ਰੋਮ (ਕੈਂਥ) : ਖਾਲਸਾ ਪੰਥ ਜਿਸ ਦੀ ਸਾਜਨਾ ਸਰਬੰਸਦਾਨੀ, ਸਾਹਿਬੇ ਕਮਾਲ ਦਸਮੇਸ਼ ਪਿਤਾ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਨ 1699 ਈ: ਦੀ ਵਿਸ਼ਾਖੀ ਵਾਲੇ ਦਿਨ ਕਰ ਕੇ ਮਹਾਨ ਸਿੱਖ ਧਰਮ ਨੂੰ ਨਵਾਂ ਰੰਗ ਰੂਪ ਦਿੰਦਿਆਂ ਸਿੰਘਾਂ ਨੂੰ ਸੂਰਬੀਰ ਤੇ ਬਹਾਦਰਾਂ ਦਾ ਥਾਪੜਾ ਦਿੱਤਾ, ਜਿਨ੍ਹਾਂ ਦੁਨੀਆਂ ਭਰ ਵਿੱਚ ਖਾਲਸੇ ਦੀ ਚੜ੍ਹਦੀ ਕਲਾ ਲਈ ਕੇਸਰੀ ਝੰਡਾ ਝੁਲਾਇਆ। ਖਾਲਸਾ ਪੰਥ ਦਾ ਸਾਜਨਾ ਦਿਵਸ ਤੇ ਹੋਲੇ ਮੁਹੱਲੇ ਪੂਰੀ ਵਿੱਚ ਰਹਿਣ ਬਸੇਰਾ ਕਰਦੀ ਸਿੱਖ ਸੰਗਤ ਵੱਲੋਂ ਇਸ ਸਾਲ ਬਹੁਤ ਹੀ ਜੋਸੋ ਖਰੋਸ ਨਾਲ ਮਨਾਇਆ ਜਾ ਰਿਹਾ ਹੈ ਤੇ ਇਟਲੀ ਵਿੱਚ ਵੀ ਖ਼ਾਲਸੇ ਦੇ ਸਾਜਨਾ ਦਿਵਸ ਤੇ ਹੋਲੇ ਮੁਹੱਲੇ ਨੂੰ ਲੈਕੇ ਸਿੱਖ ਸੰਗਤ ਦਾ ਉਤਸ਼ਾਹ ਕਾਬਲੇ ਤਾਰੀਫ ਹੈ।

ਪੂਰੀ ਇਟਲੀ ਵਿੱਚ ਸਜ ਰਹੇ ਨਗਰ ਕੀਰਤਨ ਵੱਖਰਾ ਨਜ਼ਾਰਾ ਪੇਸ਼ ਕਰ ਰਹੇ ਹਨ ਤੇ ਇਸ ਭਾਗਾਂ ਵਾਲੇ ਕਾਰਜ ਵਿੱਚ ਇਮੀਲੀਆ ਰੋਮਾਨਾ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਕਸਤਲਫ੍ਰਾਂਕੋ ਇਮੀਲੀਆ ਵਿਖੇ 6 ਅਪ੍ਰੈਲ ਦਿਨ ਐਤਵਾਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਸੁਖਵੀਰ ਸਿੰਘ ਭੌਰ ਵੱਲੋਂ ਖਾਲਸਾ ਪੰਥ ਦਾ ਕੁਰਬਾਨੀਆਂ ਨਾਲ ਭਰਿਆ ਗੌਰਵਮਈ ਇਤਿਹਾਸ ਨੂੰ ਸੰਗਤ ਸਰਵਣ ਕਰਵਾਇਆ ਜਾਵੇਗਾ। ਗੁਰੂ ਦੀਆਂ ਲਾਡਲੀਆਂ ਫ਼ੌਜਾਂ ਗਤਕੇ ਦੇ ਸਿੰਘਾਂ ਵੱਲੋਂ ਗੱਤਕਾ ਕਲਾ ਦੇ ਹੈਰਤਅੰਗੇਜ ਕਾਰਨਾਮੇ ਦਿਖਾਏ ਜਾਣਗੇ। ਸਿੱਖ ਪੰਥ ਦੇ ਇਸ ਮਹਾ ਕੁੰਭ ਵਿੱਚ ਸਿੱਖ ਸੰਗਤ ਨੂੰ ਹੁੰਮ-ਹੁੰਮਾਂ ਕੇ ਪਹੁੰਚਣ ਦੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਪੁਰਜੋਰ ਅਪੀਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਖਜ਼ਾਨੇ ਵਿਚ ਡਿੱਗੇ 9,878 ਕਰੋੜ ਰੁਪਏ ਅਤੇ ਹੁਣ ਲੋਕਾਂ ਨੂੰ ਲੱਖਾਂ ਦੀ ਨਕਦੀ ਵੰਡੇਗੀ ਸਰਕਾਰ, ਜਾਣੋ ਅੱਜ ਦੀਆਂ ਟੌਪ-10 ਖਬਰਾਂ
NEXT STORY