ਵਾਸ਼ਿੰਗਟਨ — ਬਹੁਤ ਸਾਰੇ ਲੋਕਾਂ ਨੂੰ ਤਿੱਖਾ ਭੋਜਨ ਪਸੰਦ ਹੈ ਤੇ ਕਈਆਂ ਨੂੰ ਫਿੱਕਾ ਪਰ ਕਈ ਤਿੱਖਾ ਭੋਜਨ ਖਾਣ ਵਾਲੇ ਵੀ ਗਰਮੀਆਂ 'ਚ ਘੱਟ ਤਿੱਖਾ ਤੇ ਘੱਟ ਮਸਾਲੇਦਾਰ ਖਾਣਾ ਖਾਂਦੇ ਹਨ। ਇਹ ਖਬਰ ਤਿੱਖਾ ਭੋਜਨ ਖਾਣ ਵਾਲਿਆਂ ਲਈ ਚੰਗੀ ਹੈ ਕਿਉਂਕਿ ਇਕ ਅਧਿਐਨ ਮੁਤਾਬਕ ਤਿੱਖਾ ਤੇ ਮਸਾਲੇਦਾਰ ਭੋਜਨ ਵੀ ਚੰਗਾ ਹੀ ਹੁੰਦਾ ਹੈ। ਇੱਕ ਖੋਜ ਮੁਤਾਬਕ ਗਰਮੀ ਵਿੱਚ ਮਸਾਲੇਦਾਰ ਅਤੇ ਗਰਮ ਖਾਣਾ ਖਾਣ ਦਾ ਬਹੁਤ ਫਾਇਦਾ ਹੁੰਦਾ ਹੈ ਕਿਉਂਕਿ ਜਦ ਅਸੀਂ ਗਰਮ ਤੇ ਮਸਾਲੇਦਾਰ ਭੋਜਨ ਖਾਂਦੇ ਹਾਂ ਤਾਂ ਇਸ ਨਾਲ ਸਾਨੂੰ ਪਸੀਨਾ ਆਉਂਦਾ ਹੈ।
ਅਮਰੀਕੀ ਮਾਹਿਰ ਪ੍ਰੋ. ਬੈਰੀ ਗਰੀਨ ਮੁਤਾਬਕ ਗਰਮੀ ਵਿੱਚ ਮਸਾਲੇਦਾਰ, ਤਿੱਖਾ ਅਤੇ ਗਰਮ ਖਾਣਾ ਖਾ ਕੇ ਜਦ ਪਸੀਨਾ ਨਿਕਲਦਾ ਹੈ ਤਾਂ ਅਤੇ ਇਸ ਦੇ ਨਾਲ ਹੀ ਸਰੀਰ ਦੀ ਗਰਮੀ ਵੀ ਨਿਕਲ ਜਾਂਦੀ ਹੈ । ਪਸੀਨਾ ਨਿਕਲਣਾ ਕੁਦਰਤੀ ਹੈ ਅਤੇ ਇਸ ਨਾਲ ਸਰੀਰ ਦਾ ਤਾਪਮਾਨ ਸੰਤੁਲਿਤ ਰਹਿੰਦਾ ਹੈ ।
ਜਦੋਂ ਤੁਸੀਂ ਗਰਮ ਖਾਣਾ ਖਾਂਦੇ ਹੋ ਤਾਂ ਇਹ ਪੂਰੇ ਸਰੀਰ ਨੂੰ ਗਰਮ ਕਰ ਦਿੰਦਾ ਹੈ, ਜਿਸ ਦੇ ਨਾਲ ਪਸੀਨਾ ਆਉਂਦਾ ਹੈ । ਖੂਨ ਵਿੱਚ ਆਕਸੀਜਨ ਵਧਦੀ ਹੈ, ਜਿਸ ਦੇ ਨਾਲ ਬਲੱਡ ਪ੍ਰੈਸ਼ਰ (ਬੀ.ਪੀ.) ਕੰਟਰੋਲ 'ਚ ਰਹਿੰਦਾ ਹੈ ਅਤੇ ਸਰੀਰ ਦੇ ਨੁਕਸਾਨਦਾਇਕ ਪਦਾਰਥ ਵੀ ਨਿਕਲ ਜਾਂਦੇ ਹਨ। ਇਸ ਤੋਂ ਬਾਅਦ ਪਸੀਨਾ ਉੱਡ ਜਾਂਦਾ ਹੈ ਅਤੇ ਤੁਹਾਡਾ ਸਰੀਰ ਠੰਡਾ ਹੋ ਜਾਂਦਾ ਹੈ ਪਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜ਼ਿਆਦਾ ਮਸਾਲੇਦਾਰ ਖਾਂਦੇ ਸਮੇਂ ਪਾਣੀ ਜਾਂ ਕੋਈ ਹੋਰ ਤਰਲ ਪਦਾਰਥ ਵੀ ਜ਼ਰੂਰ ਲਵੋ ਜਿਸ ਨਾਲ ਸਰੀਰ ਦਾ ਤਾਪਮਾਨ ਬਣਿਆ ਰਹੇ । ਇਸ ਖਬਰ ਨੂੰ ਪੜ੍ਹ ਕੇ ਤੁਸੀਂ ਆਪਣੀ ਸੋਚ ਬਦਲ ਲਵੋਗੇ।
ਆਸਟਰੇਲੀਆ 'ਚ ਗੈਰ-ਕਾਨੂੰਨੀ ਹਥਿਆਰ ਵੇਚਣ ਦੇ ਦੋਸ਼ 'ਚ ਦੋ ਨਾਬਾਲਿਗ ਗ੍ਰਿਫਤਾਰ
NEXT STORY