ਇੰਟਰਨੈਸ਼ਨਲ ਡੈਸਕ (ਬਿਊਰੋ): 23 ਸਤੰਬਰ, 2019 ਦੇ ਦਿਨ ਸੋਮਵਾਰ ਨੂੰ ਯੂਨਾਈਟਿਡ ਨੇਸ਼ਨਜ ਕਲਾਈਮੇਟ ਐਕਸਚੇਂਜ ਸੰਮੇਲਨ ਦਾ ਆਯੋਜਨ ਹੋਇਆ ਸੀ। ਇਸ ਵਿਚ 16 ਸਾਲਾ ਗ੍ਰੇਟਾ ਥਨਬਰਗ ਨੇ ਵੀ ਸ਼ਿਰਕਤ ਕੀਤੀ ਸੀ। ਇਸ ਪ੍ਰੋਗਰਾਮ ਵਿਚ ਉਹਨਾਂ ਨੇ ਸੰਯੁਕਤ ਰਾਸ਼ਟਰ ਸਮੇਤ ਕਈ ਗਲੋਬਲ ਨੇਤਾਵਾਂ 'ਤੇ ਆਪਣੇ ਸੁਪਨੇ ਖੋਹਣ ਦੇ ਦੋਸ਼ ਲਗਾਏ ਸਨ। ਆਪਣੇ ਇਸ ਭਾਸ਼ਣ ਮਗਰੋਂ ਹੀ ਗ੍ਰੇਟਾ ਦੁਨੀਆ ਭਰ ਵਿਚ ਮਸ਼ਹੂਰ ਹੋ ਗਈ। ਹੁਣ ਉਹਨਾਂ ਨੇ ਭਾਰਤ ਵਿਚ ਜਾਰੀ ਕਿਸਾਨ ਅੰਦੋਲਨ ਵਿਚ ਵੀ ਆਪਣਾ ਸਮਰਥਨ ਜਤਾਇਆ ਹੈ। ਇਸ ਮੁੱਦੇ 'ਤੇ ਉਹਨਾਂ ਖ਼ਿਲਾਫ਼ ਦਿੱਲੀ ਪੁਲਸ ਨੇ ਐੱਫ.ਆਈ.ਆਰ. ਦਰਜ ਕੀਤੀ ਹੈ। ਭਾਵੇਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗ੍ਰੇਟਾ ਕਿਸੇ ਵਿਵਾਦ ਦਾ ਹਿੱਸਾ ਰਹੀ ਹੈ।
ਛੋਟੀ ਉਮਰ ਦੀ ਵਾਤਾਵਰਨ ਕਾਰਕੁਨ ਅੰਤਰਰਾਸ਼ਟਰੀ ਮੰਚ ਤੋਂ ਵਿਸ਼ਵ ਨੇਤਾਵਾਂ ਖ਼ਿਲਾਫ਼ ਤਿੱਖੀ ਟਿੱਪਣੀ ਕਰਨ ਲਈ ਜਾਣੀ ਜਾਂਦੀ ਹੈ। ਉਹਨਾਂ ਨੇ ਸਤੰਬਰ 2019 ਵਿਚ ਵਿਸ਼ਵ ਨੇਤਾਵਾਂ 'ਤੇ ਉਹਨਾਂ ਦਾ ਬਚਪਨ ਅਤੇ ਸੁਪਨੇ ਖੋਹਣ ਦੇ ਦੋਸ਼ ਲਗਾਏ ਸਨ। ਉਹਨਾਂ ਦੀ ਆਲੋਚਨਾ ਝੱਲਣ ਵਾਲਿਆਂ ਵਿਚ ਅਮਰੀਕਾ ਦੇ ਸਾਬਕਾ ਰਾਸਟਰਪਤੀ ਡੋਨਾਲਡ ਟਰੰਪ ਦਾ ਨਾਮ ਵੀ ਸ਼ਾਮਲ ਹੈ। ਭਾਵੇਂਕਿ ਅਮਰੀਕਾ ਦੀ ਵਰਤਮਾਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸੈਨੇਟਰ ਬਣੀ ਸੈਂਡਰਸ ਨੇ ਉਹਨਾਂ ਦਾ ਸਮਰਥਨ ਕੀਤਾ ਸੀ ਪਰ ਕਈ ਵੱਡੇ ਨੇਤਾਵਾਂ ਨੇ ਉਹਨਾਂ ਦਾ ਖੁਲ੍ਹ ਕੇ ਵਿਰੋਧ ਵੀ ਕੀਤਾ ਸੀ।
