ਨਿਊਯਾਰਕ (ਇੰਟ.)- ਅਮਰੀਕਾ ’ਚ ਇਨ੍ਹੀਂ ਦਿਨੀਂ ਬੇਬੀ ਫੀਡ ਦੀ ਭਾਰੀ ਕਮੀ ਹੋ ਗਈ ਹੈ। ਦੁਕਾਨਾਂ ’ਤੇ ਇਹ ਬੇਬੀ ਫੀਡ ਨਹੀਂ ਮਿਲ ਰਿਹਾ ਹੈ। ਛੋਟੇ ਬੱਚਿਆਂ ਦੀਆਂ ਮਾਵਾਂ ਬੇਬੀ ਫੀਡ ਦੀ ਭਾਲ ਲਈ ਇਧਰ-ਉਧਰ ਘੁੰਮ ਰਹੀਆਂ ਹਨ। ਜਿਨ੍ਹਾਂ ਸਟੋਰਾਂ ’ਤੇ ਇਹ ਬੇਬੀ ਫੀਡ ਮਿਲ ਵੀ ਰਿਹਾ ਹੈ, ਉਥੇ ਵੀ ਇਕ ਗਾਹਕ ਨੂੰ ਇਕ ਤੋਂ ਵੱਧ ਡੱਬੇ ਨਹੀਂ ਦਿੱਤੇ ਜਾ ਰਹੇ ਹਨ। ਬਾਈਡੇਨ ਸਰਕਾਰ ਇਸ ਨਵੀਂ ਸਮੱਸਿਆ ਦਾ ਹੱਲ ਲੱਭਣ ਲਈ ਸੰਘਰਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕੀ ਵੀਜ਼ੇ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਲਈ ਅਹਿਮ ਖ਼ਬਰ
ਅਜਿਹਾ ਹੋਇਆ ਕਿ ਲਗਭਗ 10 ਮਹੀਨੇ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਬੇਬੀ ਫੀਡ ਨਿਰਮਾਤਾ ਨੇ ਆਪਣੇ ਉਤਪਾਦ ਨੂੰ ਦੇਸ਼ ਭਰ ਦੇ ਸਟੋਰਾਂ ਤੋਂ ਵਾਪਸ ਬੁਲਾ ਲਿਆ ਅਤੇ ਆਪਣੇ ਉਤਪਾਦ ’ਚ ਨੁਕਸ ਪਾਏ ਜਾਣ ਤੋਂ ਬਾਅਦ ਆਪਣੇ ਮਿਸ਼ੀਗਨ ਪਲਾਂਟ ’ਚ ਉਤਪਾਦਨ ਬੰਦ ਕਰ ਦਿੱਤਾ। ਫੈਕਟਰੀ ’ਚ ਬੇਬੀ ਫੀਡ ਦਾ ਉਤਪਾਦਨ ਬੰਦ ਹੋਣ ਤੋਂ ਬਾਅਦ ਬਾਜ਼ਾਰ ’ਚ ਭਾਰੀ ਘਾਟ ਆ ਗਈ ਅਤੇ ਘਰਾਂ ’ਚ ਮਾਵਾਂ ਆਪਣੇ ਛੋਟੇ ਬੱਚਿਆਂ ਨੂੰ ਕੁਝ ਹੋਰ ਖਿਲਾ ਕੇ ਉਨ੍ਹਾਂ ਦਾ ਪੇਟ ਨਹੀਂ ਭਰ ਪਾ ਰਹੀਆਂ ਹਨ। ਬੇਬੀ ਫੀਡ ਨਾ ਮਿਲਣ ਕਾਰਨ ਬੱਚੇ ਰੋ ਰਹੇ ਹਨ, ਜਿਸ ਕਾਰਨ ਮਾਵਾਂ ਹੋਰ ਚਿੰਤਤ ਹੋ ਗਈਆਂ ਹਨ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੇਬੀ ਫੀਡ ਨਾ ਮਿਲਣ ਕਾਰਨ ਕਈ ਬੱਚਿਆਂ ਨੂੰ ਕੁਪੋਸ਼ਣ ਕਾਰਨ ਹਸਪਤਾਲਾਂ ’ਚ ਦਾਖ਼ਲ ਕਰਵਾਉਣਾ ਪਿਆ।
ਇਹ ਵੀ ਪੜ੍ਹੋ: ਪ੍ਰਸਿੱਧ ਇੰਡੋ-ਕੈਨੇਡੀਅਨ ਟਿੱਕਟੋਕਰ ਦਾ 21 ਸਾਲ ਦੀ ਉਮਰ 'ਚ ਦਿਹਾਂਤ, ਆਖ਼ਰੀ ਪੋਸਟ 'ਚ ਦਿੱਤਾ ਸੀ ਵੱਡਾ ਸੁਨੇਹਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਜੋਸ਼ ਤੇ ਸਟੈਮਿਨਾ ਵਧਾਏ, ਦਿਵਾਏ ਸਰਦੀ ’ਚ ਗਰਮੀ ਦਾ ਅਹਿਸਾਸ ਇਹ ਨੁਸਖ਼ਾ
NEXT STORY