ਮਾਸਕੋ— ਰੂਸ ਦੇ ਇਸ ਸਾਬਕਾ ਪੁਲਸ ਕਰਮਚਾਰੀ ਨੂੰ ਦੂਜੀ ਵਾਰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਮਿਖਾਇਲ ਪਾਪਕੋਵ ਨੂੰ ਰੂਸ ਦਾ ਸਭ ਤੋਂ ਖਤਰਨਾਕ ਸੀਰੀਅਲ ਕਿਲਰ ਕਿਹਾ ਜਾਂਦਾ ਹੈ। ਉਸ ਨੂੰ 78 ਲੋਕਾਂ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਾਇਬੇਰੀਆ 'ਚ ਤਾਇਨਾਤ ਇਸ ਪੁਲਸ ਕਰਮਚਾਰੀ ਨੂੰ 56 ਔਰਤਾਂ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੰਦੇ ਹੋਏ ਦੂਜੀ ਵਾਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਪਾਪਕੋਵ ਪਹਿਲਾਂ ਹੀ 22 ਹੋਰ ਲੋਕਾਂ ਦੀ ਹੱਤਿਆ ਦੇ ਦੋਸ਼ 'ਚ ਉਮਰ ਕੈਦ ਦ ਸਜ਼ਾ ਭੁਗਤ ਰਿਹਾ ਹੈ। ਉਹ ਦੇਰ ਰਾਤ ਆਪਣੀ ਕਾਰ 'ਚ ਔਰਤਾਂ ਨੂੰ ਘੁਮਾਉਣ ਲਈ ਲੈ ਜਾਂਦਾ ਤੇ ਬਾਅਦ 'ਚ ਉਨ੍ਹਾਂ ਨੂੰ ਬੇਰਹਿਮੀ ਨਾਲ ਮਾਰ ਦਿੰਦਾ। ਉਨ੍ਹਾਂ 'ਚੋਂ ਕਰੀਬ 11 ਔਰਤਾਂ ਨਾਲ ਉਸ ਨੇ ਬਲਾਤਕਾਰ ਵੀ ਕੀਤਾ ਸੀ। 6 ਸਾਲ ਪਹਿਲਾਂ ਡੀ.ਐੱਨ.ਏ. ਦੀ ਜਾਂਚ ਦੇ ਆਧਾਰ 'ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮ੍ਰਿਤਕ ਔਰਤਾਂ ਦੀ ਉਮਰ 15 ਤੋਂ 40 ਸਾਲ ਦੇ ਦਰਮਿਆਨ ਸੀ। ਇਸ ਤੋਂ ਇਲਾਵਾ ਉਸ ਨੇ ਪੁਰਸ਼ ਪੁਲਸ ਕਰਮਚਾਰੀਆਂ ਦੀ ਵੀ ਹੱਤਿਆ ਕੀਤੀ ਸੀ। ਪਾਪਕੋਵ ਇਨ੍ਹਾਂ ਔਰਤਾਂ ਨੂੰ ਮਾਰਨ ਲਈ ਹਥੌੜੇ ਤੇ ਕੁਹਾੜੀ ਦੀ ਵਰਤੋਂ ਕਰਦਾ ਸੀ ਤੇ ਮਾਰਨ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਸੜਕ ਕਿਨਾਰੇ ਜੰਗਲਾਂ ਤੇ ਸਥਾਨਕ ਸ਼ਮਸ਼ਾਨ 'ਚ ਸੁੱਟ ਦਿੰਦਾ ਸੀ।
ਟੈਲਕਮ ਪਾਊਡਰ ਬਣ ਸਕਦੈ ਸਿਹਤ ਲਈ ਗੰਭੀਰ ਖਤਰਾ
NEXT STORY