬਗੀਚੇ ਵਿਚ ਇਕ ਗਾਜਰ ਅਜਿਹੀ ਸੀ ਜੋ ਬਿਲਕੁਲ ਅਜੀਬ ਸੀ। ਇਹ ਕਿਸੇ ਬੱਚੇ ਦੀ ਹਥੇਲੀ ਜਿਹੀ ਲੱਗ ਰਹੀ ਸੀ।
63 ਸਾਲਾ ਲਿਨੇ ਵਿਲਕਿਨਸਨ ਇੰਗਲੈਂਡ ਦੇ ਅਲਵਰਸਟਨ ਵਿਚ ਰਹਿੰਦੀ ਹੈ। ਵਿਲਕਿਨਸਨ ਨੇ ਦੱਸਿਆ,''ਜਦੋਂ ਮੈਂ ਪਹਿਲੀ ਵਾਰ ਇਸ ਗਾਜਰ ਨੂੰ ਜ਼ਮੀਨ ਅੰਦਰੋਂ ਖਿੱਚਿਆ ਤਾਂ ਮੈਨੂੰ ਲੱਗਾ ਕਿ ਕਿਤੇ ਇਸ ਨਾਲ ਮੇਰੀ ਮੌਤ ਨਾ ਹੋ ਜਾਵੇ। ਇਹ ਬਿਲਕੁੱਲ ਛੋਟੇ ਬੱਚੇ ਦੇ ਹੱਥ ਜਿਹੀ ਸੀ। ਮੈਨੂੰ ਸਧਾਰਨ ਹੋਣ ਵਿਚ ਕੁਝ ਮਿੰਟ ਲੱਗੇ।'' ਵਿਲਕਿਨਸਿਨ ਨੇ ਅੱਗੇ ਕਿਹਾ,''ਮੈਨੂੰ ਨਹੀਂ ਪਤਾ ਕਿ ਗਾਜਰ ਦਾ ਇਹ ਆਕਾਰ ਕਿਵੇਂ ਬਣਿਆ। ਇੱਥੇ ਕੋਈ ਚੱਟਾਨ ਨਹੀਂ ਹੈ। ਆਮ ਤੌਰ 'ਤੇ ਚੱਟਾਨਾਂ ਵਿਚ ਸਬਜੀਆਂ ਅਜਿਹੇ ਆਕਾਰ ਦੀਆਂ ਹੋ ਜਾਂਦੀਆਂ ਹਨ। ਇਸ ਲਈ ਇਹ ਰਹੱਸ ਹੈ।'' ਵਿਲਕਿਨਸਨ ਮੁਤਾਬਕ ਸਿਰਫ ਇਹੀ ਗਾਜਰ ਅਨੋਖੇ ਆਕਾਰ ਦੀ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਕ ਵਾਰ ਜਦੋਂ ਉਸ ਨੇ ਗਾਜਰ ਜ਼ਮੀਨ ਵਿਚੋਂ ਪੁੱਟੀ ਸੀ ਤਾਂ ਉਸ ਦਾ ਆਕਾਰ ਦੋ ਪੈਰ ਵਾਲਾ ਸੀ।
ਬ੍ਰਿਟੇਨ 'ਚ ਬੁਰਕੇ 'ਤੇ ਪਾਬੰਦੀ ਲਾਉਣ ਦਾ ਪਾਕਿ 'ਚ ਜੰਮੇ ਬਿਸ਼ਪ ਨੇ ਕੀਤਾ ਸਮਰਥਨ
NEXT STORY