ਮਨੀਟੋਬਾ— ਕੈਨੇਡਾ ਦੇ ਸੂਬੇ ਮਨੀਟੋਬਾ 'ਚ ਪੁਲਸ ਨੇ ਇਕ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ ਵੱਖ-ਵੱਖ ਤਰ੍ਹਾਂ ਦੀ ਡਰੱਗਜ਼ ਅਤੇ ਨਕਦੀ ਬਰਾਮਦ ਕੀਤੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਮਨੀਟੋਬਾ ਦੇ ਟਾਊਨ ਵਰਡਨ 'ਚ ਸੜਕਾਂ 'ਤੇ ਵਾਹਨਾਂ ਦੀ ਚੈਕਿੰਗ ਦੌਰਾਨ ਡਰੱਗ ਅਤੇ ਨਕਦੀ ਬਰਾਮਦ ਕੀਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ 31 ਸਾਲਾ ਟਰੱਕ ਡਰਾਈਵਰ ਨੂੰ ਰੋਕਿਆ ਅਤੇ ਜਦੋਂ ਉਸ ਦੇ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 75 ਗ੍ਰਾਮ ਮੈਥ, 77 ਗ੍ਰਾਮ ਕੋਕੀਨ, 27 ਗ੍ਰਾਮ ਭੰਗ ਅਤੇ ਕੁਝ ਨਕਦੀ ਬਰਾਮਦ ਕੀਤੀ।
ਪੁਲਸ ਨੇ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ 'ਤੇ ਡਰੱਗ ਦੀ ਤਸਕਰੀ ਦੇ ਦੋਸ਼ ਲਾਏ ਹਨ। ਟਰੱਕ ਡਰਾਈਵਰ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਘਰ ਦੀ ਤਲਾਸ਼ੀ ਲਈ ਗਈ ਜਿੱਥੋਂ ਡਰੱਗ ਅਤੇ ਅਸਲਾ ਮਿਲਿਆ। ਉਹ ਪੁਲਸ ਕਸਟਡੀ 'ਚ ਰਹੇਗਾ ਅਤੇ 28 ਅਗਸਤ ਨੂੰ ਉਸ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
ਪਾਕਿਸਤਾਨ 'ਚ ਪਿਛਲੇ 19 ਸਾਲਾਂ ਅੰਦਰ ਜਨਸੰਖਿਆ 'ਚ ਹੋਇਆ 57 ਫੀਸਦੀ ਦਾ ਵਾਧਾ: ਜਨਗਣਨਾ
NEXT STORY