ਐਡਿਸ ਅਬਾਬਾ— ਭਾਰਤ ਸਣੇ ਲਗਭਗ ਸਾਰੇ ਦੇਸ਼ਾਂ ਨੇ ਪਹਿਲੀ ਜਨਵਰੀ ਨੂੰ ਸਾਲ 2020 ਦਾ ਸਵਾਗਤ ਕੀਤਾ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ 'ਤੇ ਇਕ ਅਜਿਹਾ ਦੇਸ਼ ਵੀ ਹੈ, ਜਿੱਥੇ ਅਜੇ ਵੀ ਸਾਲ 2013 ਚੱਲ ਰਿਹਾ ਹੈ। ਅਫਰੀਕੀ ਦੇਸ਼ ਇਥੋਪੀਆ ਦਾ ਕੈਲੰਡਰ ਦੁਨੀਆ ਤੋਂ 7 ਸਾਲ, 3 ਮਹੀਨੇ ਪਿੱਛੇ ਚੱਲਦਾ ਹੈ। ਇਹ ਦੇਸ਼ ਹੋਰ ਵੀ ਕਈ ਮਾਮਲਿਆਂ 'ਚ ਇਕਦਮ ਵੱਖਰਾ ਹੈ, ਜਿਵੇਂ ਇੱਥੇ ਇਕ ਸਾਲ 'ਚ 12 ਨਹੀਂ ਸਗੋਂ 13 ਮਹੀਨੇ ਹੁੰਦੇ ਹਨ।
85 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਇਥੋਪੀਆ ਦਾ ਆਪਣਾ ਕੈਲੰਡਰ ਗ੍ਰੇਗੋਰੀਅਨ ਕੈਲੰਡਰ ਤੋਂ ਲਗਭਗ ਪੌਣੇ ਅੱਠ ਸਾਲ ਪਿੱਛੇ ਹੈ। ਇੱਥੇ ਨਵਾਂ ਸਾਲ ਇਕ ਜਨਵਰੀ ਦੀ ਥਾਂ 11 ਸਤੰਬਰ ਨੂੰ ਮਨਾਇਆ ਜਾਂਦਾ ਹੈ।
ਅਸਲ 'ਚ ਗ੍ਰੇਗੋਰੀਅਨ ਕੈਲੰਡਰ ਦੀ ਸ਼ੁਰੂਆਤ 1582 'ਚ ਹੋਈ ਸੀ, ਇਸ ਤੋਂ ਪਹਿਲਾਂ ਜੂਲੀਅਨ ਕੈਲੰਡਰ ਦੀ ਵਰਤੋਂ ਹੁੰਦੀ ਸੀ। ਕੈਥੋਲਿਕ ਚਰਚ ਨੂੰ ਮੰਨਣ ਵਾਲੇ ਦੇਸ਼ਾਂ ਨੇ ਨਵਾਂ ਕੈਲੰਡਰ ਸਵਿਕਾਰ ਕਰ ਲਿਆ ਜਦਕਿ ਕਈ ਦੇਸ਼ਾਂ ਨੇ ਇਸ ਦਾ ਵਿਰੋਧ ਵੀ ਕੀਤਾ, ਜਿਨ੍ਹਾਂ 'ਚੋਂ ਇਕ ਹੈ ਇਥੋਪੀਆ।
ਇਥੋਪੀਆ 'ਚ ਰੋਮਨ ਚਰਚ ਦੀ ਛਾਪ ਰਹੀ ਹੈ ਭਾਵ ਇਥੋਪੀਅਨ ਆਰਥੋਡਾਕਸ ਚਰਚ ਮੰਨਦਾ ਹੈ ਕਿ ਈਸਾ ਮਸੀਹ ਦਾ ਜਨਮ 7 ਬੀ. ਸੀ. 'ਚ ਹੋਇਆ ਅਤੇ ਇਸੇ ਮੁਤਾਬਕ ਕੈਲੰਡਰ ਦੀ ਗਿਣਤੀ ਸ਼ੁਰੂ ਹੋਈ। ਉੱਥੇ ਹੀ ਦੁਨੀਆ ਦੇ ਬਾਕੀ ਦੇਸ਼ਾਂ 'ਚ ਈਸਾ ਮਸੀਹਾ ਦੇ ਜਨਮ ਏ. ਡੀ. 1 'ਚ ਦੱਸਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇੱਥੇ ਦਾ ਕੈਲੰਡਰ ਹੁਣ ਵੀ 2013 'ਚ ਅਟਕਿਆ ਹੋਇਆ ਹੈ ਜਦਕਿ ਸਾਰੇ ਦੇਸ਼ 2020 ਦੀ ਸ਼ੁਰੂਆਤ ਕਰ ਚੁੱਕੇ ਹਨ। ਇੱਥੇ ਆਖਰੀ ਮਹੀਨਾ ਪਾਗਯੁਮੇ ਕਹਾਉਂਦਾ ਹੈ, ਜਿਸ 'ਚ 5 ਜਾਂ 6 ਦਿਨ ਆਉਂਦੇ ਹਨ। ਇਹ ਮਹੀਨਾ ਸਾਲ ਦੇ ਉਨ੍ਹਾਂ ਦਿਨਾਂ ਦੀ ਯਾਦ 'ਚ ਜੋੜ ਕੇ ਬਣਿਆ ਹੈ ਜੋ ਕਿਸੇ ਕਾਰਨ ਸਾਲ ਦੀ ਗਿਣਤੀ 'ਚ ਨਹੀਂ ਆਉਂਦੇ। ਹਾਲਾਂਕਿ ਇਸ ਕਾਰਨ ਸੈਲਾਨੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਂਦੀ।
ਭਾਰਤੀ ਮੂਲ ਦੀਆਂ ਔਰਤਾਂ ਨਿਊਯਾਰਕ 'ਚ ਜੱਜ ਨਿਯੁਕਤ
NEXT STORY