ਜਾਣੋ ਗ੍ਰੇਟ ਥਨਬਰਗੇ ਦੇ ਬਾਰੇ ਵਿਚ
ਸਵੀਡਨ ਦੀ ਰਹਿਣ ਵਾਲੀ ਗ੍ਰੇਟਾ ਥਨਬਰਗ ਦਾ ਜਨਮ 3 ਜਨਵਰੀ, 2003 ਵਿਚ ਹੋਇਆ ਸੀ। ਉਹਨਾਂ ਦੀ ਮਾਂ ਮੇਲੇਨਾ ਅਰਨਮੈਨ ਇਕ ਓਪੇਰਾ ਗਾਇਕਾ ਅਤੇ ਪਿਤਾ ਸਵਾਂਤੇ ਥਨਬਰਗ ਇਕ ਅਦਾਕਾਰ ਹਨ। ਸਾਲ 2018 ਵਿਚ ਉਹਨਾਂ ਨੇ 9ਵੀਂ ਜਮਾਤ ਵਿਚ ਹੀ ਸਮਾਜਿਕ ਕਾਰਕੁਨ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਪੈਰਿਸ ਸਮਝੌਤੇ ਦੇ ਮੁਤਾਬਕ ਸਵੀਡਿਸ਼ ਸਰਕਾਰ ਤੋਂ ਕਾਰਬਨ ਨਿਕਾਸੀ ਘੱਟ ਕਰਨ ਦੀ ਮੰਗ ਕੀਤੀ ਸੀ। ਇਸ ਲਈ ਉਹਨਾਂ ਨੇ ਸਕੂਲ ਸਟ੍ਰਾਈਕ ਦਾ ਵੀ ਆਯੋਜਨ ਕੀਤਾ ਸੀ। ਉਹਨਾਂ ਨੂੰ ਆਪਣੇ ਪ੍ਰਦਰਸ਼ਨਾਂ ਦੀ ਬਦੌਲਤ ਦੁਨੀਆ ਦੇ ਕਈ ਵਿਦਿਆਰਥੀਆਂ ਦਾ ਸਾਥ ਮਿਲਿਆ। ਉਹਨਾਂ ਨੇ 2019 ਵਿਚ ਵਰਲਡ ਇਕਨੌਮਿਕ ਫੋਰਮ ਵਿਚ ਬੋਲਣ ਸਮੇਤ ਬ੍ਰਿਟੇਨ, ਯੂਰਪੀਅਨ ਅਤੇ ਫ੍ਰੈਂਚ ਸੰਸਦਾਂ ਨੂੰ ਵੀ ਸੰਬੋਧਿਤ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਦੱਖਣੀ ਆਸਟ੍ਰੇਲੀਆ ਰਾਜ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ 'ਤੇ ਵਿਚਾਰ
ਰਾਸ਼ਟਰਪਤੀਆਂ ਨੇ ਵਿੰਨ੍ਹਿਆ ਗ੍ਰੇਟਾ 'ਤੇ ਨਿਸ਼ਾਨਾ
2019 ਵਿਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਗ੍ਰੇਟਾ ਦੀ ਸਪੀਚ 'ਤੇ ਕਿਹਾ ਸੀ ਕਿ ਉਹ ਆਸਟ੍ਰੇਲੀਆਈ ਬੱਚਿਆਂ ਨੂੰ 'ਗੈਰਜ਼ਰੂਰੀ ਚਿੰਤਾ' ਵਿਚ ਪਾ ਰਹੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਉਹਨਾਂ 'ਤੇ ਨਿਸ਼ਾਨਾ ਵਿੰਨ੍ਹਿਆ ਸੀ। ਉਹਨਾਂ ਨੇ ਕਿਹਾ ਸੀ ਕਿ ਜੇਕਰ ਬੱਚੇ ਵਾਤਾਵਰਨ ਦੇ ਮੁੱਦਿਆਂ 'ਤੇ ਧਿਆਨ ਦੇ ਰਹੇ ਹਨ ਤਾਂ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਪਰ ਜੇਕਰ ਕੋਈ ਬੱਚਿਆਂ ਦੀ ਵਰਤੋਂ ਨਿੱਜੀ ਫਾਇਦੇ ਲਈ ਕਰੇ ਤਾਂ ਉਸ ਦੀ ਨਿੰਦਾ ਹੋਣੀ ਚਾਹੀਦੀ ਹੈ। ਇਸ ਦੇ ਇਲਾਵਾ ਟਰੰਪ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੇ ਵੀ ਉਹਨਾਂ ਦੀ ਸਪੀਚ 'ਤੇ ਨਿਸ਼ਾਨਾ ਵਿੰਨ੍ਹਿਆ ਸੀ।
ਨੇਤਾਵਾਂ 'ਤੇ ਲਗਾਏ ਇਹ ਦੋਸ਼
ਬੀਤੇ ਸਾਲ ਵਾਤਾਵਰਨ ਕਾਰਕੁਨ ਨੇ ਵਿਸ਼ਵ ਨੇਤਾਵਾਂ 'ਤੇ ਚੰਗਾ ਦਿਸਣ ਲਈ ਸੈਲਫੀ ਲੈਣ ਦੇ ਦੋਸ਼ ਲਗਾਏ ਸਨ। ਇਸ ਕ੍ਰਮ ਵਿਚ ਉਹਨਾਂ ਨੇ ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਦਾ ਨਾਮ ਲਿਆ ਸੀ। ਉਹਨਾਂ ਨੇ ਕਿਹਾ ਸੀ ਕਿ ਇਸ ਸੂਚੀ ਵਿਚ ਹੋਰ ਵੀ ਕਈ ਨੇਤਾ ਸ਼ਾਮਲ ਹਨ। ਗ੍ਰੇਟਾ ਨੇ ਕਿਹਾ ਸੀ ਕਿ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜਾ ਅਤੇ ਰਾਣੀਆਂ ਸਾਰੇ ਉਸ ਨਾਲ ਮਿਲਣਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਕਿ ਉਹ ਅਚਾਨਕ ਮੇਰੇ ਨਾਲ ਆਪਣੇ ਇੰਸਟਾਗ੍ਰਾਮ ਲਈ ਫੋਟੋ ਖਿੱਚਵਾਉਣ ਬਾਰੇ ਮੌਕਾ ਲੱਭਦੇ ਹਨ।
ਪੜ੍ਹੋ ਇਹ ਅਹਿਮ ਖਬਰ- ਦਿੱਲੀ ਪੁਲਸ ਦਾ ਖੁਲਾਸਾ, ਖ਼ਾਲਿਸਤਾਨੀ ਸਮਰਥਕ ਸੰਗਠਨ ਨੇ ਰਚੀ ਸੀ ਲਾਲ ਕਿਲ੍ਹੇ ਦੀ ਘਟਨਾ ਦੀ ਸਾਜ਼ਿਸ਼
ਹੁਣ ਕਿਸਾਨ ਅੰਦੋਲਨ ਨੂੰ ਸਮਰਥਨ
