ਮਾਸਕੋ— ਕ੍ਰੀਮੀਆ ਦੇ ਇਕ ਟੈਕਨੀਕਲ ਕਾਲਜ 'ਚ ਬੁੱਧਵਾਰ ਨੂੰ ਹੋਏ ਇਕ ਹਮਲੇ 'ਚ ਪੀੜਤਾਂ ਦੀ ਮੌਤ ਗੋਲੀਬਾਰੀ ਨਾਲ ਹੋਈ ਹੈ। ਰੂਸੀ ਜਾਂਚਕਰਤਾਵਾਂ ਨੇ ਪਹਿਲਾਂ ਦੱਸਿਆ ਸੀ ਕਿ ਇਨ੍ਹਾਂ ਦੀ ਮੌਤ ਦਾ ਕਾਰਨ ਧਮਾਕਾ ਸੀ। ਰੂਸੀ ਜਾਂਚ ਕਮੇਟੀ ਨੇ ਇਕ ਬਿਆਨ 'ਚ ਕਿਹਾ ਕਿ ਹਾਲੇ ਤਕ 19 ਲੋਕਾਂ ਦੇ ਮਰਨ ਦੀ ਖਬਰ ਮਿਲੀ ਹੈ। ਸ਼ੁਰੂਆਤੀ ਜਾਂਚ 'ਚ ਮ੍ਰਿਤਕਾਂ ਦੇ ਸਰੀਰ 'ਤੇ ਗੋਲੀਆਂ ਦੇ ਜ਼ਖਮ ਮਿਲੇ ਹਨ। ਕਮੇਟੀ ਨੇ ਦੱਸਿਆ ਕਿ ਇਕ ਸੀ. ਸੀ. ਟੀ. ਵੀ. ਵੀਡੀਓ 'ਚ ਇਕ ਵਿਅਕਤੀ 'ਬੰਦੂਕ ਲੈ ਕੇ' ਇੰਸਟੀਚਿਊਟ 'ਚ ਦਾਖਲ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਵਿਅਕਤੀ ਦੀ ਪਛਾਣ 18 ਸਾਲਾ ਵਲਾਦਿਸਵਾਲ ਰੋਸਾਲਿਕੋਵ ਦੇ ਰੂਪ 'ਚ ਹੋਈ ਹੈ। ਉਸ ਦੀ ਲਾਸ਼ ਵੀ ਇਮਾਰਤ ਤੋਂ ਬਰਾਮਦ ਕਰ ਲਈ ਗਈ ਹੈ। ਪਹਿਲੀ ਰਿਪੋਰਟ 'ਚ 17 ਲੋਕਾਂ ਦੇ ਮਰਨ ਦੀ ਖਬਰ ਸੀ ਪਰ ਹਾਲੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ 'ਚ ਹਮਲਾਵਾਰ ਵੀ ਸ਼ਾਮਲ ਹੈ ਜਾਂ ਨਹੀਂ।
ਜੇਕਰ ਮੇਰੀ ਪਾਰਟੀ ਨੇ ਕਾਂਗਰਸ 'ਚ ਬਹੁਮਤ ਖੋਹ ਦਿੱਤਾ ਤਾਂ ਮੈਂ ਜ਼ਿੰਮੇਵਾਰ ਨਹੀਂ ਹੋਵਾਂਗਾ : ਟਰੰਪ
NEXT STORY