ਵਾਸ਼ਿੰਗਟਨ— ਸਾਊਥ ਕੈਰੋਲਿਨਾ ਦੀ ਚਾਰਲਸਟਨ ਬੰਦਰਗਾਹ 'ਤੇ ਡੇਰਾ ਲਗਾਈ ਖੜ੍ਹੇ ਇਕ ਭਾਰ ਢੋਣ ਵਾਲੇ ਬੇੜੇ 'ਤੇ ਬੰਬ ਹੋਣ ਦੀ ਅਫਵਾਹ ਕਾਰਨ ਬੰਦਰਗਾਹ ਨੂੰ ਖਾਲੀ ਕਰਵਾ ਲਿਆ ਗਿਆ। ਇਸ ਦੇ ਮਗਰੋਂ ਬੰਬ ਰੋਕੂ ਦਸਤੇ ਨੇ ਸੰਭਾਵਿਤ ਖਤਰੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਹ ਜਾਣਕਾਰੀ ਅਮਰੀਕੀ ਤੱਟ ਰੱਖਿਅਕ ਬਲ ਦੇ ਇਕ ਬੁਲਾਰੇ ਨੇ ਦਿੱਤੀ। ਓਧਰ ਦੂਸਰੇ ਪਾਸੇ ਇਕ ਹਮਲਾਵਰ ਦੇ ਗੋਲੀਬਾਰੀ ਕਰਨ ਦੀ ਗਲਤ ਸੂਚਨਾ ਮਗਰੋਂ ਸਾਨ ਫਰਾਂਸਿਸਕੋ ਇਲਾਕੇ ਵਿਚ ਸਥਿਤ ਇਕ ਅਮਰੀਕੀ ਹਵਾਈ ਫੌਜ ਦੇ ਅੱਡੇ ਦੀ ਆਰਜ਼ੀ ਤੌਰ 'ਤੇ ਘੇਰਾਬੰਦੀ ਕਰ ਲਈ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਘੇਰਾਬੰਦੀ ਦੌਰਾਨ ਕੋਈ ਹਮਲਾਵਰ ਨਹੀਂ ਮਿਲਿਆ। ਅੱਡੇ ਦੀ ਘੇਰਾਬੰਦੀ ਹੁਣ ਹਟਾ ਦਿੱਤੀ ਗਈ ਹੈ।
ਭਾਰਤ ਨੇ ਅੱਤਵਾਦ ਵਿਰੋਧੀ ਸੰਯੁਕਤ ਰਾਸ਼ਟਰ ਦਫਤਰ ਦੀ ਸਥਾਪਨਾ ਦਾ ਕੀਤਾ ਸਵਾਗਤ
NEXT STORY