ਗ੍ਰੇਟਾ ਥਨਬਰਗ ਨੇ ਹੁਣ ਭਾਰਤ ਵਿਚ ਜਾਰੀ ਕਿਸਾਨ ਅੰਦੋਲਨ ਦੀ ਗੱਲ ਕੀਤੀ ਹੈ। ਉਹਨਾਂ ਨੇ ਇਕ ਟਵੀਟ ਕੀਤਾ ਸੀ ਜਿਸ ਵਿਚ ਕਿਹਾ ਸੀ ਕਿ ਸਾਰੇ ਭਾਰਤ ਦੇ ਕਿਸਾਨਾਂ ਪ੍ਰਤੀ ਇਕਜੁੱਟ ਹਨ। ਖਾਸ ਗੱਲ ਇਹ ਹੈਕਿ ਇਸ ਦੌਰਾਨ ਇਕ ਦਸਤਾਵੇਜ਼ ਵੀ ਸ਼ੇਅਰ ਕੀਤਾ ਗਿਆ ਸੀ। ਇਸ ਵਿਚ ਭਾਰਤ ਸਰਕਾਰ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਦਬਾਅ ਬਣਾਉਣ ਦੀ ਯੋਜਨਾ ਲਿਖੀ ਹੋਈ ਸੀ। ਇਸ ਯੋਜਨਾ ਨੂੰ ਪੰਜ ਪੱਧਰਾਂ 'ਤੇ ਵੀ ਵੰਡਿਆ ਗਿਆ ਸੀ। ਵਿਵਾਦ ਵੱਧਦਾ ਦੇਖ ਕੇ ਉਹਨਾਂ ਨੇ ਟਵੀਟ ਡਿਲੀਟ ਕਰ ਦਿੱਤਾ ਸੀ।
ਮੰਨਿਆ ਜਾ ਰਿਹਾ ਹੈਕਿ ਦਿੱਲੀ ਪੁਲਸ ਨੇ ਇਸ ਮਾਮਲੇ ਵਿਚ ਗ੍ਰੇਟਾ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਹੈ। ਇੰਡੀਆ ਟੁਡੇ ਦੀ ਰਿਪੋਰਟ ਮੁਤਾਬਕ ਦਿੱਲੀ ਪੁਲਸ ਨੇ ਗ੍ਰੇਟਾ ਥਨਬਰਗ 'ਤੇ ਐੱਫ.ਆਈ.ਆਰ. ਦਰਜ ਕੀਤੀ ਹੈ। ਦਿੱਲੀ ਪੁਲਸ ਦੀ ਸਾਈਬਰ ਸੇਲ ਨੇ ਸੈਕਸ਼ਨ 153ਏ ਅਤੇ 120ਬੀ ਦੇ ਤਹਿਤ ਇਹ ਕੇਸ ਦਰਜ ਕੀਤਾ ਹੈ। ਇਸ ਐੱਫ.ਆਈ.ਆਰ. ਮਗਰੋਂ ਗ੍ਰੇਟਾ ਨੇ ਮੁੜ ਟਵੀਟ ਕਰ ਕੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦੀ ਗੱਲ ਕਹੀ ਹੈ।
ਖੇਤੀ ਕਾਨੂੰਨ ਵਿਰੋਧੀ ਅੰਦੋਲਨ ਸਬੰਧੀ ਗ੍ਰੇਟਾ ਦੇ ਵਿਵਾਦਿਤ ਟਵੀਟ ਨੇ ਇੰਟਰਨੈੱਟ ਮੀਡੀਆ 'ਤੇ ਬਖੇੜਾ ਖੜ੍ਹਾ ਕੀਤਾ ਹੋਇਆ ਹੈ। ਦਿੱਲੀ ਪੁਲਸ ਦਾ ਕਹਿਣਾ ਹੈ ਕਿ ਅੰਦੋਲਨ ਨੂੰ ਲੈ ਕੇ ਇੰਟਰਨੈੱਟ ਮੀਡੀਆ 'ਤੇ ਗੁੰਮਰਾਹ ਕਰਨ ਵਾਲੀਆਂ ਪੋਸਟਾਂ ਪਾ ਕੇ ਦੇਸ਼ ਵਿਚ ਅਸਥਿਰਤਾ ਪੈਦਾ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ ਪੁਲਸ ਦੀ ਸਾਈਬਰ ਸੈਲ ਅਤੇ ਸਪੈਸ਼ਲ ਸੈਲ ਇਸ 'ਤੇ ਨਜ਼ਰ ਰੱਖ ਰਹੀ ਹੈ। ਹੁਣ ਤੱਕ 10 ਤੋਂ ਵੱਧ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਹੋ ਚੁੱਕਾ ਹੈ ਜਦਕਿ ਚਾਰ ਦੋਸ਼ੀਆਂ ਨੂੰ ਪੁਲਸ ਗ੍ਰਿਫ਼ਤਾਰ ਕਰ ਚੁੱਕੀ ਹੈ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ ਦੇ ਤਿੰਨ ਸ਼ਹਿਰਾਂ ਦੇ ਮੇਅਰ ਡਟੇ ਭਾਰਤੀ ਕਿਸਾਨਾਂ ਦੇ ਹੱਕ 'ਚ
ਵੀਰਵਾਰ ਸ਼ਾਮ ਇਸ ਮਾਮਲੇ ਨੂੰ ਲੈਕੇ ਪੁਲਸ ਹੈੱਡਕੁਆਰਟਰ ਵਿਚ ਆਯੋਜਿਤ ਪ੍ਰੈੱਸ ਵਾਰਤਾ ਵਿਚ ਵਿਸ਼ੇਸ਼ ਕਮਿਸ਼ਨਰ ਅਪਰਾਧ ਸ਼ਾਖਾ ਪ੍ਰਵੀਰ ਰੰਜਨ ਨੇ ਗ੍ਰੇਟਾ ਦਾ ਨਾਮ ਲਏ ਬਿਨਾਂ ਦੱਸਿਆ ਕਿ ਟਵਿੱਟਰ 'ਤੇ ਵਿਦੇਸ਼ ਤੋਂ ਟੂਲ ਕਿੱਟ ਪੋਸਟ ਕੀਤੀ ਗਈ ਸੀ। ਇਸ ਵਿਚ ਕਿਸਾਨ ਅੰਦੋਲਨ ਸਬੰਧੀ ਵਿਵਾਦਿਤ ਗੱਲਾਂ ਸਨ। ਅਜਿਹਾ ਕਰ ਕੇ ਅੰਤਰਰਾਸ਼ਟਰੀ ਪੱਧਰ 'ਤੇ ਸਾਜਿਸ਼ ਰਚੀ ਗਈ। ਭਾਵੇਂਕਿ ਬਾਅਦ ਵਿਚ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ। ਪੁਲਸ ਇਹ ਜਾਂਚ ਕਰ ਰਹੀ ਹੈ ਕਿ ਟਵਿੱਟਰ ਹੈਂਡਲਰ ਨੇ ਜਾਣਬੁੱਝ ਕੇ ਪੋਸਟ ਡਿਲੀਟ ਕੀਤੀ ਸੀ ਜਾਂ ਗਲਤੀ ਨਾਲ ਡਿਲੀਟ ਹੋ ਗਈ। ਇਸ ਦੌਰਾਨ 300 ਤੋਂ ਵੱਧ ਟਵਿੱਟਰ ਹੈਂਡਲਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਟੂਲ ਕਿੱਟ ਮਾਮਲੇ ਵਿਚ ਫਿਲਹਾਲ ਕੇਸ ਦਰਜ ਕਰ ਕੇ ਜਾਂਚ ਜਾਰੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੁਵੈਤ ਨੇ ਦੋ ਹਫ਼ਤਿਆਂ ਲਈ ਵਿਦੇਸ਼ੀ ਨਾਗਰਿਕਾਂ ਦੇ ਦੇਸ਼ ਆਉਣ 'ਤੇ ਲਾਈ ਰੋਕ
NEXT STORY