ਅੰਮ੍ਰਿਤਸਰ (ਕਵਿਸ਼ਾ)-ਫੈਸ਼ਨ ਦੀ ਦੁਨੀਆ ’ਚ ਹਰ ਰੰਗ ਦੀ ਆਪਣੀ ਇਕ ਵੱਖਰੀ ਪਛਾਣ ਹੁੰਦੀ ਹੈ ਪਰ ਜਦੋਂ ਗੱਲ ਆਉਂਦੀ ਹੈ ਕਲਾਸ, ਆਲੀਗੈਂਸ ਅਤੇ ਗਲੈਮਰ ਦੀ ਤਾਂ ‘ਬਲੈਕ ਕਲਰ’ ਦਾ ਕੋਈ ਮੁਕਾਬਲਾ ਨਹੀਂ। ਬਲੈਕ ਰੰਗ ਹਮੇਸ਼ਾ ਤੋਂ ਹੀ ਆਕਰਸ਼ਣ ਦਾ ਪ੍ਰਤੀਕ ਮੰਨਿਆ ਗਿਆ ਹੈ। ਇਹੀ ਕਾਰਨ ਹੈ ਕਿ ਅੱਜ ਦੀਆਂ ਆਧੁਨਿਕ ਔਰਤਾਂ ਆਪਣੇ ਵਾਰਡਰੋਬ ਤੋਂ ਲੈ ਕੇ ਮੇਕਅਪ ਤੱਕ ਬਲੈਕ ਨੂੰ ਤਰਜੀਹ ਦੇ ਰਹੀਆਂ ਹਨ। ਬਲੈਕ ਕਲਰ ਨਾ ਸਿਰਫ ਔਰਤਾਂ ਦੇ ਵਿਅਕਤੀਤਵ ’ਚ ਆਤਮਵਿਸ਼ਵਾਸ ਭਰਦਾ ਹੈ, ਸਗੋਂ ਉਨ੍ਹਾਂ ਨੂੰ ਇਕ ਬੇਹੱਦ ਅਟ੍ਰੈਕਟਿਵ ਅਤੇ ਗਲੈਮਰਸ ਲੁਕ ਵੀ ਪ੍ਰਦਾਨ ਕਰਦਾ ਹੈ। ਬਲੈਕ ਕਲਰ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਹ ਹਰ ਸਕਿਨ ਟੋਨ ਅਤੇ ਹਰ ਬਾਡੀ ਟਾਈਪ ’ਤੇ ਸੂਟ ਕਰਦਾ ਹੈ। ਗੌਰੀ ਰੰਗਤ ਹੋਵੇ ਜਾਂ ਸਾਂਵਲੀ ਬਲੈਕ ਕਲਰ ਹਰ ਔਰਤ ਦੀ ਸੁੰਦਰਤਾ ਨੂੰ ਹੋਰ ਨਿਖਾਰ ਦਿੱਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਰੈੱਡ ਕਾਰਪੇਟ ਤੋਂ ਲੈ ਕੇ ਰੋਜ਼ਮਰਾ ਦੀ ਜ਼ਿੰਦਗੀ ਤੱਕ ਔਰਤਾਂ ਬਲੈਕ ਡ੍ਰੈੱਸ ਨੂੰ ਹੀ ਆਪਣੀ ਪਹਿਲੀ ਪਸੰਦ ਬਣਾਉਂਦੀਆਂ ਹਨ।
