ਅੰਟਾਨਾਨਾਰਿਵੋ- ਪੂਰਬੀ ਅਫਰੀਕੀ ਦੇਸ਼ ਮੈਡਾਗਾਸਕਰ ਦੇ ਰਾਸ਼ਟਰਪਤੀ ਆਂਦ੍ਰੇ ਰਾਜੋਲਿਨਾ ਨੇ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿਚ ਬੰਦ ਸਾਰੇ ਪੱਤਰਕਾਰਾਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਰਾਸ਼ਟਰਪਤੀ ਨੇ ਇਹ ਫੈਸਲਾ ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਮੌਕੇ ਲਿਆ ਹੈ। ਸ਼੍ਰੀ ਰਾਜੋਲਿਨਾ ਨੇ ਐਤਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਰਾਜੋਲਿਨਾ ਨੇ ਟਵੀਟ ਵਿਚ ਲਿਖਿਆ ਕਿ ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਦੇ ਮੌਕੇ ਮੈਂ ਮੈਡਾਗਾਸਕਰ ਦੀਆਂ ਵੱਖ-ਵੱਖ ਜੇਲਾਂ ਵਿਚ ਬੰਦ ਸਾਰੇ ਪੱਤਰਕਾਰਾਂ ਨੂੰ ਰਿਹਾਅ ਕਰਨ ਦਾ ਐਲਾਨ ਕਰਦਾ ਹਾਂ। ਫੇਕ ਨਿਊਜ਼ ਦੇ ਖਿਲਾਫ ਲੜਾਈ ਵਿਚ ਸਮੇਂ 'ਤੇ ਸਹੀ ਜਾਣਕਾਰੀ ਮਿਲਣਾ ਬਹੁਤ ਹੀ ਅਹਿਮ ਹੈ। ਇਮਾਨਦਾਰੀ ਦੇ ਨਾਲ ਕੀਤੀ ਗਈ ਨਿਰਪੱਖ ਪੱਤਰਕਾਰਿਤਾ ਹੀ ਸਹੀ ਤੇ ਸਮੇਂ 'ਤੇ ਜਾਣਕਾਰੀ ਮਿਲੇ ਇਸ ਅਧਿਕਾਰ ਨੂੰ ਪੁਖਤਾ ਕਰਦੀ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਪ੍ਰੈੱਸ ਸੁਤੰਤਰਤਾ ਇੰਡੈਕਸ ਵਿਚ ਮੈਡਾਗਾਸਕਰ 180 ਦੇਸ਼ਾਂ ਦੀ ਸੂਚੀ ਵਿਚ 54ਵੇਂ ਸਥਾਨ 'ਤੇ ਹੈ। ਹਰੇਕ ਸਾਲ ਤਿੰਨ ਮਈ ਨੂੰ ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਮਨਾਇਆ ਜਾਂਦਾ ਹੈ।
ਇੰਗਲੈਂਡ : ਬੱਸ ਡਰਾਈਵਰ ਤੇ ਪੁਲਸ ਵਾਲੇ 'ਤੇ ਥੁੱਕਣ ਵਾਲੇ ਨੂੰ ਕੈਦ
NEXT STORY