ਲੰਡਨ (ਭਾਸ਼ਾ)— ਬ੍ਰਿਟੇਨ ਵਿਚ ਭਾਰਤੀ ਮੂਲ ਦੇ 30 ਸਾਲਾ ਇਕ ਸਟੋਰ ਕਰਮਚਾਰੀ ਨੂੰ ਇਕ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ 8 ਸਾਲ ਦੀ ਸਜ਼ਾ ਸੁਣਾਈ ਗਈ ਹੈ। ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਔਰਤ ਜਦੋਂ ਆਪਣਾ ਮੋਬਾਈਲ ਫੋਨ ਚਾਰਜ ਕਰਨ ਉਸ ਦੀ ਦੁਕਾਨ 'ਤੇ ਗਈ ਸੀ ਤਾਂ ਦੋਸ਼ੀ ਨੇ ਪੀੜਤਾ ਨਾਲ ਬਲਾਤਕਾਰ ਕੀਤਾ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਸਵਪਨਿਲ ਕੁਲਾਤ ਨਾਂ ਦੇ ਭਾਰਤੀ ਕਰਮਚਾਰੀ ਨੇ 40 ਸਾਲਾ ਇਕ ਔਰਤ ਨੂੰ ਆਪਣੀ ਦੁਕਾਨ ਅੰਦਰ ਬੰਦ ਕਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ।
ਰਿਪੋਰਟ ਮੁਤਾਬਕ ਮੈਨਚੈਸਟਰ ਕਰਾਊਨ ਕੋਰਟ ਨੇ ਨਾਗਪੁਰ ਵਾਸੀ ਕੁਲਾਤ ਨੂੰ ਬਲਾਤਕਾਰ ਮਾਮਲੇ ਵਿਚ ਦੋਸ਼ੀ ਠਹਿਰਾਇਆ, ਜਿਸ ਤੋਂ ਬਾਅਦ ਕੋਰਟ ਨੇ ਉਸ ਨੂੰ 8 ਸਾਲ ਦੀ ਸਜ਼ਾ ਸੁਣਾਈ। ਜੇਲ 'ਚ ਉਸ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ।
ਪੁਲਸ ਨੇ ਦੱਸਿਆ ਕਿ 19 ਮਾਰਚ ਨੂੰ ਪੀੜਤਾ ਆਪਣੇ ਇਕ ਦੋਸਤ ਦੇ ਘਰ ਜਾ ਰਹੀ ਸੀ, ਤਾਂ ਉਸ ਨੇ ਦੇਖਿਆ ਕਿ ਉਸ ਦੇ ਫੋਨ ਦੀ ਬੈਟਰੀ ਚਾਰਜ ਨਹੀਂ ਸੀ, ਜਿਸ ਤੋਂ ਬਾਅਦ ਉਹ ਮੋਬਾਈਲ ਚਾਰਜ ਕਰਨ ਦੇ ਮਕਸਦ ਨਾਲ ਦੁਕਾਨ 'ਤੇ ਗਈ ਅਤੇ ਉੱਥੇ ਕੰਮ ਕਰ ਰਹੇ ਕੁਲਾਤ ਨੂੰ ਅਪੀਲ ਕੀਤੀ ਕਿ ਕੀ ਉਹ ਦੁਕਾਨ ਅੰਦਰ ਆ ਕੇ ਕੁਝ ਦੇਰ ਲਈ ਆਪਣਾ ਮੋਬਾਈਲ ਫੋਨ ਚਾਰਜ ਕਰ ਸਕਦੀ ਹੈ।
ਔਰਤਾਂ ਨੂੰ ਡਰਾਈਵਿੰਗ ਦੀ ਮਨਜ਼ੂਰੀ ਦੇਣ ਤੋਂ ਬਾਅਦ ਹੁਣ ਸਾਊਦੀ ਅਰਬ ਹੋਇਆ ਯੋਗ ਦਾ ਦੀਵਾਨਾ
NEXT STORY