ਇਸਲਾਮਾਬਾਦ - ਪਾਕਿਸਤਾਨ ਦੀ ਇਕ ਅਦਾਲਤ ਨੇ ਜੇਲ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਉਨ੍ਹਾਂ ਦੇ ਸਹਿਯੋਗੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਸਾਬਕਾ ਮੰਤਰੀ ਸ਼ੇਖ ਰਾਸ਼ਿਦ ਨੂੰ ਭੰਨ-ਤੋੜ ਦੇ ਇਕ ਮਾਮਲੇ ’ਚ ਵੀਰਵਾਰ ਨੂੰ ਬਰੀ ਕਰ ਦਿੱਤਾ।
ਇਹ ਮਾਮਲਾ 2022 ’ਚ ਭੰਨ-ਤੋੜ ਅਤੇ ਧਾਰਾ 144 ਦੀ ਉਲੰਘਣਾ ਦੇ ਆਧਾਰ ’ਤੇ ਇਸਲਾਮਾਬਾਦ ਦੇ ਆਈ-9 ਪੁਲਸ ਸਟੇਸ਼ਨ ’ਚ ਦਰਜ ਕੀਤਾ ਗਿਆ ਸੀ। ਧਾਰਾ 144 ਤਹਿਤ ਰੈਲੀਆਂ ’ਤੇ ਪਾਬੰਦੀ ਲਾ ਦਿੱਤੀ ਗਈ ਸੀ।
ਜੁਡੀਸ਼ੀਅਲ ਮੈਜਿਸਟ੍ਰੇਟ ਮਲਿਕ ਮੁਹੰਮਦ ਇਮਰਾਨ ਨੇ ਫੈਸਲਾ ਸੁਣਾਉਂਦਿਆਂ ਤਿੰਨ ਸੀਨੀਅਰ ਨੇਤਾਵਾਂ ਦੇ ਨਾਲ-ਨਾਲ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਦੋ ਹੋਰ ਨੇਤਾਵਾਂ ਸਦਾਕਤ ਅੱਬਾਸੀ ਅਤੇ ਅਲੀ ਨਵਾਜ਼ ਅਵਾਨ ਨੂੰ ਵੀ ਬਰੀ ਕਰ ਦਿੱਤਾ।
ਇਹ ਦੇਸੀ ਨੁਸਖ਼ਾ ਵਰਤੋ ਇਕ ਵਾਰ, ਮਰਦਾਨਾ ਤਾਕਤ ਹਮੇਸ਼ਾ ਰਹੇਗੀ ਬਰਕਰਾਰ
NEXT STORY