ਇਸਲਾਮਾਬਾਦ-ਵਿਨਾਸ਼ਕਾਰੀ ਹੜ੍ਹ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਸਹਾਇਤਾ ਉਪਲੱਬਧ ਕਰਵਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਇਹ ਯਕੀਨੀ ਕਰਨ ਕਿ ਦੇਸ਼ ਨੂੰ ਸਹਾਇਤਾ ਕਰਨ ਦਾ ਉਨ੍ਹਾਂ ਦਾ ਸੰਕਲਪ ਦ੍ਰਿੜ੍ਹ ਹੈ। ਪਾਕਿਸਤਾਨ ਨੇ ਦੇਸ਼ 'ਚ ਹੜ੍ਹ ਨਾਲ 1,200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਅਤੇ 3.3 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਵਿਸਖਾਪਿਤ ਹੋਣ ਦਾ ਜ਼ਿਕਰ ਕਰਦੇ ਹੋਏ ਇਸ ਦੀ ਤੁਲਨਾ ਅਮਰੀਕਾ 'ਚ 2005 'ਚ ਆਏ 'ਕੈਟਰੀਨਾ' ਤੁਫ਼ਾਨ ਨਾਲ ਕੀਤੀ, ਜਿਸ ਨਾਲ ਭਾਰੀ ਤਬਾਹੀ ਹੋਈ ਸੀ।
ਇਹ ਵੀ ਪੜ੍ਹੋ : ਪਾਇਲਟ ਨੇ ਵਾਲਮਾਰਟ ਸਟੋਰ ਨਾਲ ਜਹਾਜ਼ ਟਕਰਾਉਣ ਦੀ ਦਿੱਤੀ ਧਮਕੀ : ਪੁਲਸ
ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ (ਐੱਨ.ਡ਼ੀ.ਐੱਮ.ਏ.) ਮੁਤਾਬਕ ਮਾਨਸੂਨ ਭਾਰੀ ਮੀਂਹ ਅਤੇ ਗਲੇਸ਼ੀਅਰ ਦੇ ਪਿਲਘਣ ਨਾਲ ਆਏ ਭਿਆਨਕ ਹੜ੍ਹ ਕਾਰਨ 14 ਜੂਨ ਤੋਂ ਹੁਣ ਤੱਕ ਘਟੋ-ਘੱਟ 1,265 ਲੋਕਾਂ ਦੀ ਮੌਤ ਹੋਈ ਹੈ ਜਿਸ 'ਚ ਪਿਛਲੇ 24 ਘੰਟਿਆਂ ਦੌਰਾਨ 57 ਲੋਕਾਂ ਦੀ ਮੌਤ ਹੋਈ। ਉਥੇ, ਜ਼ਖਮੀ ਹੋਣ ਵਾਲਿਆਂ ਦੀ ਗਿਣਤੀ 12,577 ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਸੋਮਾਲੀਆ ’ਚ ਅਲ-ਸ਼ਬਾਬ ਦੇ ਕੱਟੜਪੰਥੀਆਂ ਨੇ 20 ਲੋਕਾਂ ਦਾ ਕੀਤਾ ਕਤਲ
ਜੀਓ ਟੀ.ਵੀ. ਦੀ ਰਿਪੋਰਟ ਮੁਤਾਬਕ, ਨੈਸ਼ਨਲ ਫਲੱਡ ਰਿਸਪਾਂਸ ਐਂਡ ਕੋਆਰਡੀਨੇਸ਼ਨ ਸੈਂਟਰ 'ਚ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸਬੰਧੋਨ ਕਰਦਿਆਂ ਯੋਜਨਾ ਮੰਤਰੀ ਅਹਿਸਨ ਇਕਬਾਲ ਨੇ ਕਿਹਾ ਕਿ ਸੰਘੀ ਸਰਕਾਰ ਨੇ ਅੰਤਰਰਾਸ਼ਟਰੀ ਸਮੂਹ ਤੋਂ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਪਾਕਿਸਤਾਨ ਦੀ ਸਹਾਇਤਾ ਕਰਨ ਲਈ ਉਨ੍ਹਾਂ ਦਾ ਸੰਕਲਪ ਦ੍ਰਿੜ੍ਹ ਰਹੇ ਕਿਉਂਕਿ ਆਫਤ ਨਾਲ ਵੱਡੀ ਗਿਣਤੀ 'ਚ ਲੋਕ ਪ੍ਰਭਾਵਿਤ ਹੋਏ ਹਨ।
ਇਹ ਵੀ ਪੜ੍ਹੋ : ਇਜ਼ਰਾਈਲ ਹਮਲੇ 'ਚ ਸੀਰੀਆ ਦਾ ਹਵਾਈ ਅੱਡਾ ਬੁਰੀ ਤਰ੍ਹਾਂ ਨੁਕਸਾਨਿਆ : ਵਿਦੇਸ਼ ਮੰਤਰਾਲਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪਾਇਲਟ ਨੇ ਵਾਲਮਾਰਟ ਸਟੋਰ ਨਾਲ ਜਹਾਜ਼ ਟਕਰਾਉਣ ਦੀ ਦਿੱਤੀ ਧਮਕੀ : ਪੁਲਸ
NEXT STORY