ਇਕ ਸਿੰਪਲ ਬਲੈਕ ਸਾੜ੍ਹੀ, ਬਲੈਕ ਗਾਊਨ ਜਾ ਬਲੈਕ ਵੈਸਟਰਨ ਆਊਟਫਿੱਟ ਹਰ ਲੁੱਕ ’ਚ ਇਹ ਰੰਗ ਆਪਣੀ ਛਾਪ ਛੱਡਦਾ ਹੈ। ਬਲੈਕ ਰੰਗ ਦਾ ਇਕ ਹੋਰ ਆਰਕਸ਼ਕ ਇਸ ਦਾ ‘ਸਲਿਮਿੰਗ ਇਫੈਕਟ’ ਹੈ। ਇਹ ਰੰਗ ਸਰੀਰ ਦੀ ਆਕ੍ਰਿਤੀ ਦਾ ਸਰੂਪ ਦਿਖਾਉਂਦਾ ਹੈ। ਸ਼ਾਇਦ ਇਹ ਕਾਰਨ ਹੈ ਕਿ ਡਿਜ਼ਾਈਨਰ ਬਲੈਕ ਕਲਰ ਨੂੰ ‘ਸੇਫ ਐਂਡ ਸਟਾਈਲ ਚੁਆਇਸ’ ਕਹਿੰਦੇ ਹਨ। ਬਲੈਕ ਨਾ ਸਿਰਫ ਫੈਸ਼ਨ ਦੀ ਦੁਨੀਆ ਵਿਚ ਫੇਵਰੇਟ ਹੈ, ਸਗੋਂ ਇਹ ਆਤਮਵਿਸ਼ਵਾਸ ਅਤੇ ਪ੍ਰਪੱਕਤਾ ਦੀ ਪਛਾਣ ਵੀ ਬਣ ਚੁੱਕਾ ਹੈ। ਬਲੈਕ ਕਲਰ ਦੀ ਲੋਕਪ੍ਰਿਯਤਾ ਦਾ ਇਕ ਹੋਰ ਕਾਰਨ ਇਸ ਦਾ ‘ਟਾਈਮਲੇਸ ਚਾਰਮ’ ਹੈ। ਇਹ ਰੰਗ ਕਦੇ ਫ਼ੈਸ਼ਨ ਤੋਂ ਬਾਹਰ ਨਹੀਂ ਹੁੰਦਾ।
ਭਾਵੇਂ 90 ਦਾ ਦਹਾਕਾ ਹੋਵੇ ਜਾਂ ਅੱਜ ਦਾ ਮਾਡਰਨ ਯੁੱਗ, ਬਲੈਕ ਹਮੇਸ਼ਾ ਟ੍ਰੈਂਡ ਵਿਚ ਰਹਿੰਦਾ ਹੈ। ਇਸ ਰੰਗ ਵਿਚ ਇਕ ਅਜਿਹੀ ਕਲਾਸਿਕ ਅਪੀਲ ਹੈ, ਜੋ ਕਿਸੇ ਵੀ ਉਮਰ ਦੀ ਔਰਤ ਨੂੰ ਸਟਾਈਲਿਸ਼ ਅਤੇ ਐਲੀਗੈਂਟ ਬਣਾ ਦਿੰਦਾ ਹੈ। ਅੱਜਕਲ ਅੰਮ੍ਰਿਤਸਰ ਦੀਆਂ ਔਰਤਾਂ ਵੀ ਬਲੈਕ ਕਲਰ ਨੂੰ ਕਾਫੀ ਪ੍ਰੈਫਰੈਂਸ ਦੇ ਰਹੀਆਂ ਹਨ, ਜਿਸ ਦੇ ਚੱਲਦਿਆਂ ਅੰਮ੍ਰਿਤਸਰ ਵਿਚ ਵੱਖ-ਵੱਖ ਪ੍ਰੋਗਰਾਮਾਂ ਵਿਚ ਔਰਤਾਂ ਬਲੈਕ ਆਉਟਫਿੱਟਸ ਪਹਿਨ ਪੁੱਜ ਰਹੀਆ ਹਨ। ‘ਜਗ ਬਾਣੀ’ ਦੀ ਟੀਮ ਨੇ ਅੰਮ੍ਰਿਤਸਰ ਵਿਚ ਔਰਤਾਂ ਦੇ ਆਰਕਸ਼ਕ ਬਲੈਕ ਆਉਟਫਿੱਟਸ ਵਿਚ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆਂ।
ਐਡਵੋਕੇਟ ਧਾਮੀ ਦੇ ਸਾਹਮਣੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਲੜਨਗੇ ਚੋਣ
NEXT STORY