ਕਾਠਮੰਡੂ— ਨੇਪਾਲ 'ਚ ਭਾਰੀ ਮੀਂਹ ਪੈਣ ਅਤੇ ਢਿੱਗਾਂ ਡਿੱਗਣ ਕਾਰਣ 50 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਨੇਪਾਲ ਦੇ ਮੌਸਮ ਵਿਭਾਗ ਮੁਤਾਬਕ ਦੇਸ਼ ਦੀਆਂ 200 ਤੋਂ ਵੱਧ ਥਾਵਾਂ ਨੂੰ ਮੀਂਹ ਪੱਖੋਂ ਨਾਜ਼ੁਕ ਕਰਾਰ ਦਿੱਤਾ ਗਿਆ ਹੈ। ਇਥੇ ਰਾਹਤ ਅਤੇ ਬਚਾਅ ਨੂੰ ਤਾਇਨਾਤ ਕੀਤਾ ਗਿਆ ਹੈ। ਕਾਠਮੰਡੂ ਸ਼ਹਿਰ 'ਚ ਵੀ ਵਧੇਰੇ ਇਲਾਕੇ ਹੜ੍ਹ ਦੇ ਪਾਣੀ 'ਚ ਡੁੱਬ ਗਏ ਹਨ। ਵਧੇਰੇ ਮੌਤਾਂ ਕਾਠਮੰਡੂ ਅਤੇ ਖੋਤਾਂਗ ਜ਼ਿਲੇ 'ਚ ਹੋਈਆਂ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਅਜੇ ਵੀ 24 ਲੋਕ ਲਾਪਤਾ ਹਨ ਅਤੇ 20 ਲੋਕ ਜ਼ਖਮੀ ਹਨ, ਜਦਕਿ ਹੋਰ 50 ਤੋਂ ਵਧੇਰੇ ਲੋਕਾਂ ਨੂੰ ਰੈਸਕਿਊ ਆਪ੍ਰੇਸ਼ਨ ਤਹਿਤ ਬਚਾਇਆ ਗਿਆ ਹੈ।
ਨੇਪਾਲ ਐਮਰਜੈਂਸੀ ਕੇਂਦਰ ਦੇ ਮੁਖੀ ਬੇਦ ਨਿਧੀ ਖਾਨਲ ਨੇ ਦੱਸਿਆ ਕਿ ਦੇਸ਼ ਭਰ 'ਚ ਅਲਰਟ ਜਾਰੀ ਹੈ। ਬਚਾਅ ਕਰਮਚਾਰੀ ਲੋਕਾਂ ਤਕ ਪੁੱਜਣ ਦੀ ਕੋਸ਼ਿਸ਼ 'ਚ ਹਨ। ਬਚਾਏ ਗਏ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਣ ਦਾ ਕੰਮ ਜਾਰੀ ਹੈ। ਪ੍ਰਧਾਨ ਮੰਤਰੀ ਖੜਗ ਪ੍ਰਸਾਦ ਸ਼ਰਮਾ ਓਲੀ ਨੇ ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕੀਤਾ ਹੈ।
ਧਰਤੀ ਤੋਂ 370 ਪ੍ਰਕਾਸ਼ ਸਾਲ ਦੂਰ ਹੋ ਰਿਹੈ ਨਵੇਂ ਗ੍ਰਹਿ ਦਾ ਜਨਮ
NEXT STORY