ਵਾਸ਼ਿੰਗਟਨ/ਇਸਲਾਮਾਬਾਦ (ਬਿਊਰੋ)— ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਅਮਰੀਕਾ ਦੇ ਰਿਸ਼ਤਿਆਂ ਵਿਚ ਬੀਤੇ ਕੁਝ ਸਾਲਾਂ ਤੋਂ ਗਿਰਾਵਟ ਆਈ ਹੈ। ਟਿਲਰਸਨ ਨੇ ਇਹ ਵੀ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਸਾਂਝੇ ਹਿੱਤਾਂ ਦੇ ਮੱਦੇ ਨਜ਼ਰ ਸੰਬੰਧ ਬਹਾਲ ਕਰਨ ਦੀ ਲੋੜ ਹੈ। ਟਿਲਰਸਨ ਨੇ ਇਕ ਵਾਰੀ ਫਿਰ ਭਾਰਤ ਨੂੰ ਮੱਹਤਵਪੂਰਣ ਦੱਸਦੇ ਹੋਏ ਕਿਹਾ ਕਿ ਅਸੀਂ ਭਾਰਤ ਦੇ ਨਾਲ ਆਪਣੀ ਭਾਗੀਦਾਰੀ ਵਧਾ ਰਹੇ ਹਾਂ।
ਟਿਲਰਸਨ ਨੇ ਵਿਦੇਸ਼ ਮੰਤਰਾਲੇ ਦੇ ਕਰਮਚਾਰੀਆਂ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਾਡੇ ਪਾਕਿਸਤਾਨ ਨਾਲ ਸੰੰਬੰਧ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੇ ਹਾਲਾਂਕਿ ਕੋਈ ਵਿਸਤ੍ਰਿਤ ਸਪੱਸ਼ਟੀਕਰਨ ਨਹੀਂ ਦਿੱਤਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਹਾਲੇ ਵੀ ਅਮਰੀਕਾ ਦਾ ਇਕ ਮੱਹਤਵਪੂਰਣ ਭਾਗੀਦਾਰ ਹੈ।
ਸਿੰਗਾਪੁਰ: ਭਾਰਤੀ ਵਿਦਿਆਰਥੀ ਘੱਟ ਉਮਰ ਦੀ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਦੇ ਮਾਮਲੇ 'ਚ ਦੋਸ਼ੀ ਕਰਾਰ
NEXT STORY