ਵਾਸ਼ਿੰਗਟਨ: ਹਵਾਈ ਯਾਤਰਾ ਦੌਰਾਨ ਕਈ ਸਾਰੇ ਨਿਯਮ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਅਮਰੀਕਾ ਵਿਚ ਕਸੀਨੋ ਲਈ ਮਸ਼ਹੂਰ ਲਾਸ ਵੇਗਾਸ ਦੀ ਏਅਰਲਾਈਨ ਨੇ ਕਪਲਜ਼ ਲਈ ਹਵਾ ਵਿਚ ਪਿਆਰ ਕਰਨ ਦਾ ਅਨੋਖਾ ਪਲਾਨ ਸ਼ੁਰੂ ਕੀਤਾ ਹੈ। ਏਅਰਲਾਈਨ ਨੇ 45 ਮਿੰਟ ਦਾ ਪਲਾਨ ਸ਼ੁਰੂ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਘੱਟ ਪੈਸੇ ਚੁਕਾ ਕੇ ਵੀ ਹਵਾ ਵਿਚ ਰੋਮਾਂਸ ਕਰਨ ਦਾ ਸੁਪਨਾ ਪੂਰਾ ਕੀਤਾ ਜਾ ਸਕਦਾ ਹੈ। ਇਸ ਪਲਾਨ ਲਈ ਤੁਹਾਨੂੰ ਸਿਰਫ਼ 74 ਹਜ਼ਾਰ ਦੇਣੇ ਪੈਣਗੇ। ਏਅਰਲਾਈਨ ਦੇ ਮੁਤਾਬਕ ਜਹਾਜ਼ ਵਿਚ ਵੱਖਰੇ ਕਮਰੇ ਦੀ ਸਹੂਲਤ ਹੋਵੇਗੀ।
ਇਹ ਵੀ ਪੜ੍ਹੋ: ਕੋਲੰਬੀਆ ’ਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ, ਕਈ ਜ਼ਖ਼ਮੀ
ਪਾਇਲਟ ਲਈ ਵੀ ਨਿਯਮ ਸਖ਼ਤ
ਦੱਸ ਦਈਏ ਕਿ ਇਹ ਜਹਾਜ਼ ਲਾਸ ਵੇਗਾਸ ਤੋਂ ਘੱਟ ਦੂਰੀ ਲਈ ਉਡਾਣ ਭਰੇਗਾ। ਜਹਾਜ਼ ਵਿਚ ਪਾਇਲਟ ਹੈੱਡਫੋਨ ਲਾਏਗਾ ਅਤੇ ਉਡਾਣ ਦੌਰਾਨ ਕਿਸੇ ਵੀ ਯਾਤਰੀ ਨੂੰ ਕੋਈ ਡਿਸਟਰਬ ਨਹੀਂ ਕਰੇਗਾ। ਇਸ ਵਿਚ ਇਹ ਵੀ ਨਿਯਮ ਬਣਾਇਆ ਗਿਆ ਹੈ ਕਿ ਪਾਇਲਟ ਕਾਕਪਿਟ ਤੋਂ ਬਾਹਰ ਨਹੀਂ ਜਾ ਸਕੇਗਾ।
ਇਹ ਵੀ ਪੜ੍ਹੋ: ਕੈਨੇਡਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਗੈਂਗਸਟਰ ਜਿੰਮੀ ਸੰਧੂ ਦਾ ਗੋਲੀਆਂ ਮਾਰ ਕੇ ਕਤਲ
ਕੰਪਨੀ ਦੇ ਪਲਾਨ ਦਾ ਨਾਂ ‘ਲਵ ਕਲਾਊਡ’ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਅਨੋਖਾ ਤਜ਼ਰਬਾ ਦੇ ਕੇ ਉਹ ਲੋਕਾਂ ਦੇ ਰਿਸ਼ਤਿਆਂ ਨੂੰ ਸੁਹਾਵਨਾ ਬਣਾਉਣ ਅਤੇ ਵਿਆਹਾਂ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ। ਕੰਪਨੀ ਨੇ ਇਕ ਇਹ ਪਲਾਨ ਵੀ ਦਿੱਤਾ ਹੈ ਕਿ ਥੋੜ੍ਹਾ ਜ਼ਿਆਦਾ ਭੁਗਤਾਨ ਕਰਨ ’ਤੇ ਹਵਾ ਵਿਚ ਹੀ ਵਿਆਹ ਵੀ ਕਰਵਾਇਆ ਜਾਏਗਾ। ਇਸਦੇ ਨਾਲ ਹੀ ਜੇਕਰ ਕੁਝ ਲੋਕਾਂ ਦੇ ਖਾਣ ਦਾ ਵੀ ਪ੍ਰਬੰਧ ਕਰਵਾਉਣਾ ਹੈ ਤਾਂ ਉਸਦਾ ਵੀ ਪ੍ਰਬੰਧ ਕੀਤਾ ਜਾਏਗਾ।
ਇਹ ਵੀ ਪੜ੍ਹੋ: ਦੁਬਈ ’ਚ ਪਲਾਸਟਿਕ ਬੈਗ ਦੀ ਵਰਤੋਂ ਪਵੇਗੀ ਭਾਰੀ, ਹੁਣ ਜੇਬ ਹੋਵੇਗੀ ਢਿੱਲੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ 'ਚ ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨ ਵਿਚਕਾਰ ਭਾਰਤੀ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ
NEXT STORY