ਵਾਸ਼ਿੰਗਟਨ— ਇਹ ਮੁੱਦਾ ਮੁੜ ਚਰਚਾ ਦੇ ਘੇਰੇ ’ਚ ਆ ਗਿਆ ਹੈ ਕਿ ਕੀ ਟੈਲਕਮ ਪਾਊਡਰ ਸਿਹਤ ਲਈ ਗੰਭੀਰ ਖਤਰਾ ਬਣ ਸਕਦਾ ਹੈ। ਹੈਲਥ ਕੈਨੇਡਾ ਵੱਲੋਂ ਪ੍ਰਕਾਸ਼ਿਤ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਟੈਲਕਮ ਪਾਊਡਰ ਫੇਫੜਿਅਾਂ ਲਈ ਹਾਨੀਕਾਰਕ ਹੈ। ਇਹੀ ਨਹੀਂ ਔਰਤਾਂ ਜਦੋਂ ਇਸ ਨੂੰ ਜਣਨ ਅੰਗਾਂ ’ਤੇ ਲਾਉਂਦੀਅਾਂ ਹਨ ਤਾਂ ਇਹ ਓਵੇਰੀਅਨ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ। ਇਹ ਤੱਥ ਕੈਨੇਡਾ ਪਬਲਿਕ ਹੈਲਥ ਡਿਪਾਰਟਮੈਂਟ ਵੱਲੋਂ ਜਾਰੀ ਇਕ ਰਿਪੋਰਟ ’ਚ ਸਾਹਮਣੇ ਆਏ ਹਨ।
ਹੁਣ ਕੈਨੇਡਾ ਦੀ ਸਰਕਾਰ ਇਸ ’ਤੇ ਵਿਚਾਰ ਕਰ ਰਹੀ ਹੈ ਕਿ ਟੈਲਕਮ ਪਾਊਡਰ ਨਾਲ ਜੁੜੀਅਾਂ ਇਨ੍ਹਾਂ ਗੰਭੀਰ ਸਮੱਸਿਅਾਵਾਂ ਨੂੰ ਦੇਖਦੇ ਹੋਏ ਕੀ ਇਸ ਦੀ ਵਰਤੋਂ ਨੂੰ ਸੀਮਤ ਕੀਤਾ ਜਾਣਾ ਚਾਹੀਦਾ ਹੈ ਜਾਂ ਇਸ ’ਤੇ ਰੋਕ ਲਾ ਦਿੱਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਟੈਲਕਮ ਪਾਊਡਰ ਦੀ ਵਰਤੋਂ ਸੁੰਦਰਤਾ ਪ੍ਰੋਡਕਟਸ ਦੇ ਰੂਪ ’ਚ ਹੋਣ ਤੋਂ ਇਲਾਵਾ ਪੇਂਟ ਅਤੇ ਸਿਰੇਮਿਕਸ ’ਚ ਵੀ ਹੁੰਦੀ ਹੈ। ਭਾਰਤ ’ਚ ਵੀ ਟੈਲਕਮ ਪਾਊਡਰ ਦੀ ਵਰਤੋਂ ਵੱਡੇ ਪੈਮਾਨੇ ’ਤੇ ਸੁੰਦਰਤਾ ਪ੍ਰੋਡਕਟ ਦੇ ਰੂਪ ’ਚ ਹੁੰਦੀ ਹੈ। ਭਾਰਤ ’ਚ ਟੈਲਕਮ ਪਾਊਡਰ ਦਾ ਬਾਜ਼ਾਰ 700 ਕਰੋੜ ਰੁਪਏ ਦਾ ਹੈ। ਟੈਲਕਮ ਪਾਊਡਰ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਸ ਦੇ ਬਾਰੀਕ ਕਣ ਸਾਹ ਰਾਹੀਂ ਫੇਫੜਿਅਾਂ ’ਚ ਚਲੇ ਜਾਂਦੇ ਹਨ, ਜਿਸ ਨਾਲ ਅੱਗੇ ਚੱਲ ਕੇ ਸਾਹ ਸਬੰਧੀ ਬੀਮਾਰੀਅਾਂ ਹੋਣ ਦਾ ਖਤਰਾ ਰਹਿੰਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਦਾ ਸਭ ਤੋਂ ਬੁਰਾ ਅਸਰ ਜਣਨ ਅੰਗਾਂ ’ਤੇ ਹੀ ਹੁੰਦਾ ਹੈ। ਰਿਪੋਰਟ ’ਚ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (ਆਈ. ਏ. ਓ.