ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਮਨੇਕਾ ਨੇ ਸਮੁੱਚੇ ਦੇਸ਼ ਨੂੰ ਅਜਿਹੇ ਨੇਤਾ ਨੂੰ ਚੁਣਨ ਲਈ ਮੁਬਾਰਕਬਾਦ ਦਿੱਤੀ ਹੈ, ਜੋ ਆਮ ਆਦਮੀ ਦੇ ਕਲਿਆਣ ਲਈ ਸਮਰਪਿਤ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਆਮ ਚੋਣਾਂ ਵਿਚ ਜਿੱਤ ਤੋਂ ਬਾਅਦ ਕੇਂਦਰ ਵਿਚ ਸਰਕਾਰ ਬਣਾਉਣ ਵਾਲੀ ਹੈ। ਆਮ ਚੋਣਾਂ ਵਿਚ ਪੀ.ਟੀ.ਆਈ. ਨੂੰ ਸਭ ਤੋਂ ਜ਼ਿਆਦਾ ਸੀਟਾਂ ਮਿਲੀਆਂ ਹਨ। ਵੋਟਾਂ ਦੀ ਗਿਣਤੀ ਦੀ ਸਪੀਡ ਬਹੁਤ ਮੱਧਮ ਹੈ ਅਤੇ ਨਤੀਜਿਆਂ ਵਿਚ ਧਾਂਦਲੀ ਦਾ ਵੀ ਦੋਸ਼ ਲੱਗਾ ਹੈ। ਟੀ.ਵੀ. ਚੈਨਲਾਂ ਨੇ ਬੁਸ਼ਰਾ ਮਨੇਕਾ ਦੇ ਹਵਾਲੇ ਤੋਂ ਕਿਹਾ ਕਿ ਅੱਲਾ ਸਰਵ ਸ਼ਕਤੀਮਾਨ ਨੇ ਦੇਸ਼ ਨੂੰ ਅਜਿਹਾ ਨੇਤਾ ਦਿੱਤਾ ਹੈ, ਜੋ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰੇਗਾ। ਵਿਧਵਾ ਗਰੀਬ ਅਤੇ ਬੇਸਹਾਰਾ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਾਰਟੀ ਮੁਖੀ ਪਾਕਿਸਤਾਨ ਦੇ ਨਾਗਰਿਕਾਂ ਦੀ ਜਾਨ ਦੀ ਰੱਖਿਆ ਕਰਾਂਗੇ।
ਖਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਮਦੀਨਾ ਦੀ ਤਰ੍ਹਾਂ ਕਲਿਆਣਕਾਰੀ ਰਾਜ ਬਣਾਉਣਾ ਚਾਹੁੰਦੇ ਹਨ, ਜਿਥੇ ਵਿਧਵਾਵਾਂ ਸਮਾਜ ਦੇ ਕਮਜ਼ੋਰ ਤਬਕੇ ਪ੍ਰਤੀ ਰਹਿਮ ਦਿਖਾਇਆ ਜਾਵੇਗਾ। ਖਾਨ ਦੀ ਸਾਬਕਾ ਬ੍ਰਿਟਿਸ਼ ਪਤਨੀ ਜੇਮਿਮਾ ਨੇ ਕਲ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੀ ਦ੍ਰਿੜਤਾ ਸੋਚ ਅਤੇ ਹਾਰ ਨੂੰ ਸਵੀਕਾਰ ਕਰਨ ਦੀ ਤਾਕਤ ਦੀ ਸ਼ਲਾਘਾ ਕੀਤੀ। ਬੁਸ਼ਰਾ ਖਾਨ ਦੀ ਤੀਜੀ ਪਤਨੀ ਹੈ। ਉਹ ਪ੍ਰਮੁੱਖ ਵਿਦਵਾਨ ਅਤੇ ਅਧਿਆਤਮਕ ਮਾਰਗਦਰਸ਼ਕ ਹਨ। ਜੇਮਿਮਾ ਤਕੋ ਤਲਾਕ ਲੈਣ ਤੋਂ ਬਾਅਦ ਖਾਨ ਨੇ ਚੈਨਲ ਦੀ ਸਾਬਕਾ ਪ੍ਰੈਜੇਂਟਰ ਰੇਹਮ ਖਾਨ ਨਾਲ ਵਿਆਹ ਕਰਵਾਇਆ। ਉਹ ਵੀ ਬ੍ਰਿਟਿਸ਼ ਹੈ। ਹਾਲਾਂਕਿ ਉਨ੍ਹਾਂ ਦਾ ਸਬੰਧ ਜ਼ਿਆਦਾ ਸਮੇਂ ਤੱਕ ਟਿੱਕ ਨਹੀਂ ਸਕਿਆ। ਰੇਹਮ ਨੇ ਆਪਣੀ ਹਾਲੀਆ ਕਿਤਾਬ ਵਿਚ ਖਾਨ ਨੂੰ ਬਾਇਓਸੈਕਸੁਅਲ ਹੋਣ, ਨਸ਼ਾ ਕਰਨ ਸਮੇਤ ਕਈ ਕਥਿਤ ਦੋਸ਼ ਲਗਾਏ ਹਨ।
ਫੋਨ 'ਤੇ ਲੱਗੇ ਰਹਿਣ ਨਾਲ ਬੱਚਿਆਂ ਦੇ ਪ੍ਰਦਰਸ਼ਨ 'ਤੇ ਪੈਂਦੈ ਮਾੜਾ ਅਸਰ
NEXT STORY