ਬ੍ਰਸੇਲਜ਼-ਯੂਰਪੀਅਨ ਯੂਨੀਅਨ ਨੇ ਕਿਹਾ ਹੈ ਕਿ ਉਸ ਨੇ ਯੂਕ੍ਰੇਨ 'ਚ ਅੱਤਿਆਚਾਰਾਂ ਨਾਲ ਜੁੜੇ ਰੂਸੀ ਫੌਜੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਵੀਆਂ ਪਾਬੰਦੀਆਂ ਲਾਈਆਂ ਹਨ, ਜਿਨ੍ਹਾਂ 'ਚ ਬੂਚਾ 'ਚ ਜੰਗ ਅਪਰਾਧ ਅਤੇ ਮਾਰੀਊਪੋਲ ਦੀ ਘੇਰਾਬੰਦੀ ਦੇ ਦੋਸ਼ੀ ਉੱਚ ਅਧਿਕਾਰੀ ਸ਼ਾਮਲ ਹਨ। ਈ.ਯੂ. ਨੇ 65 ਲੋਕਾਂ ਦੀ ਜਾਇਦਾਦ 'ਤੇ ਰੋਕ ਲੱਗਾ ਦਿੱਤੀ ਹੈ ਅਤੇ ਉਨ੍ਹਾਂ ਦੀ ਯਾਤਰਾ 'ਤੇ ਵੀ ਪਾਬੰਦੀ ਲਾਈ ਹੈ।
ਇਹ ਵੀ ਪੜ੍ਹੋ : ਇੰਸਟਾਗ੍ਰਾਮ ਯੂਜ਼ਰਸ ਲਈ ਖੁਸ਼ਖਬਰੀ, ਜਲਦ ਰੋਲਆਊਟ ਹੋਣਗੇ ਨਵੇਂ ਫੀਚਰਜ਼
ਯੂਰਪੀਅਨ ਯੂਨੀਅਨ ਸਾਲ 2014 ਤੋਂ ਯੂਕ੍ਰੇਨ 'ਚ ਰੂਸੀ ਕਾਰਵਾਈ ਨੂੰ ਲੈ ਕੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਕ੍ਰੈਮਲਿਨ ਸਮਰਥਿਤ ਵਰਗਾਂ ਅਤੇ ਹੋਰ ਚੋਟੀ ਦੇ ਅਧਿਕਾਰੀਆਂ ਸਮੇਤ ਲਗਭਗ 1ਸ160 ਲੋਕਾਂ ਨੂੰ ਨਿਸ਼ਾਨਾ ਬਣਾ ਚੁੱਕਿਆ ਹੈ। ਯੂਰਪੀਅਨ ਯੂਨੀਅਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਾਰੀਉਪੋਲ ਦੇ ਕਸਾਈ ਕਹੇ ਜਾਣ ਵਾਲੇ ਕਰਨਲ ਅਜਾਤਬੇਕ ਉਮੁਰਬੇਕੋਵ ਅਤੇ ਕਰਨਲ-ਜਨਰਲ ਮਿਖਾਈਲ ਮਿਜਿਨਤਸੇਵ ਵੀ ਇਸ ਸੂਚੀ 'ਚ ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, 4 IAS ਅਧਿਕਾਰੀਆਂ ਦੇ ਹੋਏ ਤਬਾਦਲੇ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਦਸੂਹਾ ਦੇ ਜੰਮਪਲ ਆਦੇਸ਼ ਫਰਮਾਹਨ ਬਣੇ ਹੰਸਲੋ ਬਾਰੋ ਲੰਡਨ ਦੇ ਡਿਪਟੀ ਮੇਅਰ
NEXT STORY