ਸੀ.) ਦੇ ਟੈਲਕਮ ਪਾਊਡਰ ’ਤੇ ਕੀਤੀਅਾਂ ਗਈਅਾਂ ਖੋਜਾਂ ਦਾ ਹਵਾਲਾ ਵੀ ਦਿੱਤਾ ਗਿਆ ਹੈ।
ਇਸ ਦੇ ਬਾਵਜੂਦ ਟੈਲਕਮ ਦੀ ਵਰਤੋਂ ਨੂੰ ਲੈ ਕੇ ਇੰਡੀਅਨ ਅਕੈਡਮੀ ਆਫ ਪੈਡੀਐਟ੍ਰਿਕਸ ਦੇ ਮੁੰਬਈ ਚੈਪਟਰ ਦੀ ਪ੍ਰਧਾਨ ਬੇਲਾ ਵਰਮਾ ਕਹਿੰਦੀ ਹੈ ਕਿ ਟੈਲਕਮ ਪਾਊਡਰ ਦੀ ਲੋਕਪ੍ਰਿਯਤਾ ਘੱਟ ਨਹੀਂ ਹੋ ਸਕਦੀ। ਜ਼ਿਆਦਾਤਰ ਲੋਕ ਇਸ ਦੀ ਵਰਤੋਂ ਪਸੀਨਾ ਅਤੇ ਬਦਬੂ ਦੂਰ ਕਰਨ ਲਈ ਕਰਦੇ ਹਨ, ਉਥੇ ਹੀ ਬੱਚਿਅਾਂ ਨੂੰ ਵੀ ਪਾਊਡਰ ਲਾਇਆ ਜਾਂਦਾ ਹੈ। ਬੇਲਾ ਵਰਮਾ ਦਾ ਕਹਿਣਾ ਹੈ ਕਿ ਨਵਜੰਮੇ ਬੱਚਿਅਾਂ ਨੂੰ ਟੈਲਕਮ ਪਾਊਡਰ ਲਾਉਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਰੋਜ਼ ਸਵੇਰੇ ਸਾਬਣ ਨਾਲ ਨਹਾਉਣ ਦੀ ਲੋੜ ਹੁੰਦੀ ਹੈ। ਸਿਰਫ ਹਲਕਾ ਗਰਮ ਪਾਣੀ ਹੀ ਉਨ੍ਹਾਂ ਲਈ ਸਹੀ ਹੈ। ਇਹੀ ਨਹੀਂ ਅਮਰੀਕੀ ਅਕੈਡਮੀ ਆਫ ਪੈਡੀਐਟ੍ਰਿਕਸ ਨੇ ਵੀ ਬੇਬੀ ਪਾਊਡਰ ਦੀ ਵਰਤੋਂ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਕਿ ਇਸ ਦਾ ਬੱਚਿਅਾਂ ਦੀ ਸਾਹ ਪ੍ਰਣਾਲੀ ’ਤੇ ਬੁਰਾ ਅਸਰ ਪੈਂਦਾ ਹੈ। ਪੁਣੇ ਦੇ ਚੈਸਟ ਰਿਸਰਚ ਫਾਊਂਡੇਸ਼ਨ ਦੀ ਖੋਜਕਾਰ ਸਨੇਹਾ ਲਿਮਯੇ ਦਾ ਕਹਿਣਾ ਹੈ ਕਿ ਟੈਲਕਮ ਪਾਊਡਰ ਦੇ ਬਰੀਕ ਕਣਾਂ ਦਾ ਓਨਾ ਹੀ ਬੁਰਾ ਅਸਰ ਸਿਹਤ ’ਤੇ ਪੈਂਦਾ ਹੈ, ਜਿੰਨਾ ਪ੍ਰਦੂਸ਼ਿਤ ਹਵਾ ਦੇ ਪੀ. ਐੱਮ. ਮੈਟਰ ਦਾ। ਇਸ ਦੀ ਵਰਤੋਂ ਨਾਲ ਓਵੇਰੀਅਨ ਕੈਂਸਰ ਹੋਣ ਦੇ ਖਤਰੇ ਦੀ ਗੱਲ ਹਰ ਅਧਿਐਨ ’ਚ ਸਾਹਮਣੇ ਆਈ ਹੈ।
ਰੋਮਾਨੀਆ ਦੇ ਹਸਪਤਾਲ 'ਚ ਸੁਪਰਬਰਗ ਤੋਂ ਪ੍ਰਭਾਵਿਤ ਹੋਏ 39 ਬੱਚੇ
NEXT STORY