ਵਾਸ਼ਿੰਗਟਨ— ਕਲਾਸ 'ਚ ਪੜਾਈ ਦੌਰਾਨ ਗੈਰ-ਅਕਾਦਮਿਕ ਥਾਂਵਾਂ 'ਤੇ ਵਿਦਿਆਰਥੀਆਂ ਦੇ ਕੋਲ ਫੋਨ ਜਾਂ ਟੈਬਲੈੱਟ ਵਰਗੇ ਇਲੈਕਟ੍ਰਾਨਿਕ ਉਪਕਰਣ ਹੋਣ ਨਾਲ ਪ੍ਰੀਖਿਆ 'ਚ ਉਨ੍ਹਾਂ ਦਾ ਪ੍ਰਦਰਸ਼ਨ ਡਿੱਗ ਸਕਦਾ ਹੈ। ਇਕ ਅਧਿਐਨ 'ਚ ਇਹ ਪਤਾ ਲਾਇਆ ਗਿਆ ਹੈ ਕਿ ਜੋ ਵਿਦਿਆਰਥੀ ਖੁਦ ਅਜਿਹੇ ਉਪਕਰਣਾਂ ਦੀ ਵਰਤੋਂ ਨਹੀਂ ਕਰਦੇ ਪਰ ਕਲਾਸਾਂ 'ਚ ਅਜਿਹੇ ਉਪਕਰਣਾਂ ਦੀ ਵਰਤੋਂ ਦੀ ਆਗਿਆ ਹੁੰਦੀ ਹੈ, ਉਹ ਵਿਦਿਆਰਥੀ ਵੀ ਖਰਾਬ ਪ੍ਰਦਰਸ਼ਨ ਕਰਦੇ ਹਨ। ਅਜਿਹੇ 'ਚ ਪਤਾ ਲੱਗਦਾ ਹੈ ਕਿ ਫੋਨ ਦੀ ਵਰਤੋਂ ਨਾਲ ਸਮੂਹ 'ਚ ਪੜਾਈ ਕਰਨ ਦਾ ਮਾਹੌਲ ਖਰਾਬ ਹੁੰਦਾ ਹੈ। ਇਹ ਅਧਿਐਨ ਐਜੁਕੇਸ਼ਨ ਸਾਇਕੋਲੋਜੀ ਮੈਗੇਜ਼ੀਨ 'ਚ ਪ੍ਰਕਾਸ਼ਿਤ ਹੋਇਆ ਹੈ।
ਅਮਰੀਕਾ ਦੀ ਰਟਗਰਸ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਲਾਸ ਦੇ ਅੰਦਰ ਇਹ ਅਧਿਐਨ ਕੀਤਾ ਕਿ ਕੀ ਕਲਾਸ ਦੌਰਾਨ ਵਿਦਿਆਰਥੀਆਂ ਨੂੰ ਇਲੈਕਟ੍ਰਾਨਿਕ ਉਪਕਰਣ ਦੇਣ ਨਾਲ ਪ੍ਰੀਖਿਆ 'ਚ ਉਨ੍ਹਾਂ ਦਾ ਪ੍ਰਦਰਸ਼ਨ ਡਿੱਗਦਾ ਹੈ। ਅਧਿਐਨ 'ਚ ਪਤਾ ਲਗਾਇਆ ਗਿਆ ਹੈ ਕਿ ਵਿਦਿਆਰਥੀਆਂ ਦੇ ਕੋਲ ਇਲੈਕਟ੍ਰਾਨਿਕ ਉਪਕਰਣ ਹੋਣ ਨਾਲ ਟੈਸਟ 'ਚ ਹੀ ਉਨ੍ਹਾਂ ਦੇ ਘੱਟ ਨੰਬਰ ਨਹੀਂ ਆਏ ਬਲਕਿ ਉਨ੍ਹਾਂ ਨੇ ਆਖਰੀ ਪ੍ਰੀਖਿਆ 'ਚ ਵੀ ਘੱਟ ਤੋਂ ਘੱਟ ਪੰਜ ਫੀਸਦੀ ਤੱਕ ਘੱਟ ਅੰਕ ਹਾਸਲ ਕੀਤੇ। ਯੂਨੀਵਰਸਿਟੀ ਦੇ ਪ੍ਰੋਫੈਸਰ ਆਰਨੋਲਡ ਗਲਾਸ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਨਾਲ ਸਮਰਪਿਤ ਵਿਦਿਆਰਥੀਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਅਲਰਟ ਹੋਣਾ ਚਾਹੀਦਾ ਹੈ ਕਿ ਧਿਆਨ ਭਟਕਾਉਣ ਦੇ ਘਾਤਕ ਨਤੀਜੇ ਹੋ ਸਕਦੇ ਹਨ ਨਾ ਸਿਰਫ ਉਨ੍ਹਾਂ ਦੇ ਲਈ ਬਲਕਿ ਸਾਰੀ ਕਲਾਸ ਲਈ।
ਪਾਕਿਸਤਾਨ 'ਚ ਚੋਣਾਂ ਸੁਤੰਤਰ, ਨਿਰਪੱਖ ਨਹੀਂ : ਯੂਰਪੀ ਸੰਘ
NEXT STORY