ਸਿਡਨੀ (ਸਨੀ ਚਾਂਦਪੁਰੀ): ਸਿਡਨੀ ਵਿੱਚ ਤਾਲਾਬੰਦੀ ਲੱਗੀ ਹੋਣ ਕਰਕੇ ਸਕੂਲ ਬੰਦ ਹੋ ਚੁੱਕੇ ਸਨ। ਹੁਣ ਸੂਬਾ ਸਰਕਾਰ ਸਕੂਲਾਂ ਨੂੰ ਮੁੜ ਖੋਲ੍ਹਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਵਿਦਿਆਰਥੀਆਂ ਦੀ ਆਮਦ 25 ਅਕਤੂਬਰ ਤੋ ਦੋਬਾਰਾ ਸਕੂਲਾਂ ਵਿੱਚ ਹੋ ਸਕਦੀ ਹੈ। ਕਿੰਡਰਗਾਰਡਨ ਵਿੱਚ ਦੋਬਾਰਾ ਤੋ ਵਿਦਿਆਰਥੀ ਜਾ ਸਕਣਗੇ।ਇਸ ਲਈ ਸਕੂਲ ਦੇ ਸਟਾਫ਼ ਲਈ ਵੈਕਸੀਨ ਲਗਵਾਉਣੀ ਲਾਜ਼ਮੀ ਹੋਵੇਗੀ। ਸਿੱਖਿਆ ਮੰਤਰੀ ਸਾਰਾਹ ਮਿਸ਼ੇਲ ਨੇ ਕਿਹਾ ਕਿ ਸਟਾਫ਼ ਅਤੇ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਮਾਸਕ ਲਾਜ਼ਮੀ ਹੋਣਗੇ। ਉਹਨਾਂ ਕਿਹਾ ਕਿ ਸਥਾਨਕ ਕੌਂਸਲਾਂ ਵਿੱਚ ਜੇਕਰ ਮਾਮਲੇ ਵੱਧਦੇ ਰਹੇ ਤਾਂ ਇਸ ਯੋਜਨਾ ਨੂੰ ਵਿਚਾਰਨ 'ਤੇ ਕੰਮ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ -ਆਸਟ੍ਰੇਲੀਆ ਨੇ 'ਬਾਲਗਾਂ' ਲਈ ਕੋਵਿਡ ਟੀਕੇ ਨੂੰ ਦਿੱਤੀ ਮਨਜ਼ੂਰੀ
ਐਚ ਐਸ ਸੀ ਦੀਆਂ ਪ੍ਰੀਖਿਆਵਾਂ ਵੀ 9 ਨਵੰਬਰ ਤੱਕ ਦੇਰੀ ਨਾਲ ਹੋਣਗੀਆਂ। ਇੱਕ ਸੋਧੀ ਹੋਈ ਸਮਾਂ ਸੀਮਾ ਅਤੇ ਦਿਸ਼ਾ ਨਿਰਦੇਸ਼ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਜਾਰੀ ਕੀਤੇ ਜਾਣਗੇ। ਇੱਥੇ ਜ਼ਿਕਰਯੋਗ ਹੈ ਕਿ ਸਿਡਨੀ ਵਿੱਚ ਤਾਲਾਬੰਦੀ ਹੋਣ ਕਾਰਣ ਕਾਫ਼ੀ ਸਮੇਂ ਤੋਂ ਸਕੂਲ ਬੰਦ ਸਨ ਅਤੇ ਬੱਚਿਆਂ ਦੀਆਂ ਆਨ ਲਾਈਨ ਕਲਾਸਾਂ ਚੱਲ ਰਹੀਆਂ ਸਨ। ਸਿਡਨੀ ਦੀ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਕਿਹਾ ਕਿ ਇੱਕ ਵਿਸ਼ੇਸ਼ ਟੀਕਾ ਮੁਹਿੰਮ 6 ਸਤੰਬਰ ਤੋਂ ਕੁਡੋਸ ਬੈਂਕ ਅਰੇਨਾ ਵਿਖੇ ਸ਼ੁਰੂ ਹੋਵੇਗੀ। ਸਾਰੇ ਸਟਾਫ਼ ਨੂੰ ਨਵੰਬਰ ਤੱਕ ਟੀਕਾਕਰਣ ਕਰਵਾਉਣਾ ਜ਼ਰੂਰੀ ਹੋਵੇਗਾ।
ਕਦੇ ਜੇਬ ’ਚ ਨਹੀਂ ਸੀ ਬੱਸ ਦਾ ਕਿਰਾਇਆ, ਅੱਜ ਦੁਬਈ ’ਚ 9 ਕੰਪਨੀਆਂ ਦਾ ਮਾਲਕ ਹੈ ਹਰਮੀਕ ਸਿੰਘ
NEXT STORY