ਬਰਲਿਨ (ਭਾਸ਼ਾ): ਕੋਰੋਨਾਵਾਇਰਸ ਨੂੰ ਬਾਜ਼ਾਰ ਵਿਚ ਉਪਲਬਧ ਮਾਊਥਵਾਸ਼ ਦੀ ਵਰਤੋਂ ਨਾਲ ਕਿਰਿਆਹੀਣ ਕੀਤਾ ਜਾ ਸਕਦਾ ਹੈ। ਇਹ ਇਕ ਅਧਿਐਨ ਦਾ ਦਾਅਵਾ ਹੈ, ਜਿਸ ਦੇ ਮੁਤਾਬਕ ਇਹਨਾਂ ਉਤਪਾਦਾਂ ਨਾਲ ਕੁਰਲੀ ਕਰਨ ਨਾਲ ਮੂੰਹ ਅਤੇ ਗਲੇ ਵਿਚ ਮੌਜੂਦ ਵਾਇਰਲ ਕਣ ਘੱਟ ਸਕਦੇ ਹਨ ਅਤੇ ਸੰਭਵ ਤੌਰ 'ਤੇ ਕੁਝ ਸਮੇਂ ਲਈ ਕੋਵਿਡ-19 ਦੇ ਪ੍ਰਸਾਰ ਦੇ ਖਤਰੇ ਨੂੰ ਘੱਟ ਕਰ ਸਕਦੇ ਹਨ। ਫਿਲਹਾਲ ਅਧਿਐਨ ਵਿਚ ਇਸ ਸਬੰਧੀ ਸਾਵਧਾਨ ਵੀ ਕੀਤਾ ਗਿਆ ਹੈ ਕਿ ਮਾਊਥਵਾਸ਼ ਕੋਰੋਨਾ ਇਨਫੈਕਸ਼ਨ ਦੇ ਇਲਾਜ ਦੇ ਲਈ ਸਹੀ ਨਹੀਂ ਹਨ ਅਤੇ ਨਾ ਹੀ ਇਹ ਕੋਰੋਨਾਵਇਰਸ ਦੇ ਇਨਫੈਕਸ਼ਨ ਤੋਂ ਬਚਾਉਂਦੇ ਹਨ।
ਜਰਮਨੀ ਦੀ ਰੂਹ ਯੂਨੀਵਰਸਿਟੀ ਵੋਚਮ ਦੇ ਖੋਜ ਕਰਤਾਵਾਂ ਸਮੇਤ ਹੋਰਾਂ ਨੇ ਕਿਹਾ ਕਿ ਕੋਵਿਡ-19 ਦੇ ਕੁਝ ਮਰੀਜ਼ਾਂ ਦੇ ਗਲੇ ਅਤੇ ਮੂੰਹ ਵਿਚ ਵਾਇਰਸ ਦੇ ਕਣ ਜਾਂ ਵਾਇਰਲ ਲੋਡ ਦੀ ਜ਼ਿਆਦਾ ਮਾਤਰਾ ਦੇਖਣ ਨੂੰ ਮਿਲ ਸਕਦੀ ਹੈ। ਉਹਨਾਂ ਨੇ ਕਿਹਾ ਕਿ ਵਾਇਰਸ ਦੇ ਇਨਫੈਕਸ਼ਨ ਦਾ ਮੁੱਖ ਰਸਤਾ ਸੰਕ੍ਰਮਿਤ ਵਿਅਕਤੀ ਦੇ ਖੰਘਣ, ਛਿੱਕਣ ਜਾਂ ਗੱਲ ਕਰਨ ਦੇ ਦੌਰਾਨ ਉਹਨਾਂ ਦੀਆਂ ਸਾਹ ਦੀਆਂ ਬੂੰਦਾਂ ਨਾਲ ਸਿੱਧੇ ਸੰਪਰਕ ਵਿਚ ਆਉਣ ਦੇ ਨਾਲ ਅਤੇ ਬਾਅਦ ਵਿਚ ਉਸ ਦਾ ਸੰਪਰਕ ਸਿਹਤਮੰਦ ਵਿਅਕਤੀ ਦੇ ਨੱਕ, ਮੂੰਹ ਜਾਂ ਅੱਖ ਦੀਆਂ ਝਿੱਲੀਆਂ ਵਿਚੋਂ ਹੋ ਕੇ ਲੰਘਦਾ ਹੈ।
ਪੜ੍ਹੋ ਇਹ ਅਹਿਮ ਖਬਰ- 102 ਦਿਨਾਂ ਦੇ ਬਾਅਦ ਨਿਊਜ਼ੀਲੈਂਡ 'ਚ ਕੋਵਿਡ-19 ਦਾ ਨਵਾਂ ਮਾਮਲਾ ਦਰਜ
ਖੋਜ ਕਰਵਾਵਾਂ ਦਾ ਮੰਨਣਾ ਹੈ ਕਿ ਅਧਿਐਨ ਦੇ ਨਤੀਜੇ ਇਨਫੈਕਸ਼ਨ ਦੇ ਇਸ ਤਰੀਕੇ ਦੇ ਜੋਖਮ ਨੂੰ ਘਟਾਉਣ ਵਿਚ ਮਦਦ ਕਰ ਸਕਦੇ ਹਨ ਅਤੇ ਸੰਭਵ ਤੌਰ 'ਤੇ ਦੰਦਾਂ ਦੇ ਡਾਕਟਰ ਦੇ ਲਈ ਪ੍ਰੋਟੋਕਾਲ ਵਿਕਸਿਤ ਕਰਨ ਵਿਚ ਮਦਦਗਾਰ ਹੋ ਸਕਦੇ ਹਨ। ਉਹਨਾਂ ਨੇ ਕਿਹਾ ਕਿ ਨਤੀਜੇ ਉਸ ਵਿਚਾਰ ਦਾ ਸਮਰਥਨ ਕਰਦੇ ਹਨ ਕਿ ਕੁਰਲੀ ਕਰਨ ਨਾਲ ਲਾਰ ਵਿਚ ਵਾਇਰਸ ਦੇ ਕਣ ਘਟਦੇ ਹਨ ਅਤੇ ਇਸ ਨਾਲ ਸਾਰਸ-ਕੋਵਿ2 ਦਾ ਪ੍ਰਸਾਰ ਘੱਟ ਸਕਦੀ ਹੈ।'' ਇਹ ਅਧਿਐਨ ਜਨਰਲ ਆਫ ਇੰਨਫੈਕਸ਼ਨਸ ਡਿਜੀਜ਼ਸ ਵਿਚ ਪ੍ਰਕਾਸ਼ਿਤ ਹੋਇਆ ਹੈ।
ਰੂਸ ਦੇ ਰਾਸ਼ਟਰਪਤੀ ਪੁਤਿਨ ਦਾ ਦਾਅਵਾ: ਕੋਰੋਨਾ ਦੀ ਪਹਿਲੀ ਵੈਕਸੀਨ ਹੋਈ ਤਿਆਰ, ਧੀ ਨੂੰ ਵੀ ਦਿੱਤੀ ਡੋਜ਼
NEXT STORY